ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਇੱਕ ਨਜ਼ਰ ਖਾਣਾ ਖਾਣ ਦਾ ਸ...

    ਖਾਣਾ ਖਾਣ ਦਾ ਸਹੀ ਢੰਗ ‘ਖਾਣੇ ਨੂੰ ਪੀਓ ਤੇ ਪਾਣੀ ਨੂੰ ਖਾਓ

    MSG Tips | ਐਮਐਸਜੀ ਟਿਪਸ

    ਰੁਝੇਵੇਂ ਭਰੀ ਜ਼ਿੰਦਗੀ ਕਾਰਨ ਲੋਕ ਆਪਣੇ ਖਾਣੇ ‘ਚ ਨਾ ਤਾਂ ਲੋੜੀਂਦੇ ਤੱਤਾਂ ਵੱਲ ਧਿਆਨ ਰੱਖ ਸਕਦੇ ਹਨ ਅਤੇ ਨਾ ਹੀ ਸਰੀਰਕ ਕਸਰਤ ਲਈ ਸਮਾਂ ਕੱਢ ਸਕਦੇ ਹਨ ਭੱਜ-ਦੌੜ ਦੇ ਇਸ ਆਧੁਨਿਕ ਯੁੱਗ ‘ਚ ਅੱਜ ਆਮ ਇਨਸਾਨ ਫਾਸਟ ਫੂਡ ‘ਤੇ ਨਿਰਭਰ ਹੁੰਦਾ ਜਾ ਰਿਹਾ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਹੈ ਇੱਕ ਪਾਸੇ ਅੱਜ ਅਸੀਂ ਸੰਤੁਲਿਤ ਭੋਜਨ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤੇ ਦੂਜੇ ਪਾਸੇ ਸਾਡੇ ਖਾਣ-ਪੀਣ ਦੇ ਸਹੀ ਤਰੀਕੇ ਨਾ ਹੋਣ ਕਾਰਨ ਵੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ।

    ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ

    ਭੋਜਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਓ ਤਾਂ ਕਿ ਹੱਥਾਂ ‘ਚ ਮੌਜ਼ੂਦ ਬੈਕਟੀਰੀਆ ਤੁਹਾਡੇ ਸਰੀਰ ‘ਚ ਦਾਖਲ ਹੋ ਕੇ ਨੁਕਸਾਨ ਨਾ ਪਹੁੰਚਾਉਣ।

    Right way Eat

    ਬੈਠ ਕੇ ਖਾਓ ਖਾਣਾ

    ਭੋਜਨ ਬੈਠ ਕੇ ਹੀ ਖਾਓ, ਕਿਉਂਕਿ ਤੁਰਦੇ-ਤੁਰਦੇ ਖਾਣਾ ਖਾਣ ਨਾਲ ਪਾਚਣ ਪ੍ਰਕਿਰਿਆ ‘ਤੇ ਅਸਰ ਪੈਂਦਾ ਹੈ ਬੈਠ ਕੇ ਖਾਂਦੇ ਸਮੇਂ ਅਸੀਂ ਸੁਖ-ਆਸਣ ਦੀ ਸਥਿਤੀ ‘ਚ ਹੁੰਦੇ ਹਾਂ, ਜਿਸ ਨਾਲ ਕਬਜ਼, ਮੋਟਾਪਾ, ਐਸੀਡਿਟੀ ਆਦਿ ਪੇਟ ਸਬੰਧੀ ਬਿਮਾਰੀਆਂ ਨਹੀਂ ਹੁੰਦੀਆਂ
    ਕਸਰਤ ਕਰਨ ਤੋਂ ਤੁਰੰਤ ਬਾਅਦ ਨਾ ਖਾਓ।
    ਵਰਕਆਊਟ ਜਾਂ ਕਸਰਤ ਕਰਨ ਤੋਂ ਤੁਰੰਤ ਬਾਅਦ ਖਾਣਾ ਨਾ ਖਾਓ ਸਰੀਰ ਨੂੰ ਆਮ ਤਾਪਮਾਨ ‘ਚ ਆਉਣ ਦਿਓ, ਉਸ ਤੋਂ ਬਾਅਦ ਹੀ ਖਾਣਾ ਖਾਓ।

