ਲੁਟੇਰੇ ਬੈਂਕ ਮੁਲਾਜ਼ਮਾਂ ਤੋਂ ਨਗਦੀ ਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫਰਾਰ

Robbers, Absconding, Snatching, Bank Employees

ਰਜਨੀਸ਼, ਜਲਾਲਾਬਾਦ: ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਪਿੰਡ ਸੈਦੋਕੇ ਵਿਖੇ ਸੈਂਟਰਲ ਬੈਂਕ ਦੇ ਮੁਲਾਜ਼ਮਾਂ ਤੋਂ ਅਣਪਛਾਤੇ ਲੁਟੇਰੇ ਪਿਸਤੋਲ ਦੀ ਨੋਕ ‘ਤੇ ਨਗਦੀ ਅਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਰੋਜ਼ਾਨਾ ਵਾਂਗ ਸੈਂਟਰਲ ਬੈਂਕ ਦੇ ਮੁਲਾਜ਼ਮ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਚੱਕ ਸੈਦੋਕੇ ਵਿਖੇ ਬੈਂਕ ‘ਚ ਜਾ ਰਹੇ ਸਨ।ਜਿਉਂ ਹੀ ਉਹ ਸੈਦੋਕੇ ਨੇੜੇ ਨਰਸਰੀ ਕੋਲ ਪਹੁੰਚੇ ਤਾਂ ਉੱਥੋਂ ਪਹਿਲਾਂ ਹੀ ਕਾਲੇ ਰੰਗ ਦੀ ਸਫ਼ਾਰੀ ਗੱਡੀ ਵਿੱਚ 7-9 ਜਣੇ ਬੈਠੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ‘ਤੇ ਮੁਲਾਜ਼ਮਾਂ ਕੋਲੋਂ ਨਗਦੀ ਅਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫਰਾਰ ਹੋ ਗਏ।

ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

 

 

LEAVE A REPLY

Please enter your comment!
Please enter your name here