14 ਲੱਖ ਰੁਪਏ ਦੀ ਨਗਦੀ ਖੋਹ ਕੇ ਲੁਟੇਰੇ ਫਰਾਰ

Robbers

Robbers | 14 ਲੱਖ ਰੁਪਏ ਦੀ ਨਗਦੀ ਖੋਹ ਕੇ ਲੁਟੇਰੇ ਫਰਾਰ

ਜ਼ੀਰਾ, (ਸ਼ੁਭਮ ਖੁਰਾਣਾ)। ਸਥਾਨਕ ਆਰ:ਬੀ:ਐੱਲ ਫਾਈਨੈਂਸ ਦੇ ਕਰਮਚਾਰੀ ਪਾਸੋਂ ਅਣਪਛਾਤੇ 13 ਲੱਖ 87 ਹਜ਼ਾਰ ਰੁਪਏ ਤੋਂ ਵੱਧ ਦੀ ਨਗਦੀ ਖੋਹ (Robbers) ਕੇ ਫਰਾਰ ਹੋ ਗਏ । ਜਾਣਕਾਰੀ ਮੁਤਾਬਕ ਆਰ:ਬੀ:ਐੱਲ ਫਾਈਨੈਂਸ ਜੋ ਕਿ ਨਵੀਂ ਤਲਵੰਡੀ ਰੋਡ ਜ਼ੀਰਾ ਸਾਹਮਣੇ ਐਚਡੀਐਫਸੀ ਬੈਂਕ ਦੇ ਸਾਹਮਣੇ ਮੌਜੂਦ ਹੈ, ਦੇ ਅਸਿਸਟੈਂਟ ਮੈਨੇਜਰ ਨਿਸ਼ਾਨ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਇੱਕ ਫਾਈਨੈਂਸ ਵਿੱਚ ਅਸਿਸਟੈਂਟ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ । Robbers

ਅੱਜ ਸਵੇਰੇ 11:30 ਵਜੇ ਉਹ ਬੈਗ ਵਿੱਚ ਪਾਏ ਹੋਏ 13 ਲੱਖ 87 ਹਜ਼ਾਰ  ਰੁਪਏ  ਦੀ ਨਗਦੀ ਬੈਂਕ ਐਚਡੀਐਫਸੀ ਵਿੱਚ ਜਮ੍ਹਾਂ  ਕਰਵਾਉਣ ਲਈ ਸੜਕ ਪਾਰ ਕਰਨ ਲੱਗਾ ਤਾਂ ਮੋਟਰਸਾਈਕਲ ‘ਤੇ ਆਏ ਅਣਪਛਾਤੇ 3 ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਉਸ ਕੋਲੋਂ ਨਗਦੀ ਵਾਲਾ ਬੈਗ ਖੋਹ ਕੇ ਮੇਨ ਚੌਂਕ ਵੱਲ ਨੂੰ ਫਰਾਰ ਹੋ ਗਏ । ਇਸ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਫਿਰੋਜਪੁਰ  ਭੁਪਿੰਦਰ ਸਿੰਘ , ਐੱਸ ਪੀ ਡੀ ਵਿਜੇ ਰਾਜ ਸਿੰਘ ,ਐੱਸਪੀ ਬਲਜੀਤ ਸਿੰਘ ਅਤੇ ਡੀਐੱਸਪੀ ਜੀਰਾ ਰਾਜਵਿੰਦਰ ਸਿੰਘ ਅਤੇ ਐਸਐਚਓ ਥਾਣਾ ਸਿਟੀ ਜਗਦੇਵ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਪੁਲਿਸ ਵੱਲੋਂ ਇਸ ਘਟਨਾ ਦੀ ਛਾਣਬੀਨ ਕੀਤੀ ਜਾ ਰਹੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here