ਸ਼ਹੀਦ ਭਗਤ ਸਿੰਘ ਦੇ ਭਤੀਜੇ ਦੀਆਂ ਅਸਥੀਆਂ ਹੁਸੈਨੀਵਾਲਾ ਸਤਲੁਜ ਦਰਿਆ ’ਚ ਕੀਤੀਆਂ ਜਲਪ੍ਰਵਾਹ

Abhay Sandhu Sachkahoon

ਅਸਥੀਆਂ ਜਲਪ੍ਰਵਾਹ ਕਰਨ ਤੋਂ ਪਹਿਲਾਂ ਪਰਿਵਾਰ ਹੋਇਆ ਸ਼ਹੀਦਾਂ ਨੂੰ ਨਮਨ

ਫਿਰੋਜ਼ਪੁਰ, (ਸਤਪਾਲ ਥਿੰਦ)। ਕਰੋਨਾ ਵਾਈਰਸ ਦੀ ਲਪੇਟ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਜਿਹਨਾਂ ਦਾ ਬੀਤੇ ਦਿਨ ਬਿਮਾਰੀ ਨਾਲ ਲੜਦਿਆਂ ਦਿਹਾਂਤ ਹੋਣ ਮਗਰੋਂ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਸਥੀਆਂ ਜਲਪ੍ਰਵਾਹ ਕਰਨ ਲਈ ਹੁਸੈਨੀਵਾਲਾ ਵਿਖੇ ਪਹੁੰਚੇ। ਜਿੱਥੇ ਉਹ ਪਹਿਲਾਂ ਸ਼ਹੀਦੀ ਸਮਾਰਕਾਂ ’ਤੇ ਨਤਮਸਤਕ ਹੋਏ, ਜਿਸ ਤੋਂ ਬਾਅਦ ਇੱਥੇ ਵਗਦੇ ਸਤਲੁਜ ਦਰਿਆ ’ਚ ਅਸਥੀਆਂ ਨੂੰ ਜਲਪ੍ਰਵਾਹ ਕੀਤਾ ਗਿਆ। ਇਸ ਮੌਕੇ ਅਭੈ ਸੰਧੂ ਦੀ ਪਤਨੀ ਤੇਜਵਿੰਦਰ ਕੌਰ, ਪੁੱਤਰੀ ਅਨੁਸ਼ਾ ਪ੍ਰਿਆ, ਭੈਣ ਅਮਰ ਕੌਰ ਦੇ ਪੁੱਤਰ ਜਗਮੋਹਨ ਸਿੰਘ ਅਤੇ ਪ੍ਰਭਦੀਪ ਸਿੰਘ ਪਹੁੰਚੇ ਸਨ, ਜਿਹਨਾਂ ਦਾ ਨਾਲ ਐੱਸਡੀਐਮ ਫਿਰੋਜ਼ਪੁਰ ਅਮਿਤ ਗੁਪਤਾ, ਨਾਇਬ ਤਹਿਸੀਲਦਾਰ ਗੁਰਤੇਜ਼ ਸਿੰਘ ਆਦਿ ਵੀ ਮਾਜੌੂਦ ਰਹੇ।Abhay Sandhuਇਸ ਮੌਕੇ ਅਭੈ ਸੰਧੂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪ੍ਰੰਪਰਾ ਹੈ ਕਿ, ਜਿਸ ਵੀ ਪਰਿਵਾਰਕ ਮੈਂਬਰ ਦੀ ਮੌਤ ਹੁੰਦੀ ਹੈ ਉਹ ਇਸੇ ਸਥਾਨ ’ਤੇ ਅਸਥੀਆਂ ਨੂੰ ਜਲਪ੍ਰਵਾਹ ਕੀਤਾ ਜਾਂਦਾ ਹੈ, ਜਿਸ ਦੇ ਚੱਲਦਿਆ ਉਹ ਅਭੈ ਸੰਧੂ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕਰਨ ਲਈ ਇੱਥੇ ਪਹੁੰਚੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਗਤ ਸਿੰਘ ਦੀਆਂ ਵਿਚਾਰਧਾਰਾ ਨਾਲ ਲੋਕਾਂ ਨੂੰ ਜੁੜਨ ਲਈ ਅਭੈ ਸੰਧੂ ਵੱਲੋਂ ਵੱਢਮੁੱਲਾ ਯੋਗਦਾਨ ਪਾ ਰਹੇ ਸਨ ਅਤੇ ਵੱਖ-ਵੱਖ ਫਾਊਡੇਸ਼ਨਾਂ ਚਲਾਈਆਂ ਜਾ ਰਹੀਆਂ ਹਨ, ਜਿਹਨਾਂ ਮਗਰੋਂ ਹੁਣ ਉਹ ਇਹਨਾਂ ਗਤੀਵਿਧੀਆਂ ਨੂੰ ਅੱਗੇ ਵਧਾਉਣਗੇ।

 

 ਕਿਸਾਨ ਸੰਘਰਸ਼ ਲਈ ਕੁਰਬਾਨੀ ਦੇਣ ਨੂੰ ਵੀ ਤਿਆਰ ਸਨ ਅਭੈ ਸੰਧੂ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਅਭੈ ਸੰਧੂ ਕਿਸਾਨ ਸੰਘਰਸ਼ ਨਾਲ ਜੁੜੇ ਹੋਏ ਸਨ ਅਤੇ 23 ਮਾਰਚ ਸ਼ਹੀਦੀ ਦਿਵਸ ਮੌਕੇ ਕਿਸਾਨ ਸੰਘਰਸ਼ ਲਈ ਕੁਰਬਾਨੀ ਦੇਣ ਦਾ ਵੀ ਐਲਾਨ ਕਰ ਚੁੱਕੇ ਸਨ ਪਰ ਕਿਸਾਨ ਜੱਥੇਬੰਦੀਆਂ ਦੀ ਬੇਨਤੀ ’ਤੇ ਕੁਰਬਾਨੀ ਨਾਲੋਂ ਲੋਕ ਚੇਤਨਾ ਲਈ ਉਹਨਾਂ ਦੀਆ ਸੇਵਾਵਾਂ ਨੂੰ ਜ਼ਰੂਰੀ ਸਮਝਿਆ, ਜਿਸ ਲਈ ਕਿਸਾਨ ਸੰਘਰਸ਼ ’ਚ ਅਭੈ ਸੰਧੂ ਅਹਿਮ ਗਤੀਵਿਧੀਆਂ ਦਾ ਹਿੱਸਾ ਬਣੇ, ਜਿਹਨਾਂ ਤੋਂ ਬਾਅਦ ਇਹਨਾਂ ਗਤੀਵਿਧੀਆਂ ਨੂੰ ਉਹਨਾਂ ਦਾ ਪਰਿਵਾਰਕ ਮੈਂਬਰ ਅੱਗੇ ਵਧਾਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।