Crime News: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ, ਗਹਿਣੇ ਤੇ ਲੋਹੇ ਦੀ ਰਾਡ ਵੀ ਕੀਤੀ ਬਰਾਮਦ

Crime News
ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੀ ਪੁਲਿਸ ਗ੍ਰਿਫ਼ਤਾਰ ਵਿਅਕਤੀਆਂ ਤੇ ਉਨ੍ਹਾਂ ਤੋਂ ਬਰਾਮਦ ਸਮਾਨ ਬਾਰੇ ਜਾਣਕਾਰੀ ਦੇਣ ਸਮੇਂ।

ਲੱਖਾਂ ਰੁਪਏ ਦੇ ਸੋਨੇ/ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਸਿਲੰਡਰ, ਐਕਟਿਵਾ ਤੇ ਲੋਹਾ ਰਾਡ ਬਰਾਮਦ | Crime News

(ਜਸਵੀਰ ਸਿੰਘ ਗਹਿਲ) ਲੁਧਿਆਣਾ। Crime News: ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇੱਕ ਮਾਮਲੇ ’ਚ ਲੋੜੀਂਦੇ ਵਿਅਕਤੀ ਨੂੰ ਉਸਦੇ ਸਾਥੀ ਸਣੇ ਗ੍ਰਿਫ਼ਤਾਰ ਕਰਕੇ ਉਸਦੇ ਕੋਲੋਂ ਲੱਖਾਂ ਰੁਪਏ ਦੇ ਸੋਨੇ/ਚਾਂਦੇ ਦੇ ਗਹਿਣਿਆਂ ਤੋਂ ਇਲਾਵਾ 2 ਸਿਲੰਡਰ, ਐਲਈਡੀ, ਐਕਟਿਵਾ ਕਾਰ ਤੇ ਲੋਹਾ ਰਾਡ ਬਰਾਮਦ ਕੀਤੀ ਹੈ।

ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹੱਥ ਲੱਗੀ ਜਦੋਂ ਪੁਲਿਸ ਪਾਰਟੀ ਨੇ 20 ਅਗਸਤ ਨੂੰ ਦਰਜ਼ ਇੱਕ ਮਾਮਲੇ ਵਿੱਚ ਲੋੜੀਂਦੇ ਰਵਿੰਦਰ ਸਿੰਘ ਉਰਫ਼ ਰਵੀ ਲੰਬਾ ਵਾਸੀ ਸੂਰਜ ਨਗਰ ਸ਼ਿਮਲਾਪੁਰੀ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਦੇ ਸਾਥੀ ਦੀ ਪਹਿਚਾਣ ਕੁਦਲੀਪ ਸਿੰਘ ਉਰਫ ਦੀਪਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਹਾਲ ਅਹਿਮਦਗੜ੍ਹ ਮੰਡੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Kisan Morcha: ਕਿਸਾਨ ਮੋਰਚੇ ਦੇ 200 ਦਿਨ ਪੂਰੇ ਹੋਣ ’ਤੇ ਬਾਰਡਰਾਂ ’ਤੇ ਹੋਵੇਗਾ ਵੱਡਾ ਇਕੱਠ

ਉਨ੍ਹਾਂ ਦੱਸਿਆ ਕਿ ਉਕਤਾਨ ਦੇ ਕਬਜ਼ੇ ’ਚੋਂ ਪੁਲਿਸ ਨੂੰ 2 ਵੰਗਾਂ ਸੋਨਾ, 1 ਕਿੱਟੀ ਹਾਰ ਸੋਨਾ, 1 ਕਾਂਟੇ ਜੋੜਾ ਸੋਨਾ, ਸਾੜ੍ਹੀ ਛੱਲਾ ਚਾਂਦੀ, ਸਿੰਗੀ ਸੋਨਾ, ਚਾਂਦੀ ਦਾ ਸਿੱਕਾ 2 ਚਾਂਦੀ ਦੀਆਂ ਮੁੰਦਰੀਆਂ, ਚਾਂਦੀ ਦੇ ਬੋਰ ਅਤੇ ਮਣਕੇ, ਜੈਂਟਸ ਚੈਨ ਸੋਨਾ ਅਤੇ ਇੱਕ ਐਕਟਿਵਾ ਤੋਂ ਇਲਾਵਾ 3 ਗੈਸ ਸਿਲੰਡਰ ਘਰੇਲੂ, 2 ਐਲਈਡੀ, ਇੱਕ ਲੋਹਾ ਰਾਡ ਤੇ ਇੱਕ ਇਨਵਰਟਰ ਬਰਾਮਦ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਵਿੰਦਰ ਸਿੰਘ ਉਰਫ ਰਵੀ ਖਿਲਾਫ਼ ਪਹਿਲਾਂ 4 ਮਾਮਲੇ ਦਰਜ਼ ਹਨ। ਜਦੋਂਕਿ ਉਸਦੇ ਦੋਸਤ ਕੁਦਲੀਪ ਸਿੰਘ ਉਰਫ਼ ਦੀਪਾ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ 13 ਅਪਰਾਧਿਕ ਮਾਮਲੇ ਦਰਜ਼ ਹਨ। Crime News