ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਝੋਨਾ ਡੁੱਬਿਆ ਮੀਂਹ ਦੇ ਪਾਣੀ ‘ਚ | Rain in Punjab
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਅੱਜ ਸਵੇਰ ਤੋਂ ਹੀ ਤੇਜ ਰਫਤਾਰ ਨਾਲ ਪੈ ਰਹੇ ਮੀਂਹ (Rain in Punjab) ਦੇ ਪਾਣੀ ਨੇ ਤਲਵੰਡੀ ਭਾਈ ਦੇ ਇਲਾਕੇ ਦੇ ਵੱਖ – ਵੱਖ ਪਿੰਡਾ ਦੇ ਕਿਸਾਨਾ ਦੇ ਖੇਤਾ ਵਿੱਚ ਲੱਗੇ ਝੋਨੇ ਪੂਰੀ ਤਰ੍ਹਾ ਨਾਰ ਡੁੱਬ ਚੁੱਕੇ ਹਨ ਤੇ ਤੇਜ ਮੀਂਹ ਕਾਰਨ ਖੇਤਾ ਨੇ ਛੱਪੜਾ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਨਾਲ ਕਿਸਾਨਾ ਦੇ ਦਿਲਾ ਦੀਆ ਧੜਕਨਾ ਤੇਜ ਹੋ ਗਈਆ ਹਨ ਕਿ ਝੋਨਾ ਲੱਗਣ ਤੋਂ ਬਾਅਦ ਉਸ ਵਿੱਚ ਮਹਿੰਗੀਆ ਖਾਦਾ, ਜਿੰਕਾ ਤੇ ਨਦੀਨ ਨਾਸਕ ਦਵਾਈਆ ਪਾਈਆ ਜਾ ਚੁੱਕੀਆ ਹਨ ਜਿਸ ਕਿਸਾਨਾ ਦਾ ਪ੍ਰਤੀ ਏਕੜ 15 ਤੋ 20 ਹਜਾਰ ਰੁਪਏ ਖਰਚ ਹੋ ਚੁੱਕੇ ਹਨ।

ਜੇਕਰ ਮੀਂਹ ਹੋਰ ਤੇਜ ਹੁੰਦਾ ਹੈ ਤਾ ਝੋਨੇ ਲੱਗੀ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਜਾਵੇਗੀ ਤੇ ਅੱਗੋ ਝੋਨੇ ਦੀ ਪਨੀਰੀ ਵੀ ਖਤਮ ਹੋ ਚੁੱਕੀ ਹੈ ਅਤੇ ਅੱਗੇ ਇਲਾਕੇ ਵਿੱਚ ਕਈ ਕਿਸਾਨਾ ਨੇ ਪਸੂਆ ਦੇ ਚਾਰੇ ਵਾਸਤੇ ਅਚਾਰ ਤਿਆਰ ਕਰਨ ਲਈ ਮੱਕੀ ਦੀ ਫਸਲ ਬੀਜੀ ਹੋਈ ਸੀ ਜੋ ਅਚਾਰ ਪਾਉਣ ਦੇ ਕਾਬਿਲ ਬਣ ਚੁੱਕੀ ਹੈ । ਪਰ ਹੁਣ ਖੇਤਾ ਵਿੱਚ ਮੀਂਹ ਜਿਆਦਾ ਪਾਣੀ ਖੜਨ ਕਰਕੇ ਮੱਕੀ ਦੀ ਫਸਲ ਖਰਾਬ ਹੋ ਜਾਵੇਗੀ ਤੇ ਕਿਸਾਨ ਪਸੂਆ ਵਾਸਤੇ ਅਚਾਰ ਪਾਉਣ ਤੋ ਵਾਝੇਂ ਹੋ ਜਾਣਗੇ।

![Rain-in-Punjab] Heavy Rain](https://sachkahoonpunjabi.com/wp-content/uploads/2023/07/Rain-in-Punjab-1-696x406.jpg)