    ਖਾਣਾ ਪੀਓ ਤੇ ਪਾਣੀ ਖਾਓ

    ਅਯੁਰਵੇਦਾ ‘ਚ ਵੀ ਆਉਂਦਾ ਹੈ ਕਿ ਖਾਣੇ ਨੂੰ ਏਨਾ ਚਬਾਓ ਕਿ ਉਹ ਬਿਲਕੁਲ ਪਾਣੀ ਵਰਗਾ ਹੋ ਜਾਵੇ ਤੇ ਪਾਣੀ ਨੂੰ ਘੁੱਟ-ਘੁੱਟ ਕਰਕੇ ਬਹੁਤ ਹੌਲੀ-ਹੌਲੀ ਪੀਓ ਤੁਹਾਡੇ ਬਹੁਤ ਸਾਰੇ ਰੋਗ ਇਸ ਗੱਲ ਨੂੰ ਅਪਣਾਉਣ ਨਾਲ ਹੀ ਖ਼ਤਮ ਹੋ ਜਾਣਗੇ। ਅਜਿਹਾ ਖਾਣਾ ਖਾਣ ਨਾਲ ਕਦੇ ਕਬਜ਼ ਨਹੀਂ ਹੋਵੇਗੀ ਫਰੈੱਸ਼ ਸਹੀ ਢੰਗ ਨਾਲ ਹੋਵੋਗੇ ਤੇ ਤੁਹਾਡੇ ਸਰੀਰ ‘ਚ ਜੋ ਵੀ ਵਿਟਾਮਿਨ, ਖਣਿਜ ਲਵਣ ਜਾ ਰਹੇ ਹਨ, ਉਹ ਤੁਹਾਡੇ ਸਰੀਰ ਦੀ ਚੰਗੀ ਤਰ੍ਹਾਂ ਰਿਪੇਅਰ ਕਰਨਗੇ ਤੁਹਾਡੇ ਸਰੀਰ ਦੀ ਡਿਮਾਂਡ ਨੂੰ ਪੂਰਾ ਕਰਨਗੇ ਨਹੀਂ ਤਾਂ ਅੰਤੜੀਆਂ ਦਾ ਜ਼ੋਰ ਲੱਗਦਾ ਰਹਿੰਦਾ ਹੈ ਤੇ ਉਹ ਪੂਰੀ ਚੀਜ਼ ਦਾ ਅਸਰ ਲੈ ਹੀ ਨਹੀਂ ਸਕਦੀਆਂ ਤੇ ਉਵੇਂ ਹੀ ਅਣਪਚਿਆ ਖਾਣਾ ਬਾਹਰ ਆ ਜਾਂਦਾ ਹੈ।

    ਪਾਣੀ (Water)

    ਖਾਣੇ ਤੋਂ ਅੱਧਾ ਘੰਟਾ ਪਹਿਲਾਂ ਤੇ ਵਿਚਾਲੇ-ਵਿਚਾਲੇ 2-4 ਘੁੱਟ ਪਾਣੀ ਪੀ ਸਕਦੇ ਹੋ ਪਰ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਜ਼ਿਆਦਾ ਪਾਣੀ ਪੀਣ ਨਾਲ ਪਾਚਣ ਤੰਤਰ ‘ਚ ਸਮੱਸਿਆ ਆ ਜਾਂਦੀ ਹੈ।
    ਖਾਣੇ ਤੋਂ ਬਾਅਦ ਪਾਣੀ ਨਾਲ ਕੁਰਲਾ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਜੋ ਵੀ ਖਾਣੇ ਦੇ ਕਣ ਦੰਦਾਂ ‘ਚ ਫਸੇ ਹੁੰਦੇ ਹਨ ਉਹ ਨਿੱਕਲ ਜਾਂਦੇ ਹਨ ਕੁਰਲਾ ਕਰਕੇ ਉਸ ਪਾਣੀ ਨੂੰ ਪੀ ਵੀ ਸਕਦੇ ਹੋ।

    MSG Tips | ਐਮਐਸਜੀ ਟਿਪਸ

    ਜਿਵੇਂ ਕਿ ਪੁਰਾਣੇ ਬਜ਼ੁਰਗ ਵੀ ਕਿਹਾ ਕਰਦੇ ਸਨ, ”ਪਾਣੀ ਓਕ ਦਾ, ਸੌਦਾ ਰੋਕ ਦਾ’ ਭਾਵ ਓਕ (ਬੁੱਕ) ਨਾਲ ਪਾਣੀ ਪੀਤਾ ਜਾਵੇ ਤਾਂ ਉਹ ਬੈਸਟ ਹੈ ਜਦੋਂ ਤੱਕ ਬੁੱਲ੍ਹਾਂ ਨਾਲ ਪਾਣੀ ਨਹੀਂ ਲੱਗਦਾ, ਉਦੋਂ ਤੱਕ ਪਿਆਸ ਨਹੀਂ ਬੁਝਦੀ ਸਾਡੇ ਬੁੱਲ੍ਹ ਗਿੱਲੇ ਹੋਣੇ ਜ਼ਰੂਰੀ ਹਨ, ਕਿਉਂਕਿ ਪਿਆਸ ਸਾਡੀਆਂ ਗ੍ਰੰਥੀਆਂ ਨੂੰ ਹੀ ਲੱਗਦੀ ਹੈ ਜੇਕਰ ਬੁੱਕ ਨਾਲ ਪਾਣੀ ਪੀਤਾ ਜਾਵੇ ਤਾਂ ਉਸਦਾ ਸਵਾਦ ਵੀ ਜ਼ਿਆਦਾ ਦੇਰ ਤੱਕ ਰਹਿੰਦਾ ਹੈ
    ਹਲਵਾ ਤੇ ਤਲੀਆਂ ਚੀਜ਼ਾਂ ਖਾਣ ਤੋਂ ਬਾਅਦ ਅੱਧੇ ਘੰਟੇ ਤੱਕ ਪਾਣੀ ਨਹੀਂ ਪੀਣਾ ਚਾਹੀਦਾ, ਇਸ ਨਾਲ ਗਲਾ ਖਰਾਬ ਹੋਣ ਦੀ ਸਮੱਸਿਆ ਤੋਂ ਤੁਸੀਂ ਬਚੇ ਰਹੋਗੇ।

