ਨਵੀਂ ਦਿੱਲੀ (ਏਜੰਸੀ)। ਇਸ ਮਹਾਂਮਾਰੀ ਦੌਰਾਨ ਫੇਫੜਿਆਂ ਨੂੰ ਦਰੁਸਤ ਰੱਖਣ ਦੀ ਲੋੜ ਹੈ ਵਿਸ਼ਵ ਸਿਹਤ ਸੰਗਠਨ ਦੀ ਮੰਨੀਏ ਤਾਂ ਸਮੋਕਿੰਗ ਕਰਨ ਵਾਲੇ ਲੋਕਾਂ ’ਚ ਕੋਵਿਡ ਦੀ ਗੰਭੀਰਤਾ ਤੇ ਇਸ ਲਾਲ ਮੌਤਾਂ ਦਾ ਜੋਖ਼ਮ 50 ਫੀਸਦੀ ਵਧੇਰੇ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਡਾ. ਟੇਡ੍ਰੋਸ ਅਧਨੋਮ ਘੇਬ੍ਰੇਯੇਸਸ 28 ਮਈ ਨੂੰ ਜਾਰੀ ਇੱਕ ਨੋਟਿਸ ’ਚ ਕਹਿੰਦੇ ਹਨ ਕਿ ਸਮੋਕਿੰਗ ਕਰਨ ਵਾਲਿਆਂ ’ਚ ਕੋਰੋਨਾ ਦੀ ਗੰਭੀਰਤਾ ਤੇ ਇਸ ਨਾਲ ਮੌਤ ਹੋਣ ਦਾ ਜ਼ੋਖਮ 50 ਫੀਸਦੀ ਵੱਧ ਹੁੰਦਾ ਹੈ ਇਸ ਲਈ ਕੋਰੋਨਾ ਵਾਇਰਸ ਦੇ ਜੋਖ਼ਮ ਨੂੰ ਘੱਟ ਕਰਨ ਲਈ ਸਮੋਕਿੰਗ ਛੱਡ ਦੇਣੀ ਚਾਹੀਦੀ ਹੈ। (Smokers)
ਸਮੋਕਿੰਗ ਦੀ ਵਜ੍ਹਾ ਨਾਲ ਕੈਂਸਰ, ਦਿਲ ਦੀ ਬਿਮਾਰੀ ਤੇ ਸਾਹ ਦੀਆਂ ਬਿਮਾਰੀਆਂ ਵਧ ਜਾਂਦੀਆਂ ਹਨ ਸਮੋਕਿੰਗ ਕਰਨ ਵਾਲਿਆਂ ’ਚ ਕੋਰੋਨਾ ਦੇ ਲੱਛਣ ਤੇਜ਼ੀ ਨਾਲ ਫੈਲਦੇ ਹਨ ਇਸ ਲਈ ਸਮੋਕਿੰਗ ਕਰਨ ਵਾਲਿਆਂ ਨੂੰ ਸਮੋਕਿੰਗ ਛੱਡ ਕੇ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ । ਡਾਕਟਰ ਸ਼ਿਲਪੀ ਸ਼ਰਮਾ ਦੱਸਦੀ ਹੈ ਕਿ ਅੱਜ ਦੇ ਦੌਰ ’ਚ ਲੋਕ ਸਮੋਕਿੰਗ ਕਰਦੇ ਹਨ ਉਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਇਸ ਲੱਤ ਨੂੰ ਛੱਡਣ ਦੇ ਇੱਕ ਕਾਰਨ ਵਜੋਂ ਦੇਖਣਾ ਚਾਹੀਦਾ ਹੈ ਉਨ੍ਹਾਂ ਕੋਵਿਡ ਦੀ ਗੰਭੀਰਤਾ ਨਾਲ ਜੂਝ ਰਹੇ ਤੇ ਫੇਫੜਿਆਂ ਦੀ ਸਮਰੱਥਾ ਗੁਆ ਰਹੇ ਮਰੀਜ਼ਾਂ ਬਾਰੇ ਜਾਣਕਾਰੀ ਲੈ ਕੇ ਸਿਹਤਮੰਦ ਫੇਫੜਿਆਂ ਨੂੰ ਸਮਝਣਾ ਚਾਹੀਦਾ ਹੈ ਤੇ ਆਪਣੇ ਫੇਫੜਿਆਂ ਨੂੰ ਇਸ ਧੀਮੇ ਜ਼ਹਿਰ ਤੋਂ ਬਚਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। (Smokers)