Government of India : ਕੇਂਦਰੀ ਗ੍ਰਹਿ ਮੰਤਰਾਲੇ ਨੇ ਬੰਗਲਾਦੇਸ਼ ਦੇ ਹਾਲਾਤਾਂ ’ਤੇ ਨਜ਼ਰ ਰੱਖਣ ਲਈ ਕਮੇਟੀ ਬਣਾ ਦਿੱਤੀ ਹੈ। ਭਾਵੇਂ ਤਖਤਾਪਲਟ ਤੋਂ ਬਾਅਦ ਬੰਗਲਾਦੇਸ਼ ਦੀ ਆਰਜ਼ੀ ਸਰਕਾਰ ਨੇ ਕੰਮ ਸੰਭਾਲ ਲਿਆ ਹੈ ਪਰ ਉੱਥੇ ਅੱਜ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਦੇ ਮੁਤਾਬਿਕ ਘੱਟ-ਗਿਣਤੀਆਂ ਭਾਈਚਾਰੇ ਦੇ ਲੋਕ ਵੱਡੀ ਮੁਸ਼ਕਲ ’ਚ ਫਸੇ ਹੋਏ ਹਨ। ਹਜ਼ਾਰਾਂ ਘੱਟ-ਗਿਣਤੀ ਹਿੰਦੂ ਲੋਕ ਭਾਰਤ ’ਚ ਦਾਖਲ ਹੋਣ ਲਈ ਸਰਹੱਦ ’ਤੇ ਪੁੱਜੇ ਹਨ। ਭਾਰਤ ਸਰਕਾਰ ਪਹਿਲਾਂ ਹੀ ਇਹ ਕਾਨੂੰਨ ਪਾਸ ਕਰ ਚੁੱਕੀ ਹੈ ਕਿ ਬਾਹਰਲੇ ਮੁਲਕਾਂ ’ਚੋਂ ਆਏ ਹਿੰਦੂਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ।
ਕਾਨੂੰਨ ਦੇ ਤਹਿਤ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਦੇ ਹਿੱਤਾਂ ਲਈ ਭਾਰਤ ਸਰਕਾਰ ਦਾ ਕਮੇਟੀ ਬਣਾਉਣਾ ਸਹੀ ਹੈ। ਖਬਰਾਂ ਅਨੁਸਾਰ ਘੱਟ-ਗਿਣਤੀਆਂ ਦੇ ਘਰਾਂ ’ਤੇ ਹਮਲੇ ਹੋ ਰਹੇ ਹਨ। ਘੱਟ-ਗਿਣਤੀ ਲੋਕ ਸ਼ੇਖ ਹਸੀਨਾ ਸਰਕਾਰ ਦੇ ਹਮਾਇਤੀ ਰਹੇ ਹਨ ਇਸ ਕਾਰਨ ਭੜਕੇ ਪ੍ਰਦਰਸ਼ਨਕਾਰੀ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਸਲ ’ਚ ਬੰਗਲਾਦੇਸ਼ ਦਾ ਸੰਕਟ ਸਿਆਸੀ ਤਖਤਾਪਲਟ ਤੋਂ ਜਿਆਦਾ ਹੈ। Government of India
Read Also : Mukhyamantri Parivar Utthan Yojana Haryana: ਸਰਕਾਰ ਇਸ ਸਕੀਮ ਨਾਲ ਵਧਾਵੇਗੀ ਗਰੀਬਾਂ ਦੀ ਆਮਦਨ!, 8000 ਤੋਂ 9000…
ਸਿਆਸੀ ਵਰਕਰਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਕੱਟੜਪੰਥੀ ਵੀ ਉੱਥੇ ਸਰਗਰਮ ਸਨ। ਭਾਵੇਂ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਵਿਦਿਆਰਥੀ ਜਥੇਬੰਦੀਆਂ ਵੱਲੋਂ ਹੋਈ ਸੀ ਇਸ ਵਿੱਚ ਕੱਟੜਪੰਥੀਆਂ ਦੀ ਭੂਮਿਕਾ ਇੰਨਾ ਜ਼ਿਆਦਾ ਤਿੱਖੀ ਸੀ ਕਿ ਵਿਚਾਰਾਂ ਦਾ ਵਿਰੋਧ ਹਿੰਸਕ ਤੇ ਸੰਪ੍ਰਦਾਇਕ ਰੂਪ ਧਾਰਨ ਕਰ ਗਿਆ। ਅਜਿਹੇ ਹਾਲਾਤ ਕਦੇ ਅਫ਼ਗਾਨਿਸਤਾਨ ’ਚ ਪੈਦਾ ਹੋਏ ਸਨ। ਬੰਗਲਾਦੇਸ਼ ਦੀ ਨਵੀਂ ਸਰਕਾਰ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਜਿਸ ਸਰਕਾਰ ਨੂੰ ਉਹਨਾਂ ਤਾਨਾਸ਼ਾਹ ਕਰਾਰ ਦੇ ਕੇ ਪਲਟਿਆ ਹੈ ਹੁਣ ਉਹ ਕਾਰਵਾਈਆਂ ਉਹਨਾਂ ਦੀ ਹਕੂਮਤ ਹੇਠ ਬੰਦ ਹੋਣੀਆਂ ਚਾਹੀਦੀਆਂ ਹਨ। Government of India