    ਜੇਕਰ ਤੁਸੀਂ ਗਲੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਤੇ ਠੰਢਾ ਨਾਲ-ਨਾਲ ਨਹੀਂ ਲੈਣਾ ਚਾਹੀਦਾ ਠੰਢਾ ਖਾਣ ਤੋਂ 10-15 ਮਿੰਟਾਂ ਬਾਅਦ ਹੀ ਕਿਸੇ ਗਰਮ ਪਦਾਰਥ ਦੀ ਵਰਤੋਂ ਕਰੋ ਜੇਕਰ ਤੁਸੀਂ ਧੁੱਪ ‘ਚ ਬਹੁਤ ਜ਼ੋਰ-ਸ਼ੋਰ ਨਾਲ ਕੰਮ ਕਰ ਰਹੇ ਹੋ ਤੇ ਬਰਫ਼ ਵਾਲਾ ਪਾਣੀ ਇੱਕਦਮ ਪੀ ਲੈਂਦੇ ਹੋ ਤਾਂ ਤੁਹਾਨੂੰ ਜ਼ੁਕਾਮ ਹੋ ਸਕਦਾ ਹੈ, ਬੁਖਾਰ ਹੋ ਸਕਦਾ ਹੈ, ਤੁਹਾਡਾ ਗਲਾ ਖਰਾਬ ਹੋ ਸਕਦਾ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਉਸ ਦੀ ਬਜਾਏ ਆਮ ਪਾਣੀ ਪੀਓ।

    MSG Tips | ਖਾਣਾ ਖਾਣ ਦਾ ਢੰਗ

    ਖਾਣਾ ਖਾਂਦੇ ਸਮੇਂ ਆਪਸ ‘ਚ ਗੱਲਬਾਤ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਖਾਣਾ ਸਾਹ ਨਾਲੀ ‘ਚ ਅਟਕ ਸਕਦਾ ਹੈ ਖਾਣਾ ਜੇਕਰ ਸਿਮਰਨ ਕਰਕੇ ਖਾਓ ਤਾਂ ਸੋਨੇ ‘ਤੇ ਸੁਹਾਗਾ ਹੈ।

    ਹਮੇਸ਼ਾ ਖਾਣਾ ਮੂੰਹ ਬੰਦ ਕਰਕੇ ਹੀ ਖਾਣਾ ਚਾਹੀਦਾ ਹੈ ।
    ਨਿਸ਼ਚਿਤ ਸਮੇਂ ‘ਤੇ ਹੀ ਖਾਓ ਸਾਰਾ ਦਿਨ ਖਾਂਦੇ ਹੀ ਨਾ ਰਹੋ ਸਵੇਰ ਦੇ ਸਮੇਂ ਨਾਸ਼ਤਾ ਚੰਗਾ, ਭਾਵ ਥੋੜ੍ਹਾ ਹੈਵੀ ਲਓ ਦੁਪਹਿਰ ਨੂੰ ਉਸ ਤੋਂ ਘੱਟ ਤੇ ਰਾਤ ਨੂੰ ਹਲਕਾ ਖਾਓ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ‘ਨਾਸ਼ਤਾ ਰਾਜੇ ਵਰਗਾ, ਦੁਪਹਿਰ ਦਾ ਖਾਣਾ ਰਾਣੀ ਵਰਗਾ ਤੇ ਰਾਤ ਦਾ ਖਾਣਾ ਭਿਖਾਰੀ ਵਰਗਾ ਹੋਣਾ ਚਾਹੀਦਾ ਹੈ’ ਰਾਤ ਨੂੰ 8 ਵਜੇ ਸੂਰਜ ਛਿਪਣ ਤੋਂ ਬਾਅਦ ਖਾਣਾ ਨਾ ਖਾਓ ਰਾਤ ਨੂੰ ਬਹੁਤ ਭਾਰੀ ਖਾਣਾ ਖਾ ਕੇ ਸੌਣਾ ਪਾਚਣ-ਸ਼ਕਤੀ ਤੇ ਵਜ਼ਨ ਦੇ ਹਿਸਾਬ ਨਾਲ ਠੀਕ ਨਹੀਂ ਹੈ।

    ਭੁੱਖ ਲੱਗਣ ‘ਤੇ ਹੀ ਖਾਓ

    ਕੁਝ ਲੋਕ ਸਵਾਦ ਲੈਣ ਲਈ ਵਾਰ-ਵਾਰ ਖਾਣਾ ਖਾਂਦੇ ਹਨ ਪਹਿਲਾ ਖਾਣਾ ਪਚਿਆ ਨਹੀਂ ਕਿ ਮੁੜ ਖਾ ਲਿਆ ਅਜਿਹਾ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.