ਮਕਾਨ ਦੀ ਛੱਤ ਡਿੱਗੀ, ਤਿੰਨ ਦੀ ਮੌਤ

Bathinda-News
ਬਠਿੰਡਾ : ਛੱਤ ਡਿੱਗਣ ਕਾਰਨ ਮਲਬੇ ਹੇਠ ਦਬਿਆ ਸਮਾਨ ਤਸਵੀਰ : ਸੱਚ ਕਹੂੰ ਨਿਊਜ਼

(ਸੁਖਜੀਤ ਮਾਨ/ਚਰਨਜੀਤ ਚਾਉਕੇ) ਬਠਿੰਡਾ/ਬਾਲਿਆਂਵਾਲੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਢੱਡੇ ’ਚ ਬੀਤੀ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਮ੍ਰਿਤਕਾਂ ’ਚ ਮਾਂ-ਧੀ ਤੇ ਇੱਕ 5 ਸਾਲ ਦਾ ਬੱਚਾ ਸ਼ਾਮਲ ਹੈ। ਪਿੰਡ ਵਾਸੀਆਂ ਨੇ ਪੀੜ੍ਹਤ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। (Bathinda News)

ਵੇਰਵਿਆਂ ਮੁਤਾਬਿਕ ਪਿੰਡ ਢੱਡੇ ਵਾਸੀ ਵਿਧਵਾ ਛਿੰਦਰਪਾਲ ਕੌਰ ਆਪਣੇ ਮੰਦੀ ਹਾਲਤ ਵਾਲੇ ਘਰ ’ਚ ਦਿਨ ਕੱਟ ਰਹੇ ਸੀ, ਜਿਸਦੀ ਛੱਤ ਬੀਤੀ ਰਾਤ ਮੀਂਹ ਕਾਰਨ ਡਿੱਗ ਗਈ ਛੱਤ ਡਿੱਗਣ ਨਾਲ ਛਿੰਦਰਪਾਲ ਕੌਰ ਤੋਂ ਇਲਾਵਾ ਉਸਦੀ ਧੀ ਮਨਜੀਤ ਕੌਰ ਅਤੇ ਦੋਹਤੇ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ ਪਤਾ ਲੱਗਿਆ ਹੈ ਕਿ ਮਨਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਰਤੀਆ (ਫਤਿਆਬਾਦ) ਆਪਣੇ ਬੇਟੇ ਪ੍ਰਭਜੋਤ ਸਿੰਘ ਸਮੇਤ ਪਿੰਡ ਖਿਆਲਾ ’ਚ ਇੱਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਪੇਕੇ ਪਿੰਡ ਢੱਡੇ ਆ ਗਈ ਸੀ, ਜਿੱਥੇ ਰਾਤ ਨੂੰ ਮਕਾਨ ਦੀ ਛੱਤ ਡਿੱਗ ਪਈ।

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਨੂੰ ਝਟਕਾ, ‘ਆਪ’ ਨੂੰ ਮਿਲਿਆ ਬਲ

ਰਾਤ ਨੂੰ ਛੱਤ ਡਿੱਗਣ ਦਾ ਆਂਢ-ਗੁਆਂਢ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਪਤਾ ਲੱਗਿਆ ਹੈ ਕਿ ਰਿਸ਼ਤੇਦਾਰੀ ’ਚੋਂ ਕੋਈ ਪਰਿਵਾਰ ਨੂੰ ਫੋਨ ਕਰ ਰਿਹਾ ਸੀ ਪਰ ਫੋਨ ਨਹੀਂ ਚੁੱਕਿਆ ਇਸ ਮਗਰੋਂ ਕਿਸੇ ਨੂੰ ਸੂਚਿਤ ਕਰਨ ’ਤੇ ਘਰ ਦਾ ਦਰਵਾਜ਼ਾ ਤੋੜਕੇ ਦੇਖਿਆ ਤਾਂ ਛੱਤ ਡਿੱਗੀ ਹੋਈ ਸੀ ਜਿਸ ’ਚ ਤਿੰਨੋਂ ਜਣੇ ਦਬੇ ਪਏ ਸੀ ਤਿੰਨਾਂ ਨੂੰ ਪਿੰਡ ਵਾਸੀਆਂ ਨੇ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ (Bathinda News)

LEAVE A REPLY

Please enter your comment!
Please enter your name here