ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਪੰਜਾਬ ਸਰਕਾਰ ਨ...

    ਪੰਜਾਬ ਸਰਕਾਰ ਨੇ ਕਰ ਦਿੱਤੀ ਫਿਰ ਕਾਰਵਾਈ, ਇਹ ਆ ਗਏ ਅੜਿੱਕੇ

    Punjab Government

    ਚੰਡੀਗੜ੍ਹ। ਪੰਜਾਬ ਸਰਕਾਰ (Punjab Government) ਵੱਲੋਂ ਅਨੁਸੂਚਿਤ ਜਾਤੀ ਦੇ ਦੋ ਹੋਰ ਫਰਜ਼ੀ ਸਰਟੀਫਿਕੇਟ ਰੱਦ ਕੀਤੇ ਗਏ ਹਨ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਸਰਟੀਫਿਕੇਟ ਰੱਦ ਕਰਨ ਅਤੇ ਜਬਤ ਕਰਨ ਦੇ ਆਦੇਸ਼ ਦਿੱਤੇ। ਅਨੁਸੂਚਿਤ ਜਾਤੀ ਦੇ ਫਰਜ਼ੀ ਸਰਟੀਫਿਕੇਟ ਧਾਰਕਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਚਮਨ ਲਾਲ ਨਿਵਾਸੀ ਮਮਦੋਟ, ਫਿਰੋਜ਼ਪੁਰ ਅਤੇ ਜਸਵੀਰ ਕੌਰ ਪੁੱਤਰੀ ਕੇਹਰ ਸਿੰਘ, ਹਿੰਦੀ ਅਧਿਆਪਕਾ, ਸਰਕਾਰੀ ਮਿਡਲ ਸਕੂਲ ਜੰਡਪੁਰ, ਐੱਸਏਐੱਸ ਨਗਰ ਦੇ ਰੂਪ ’ਚ ਹੋਈ।

    ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਉਕਤ ਦੋਵੇਂ ਫਰਜ਼ੀ ਸਰਟੀਫਿਕੇਟ ਰਾਜ ਪੱਧਰੀ ਸਕੂਟਨੀ ਕਮੇਟੀ ਨੂੰ ਜਾਂਚ ’ਚ ਨਕਲੀ ਮਿਲੇ। ਇਸ ਤੋਂ ਬਾਅਦ ਕਮੇਟੀ ਦੁਆਰਾ ਉਨ੍ਹਾਂ ਨੂੰ ਰੱਦ ਕੀਤਾ ਗਿਆ।

    ਇਨ੍ਹਾਂ ਸ਼ਿਕਾਇਤਾਂ ’ਤੇ ਹੋਇਆ ਖੁਲਾਸਾ | Punjab Government

    ਜਸਵੀਰ ਸਿੰਘ ਪਮਾਲੀ ਮੈਂਬਰ ਕੋਰ ਕਮੇਟੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਪਿੰਡ ਪਮਾਲੀ, ਲੁਧਿਆਣਾ ਦੁਆਰਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ’ਚ ਬਲਵਿੰਦਰ ਕੁਮਾਰ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਫਰਜ਼ੀ ਦੱਸਿਆ ਗਿਆ। ਇਸ ਆਧਾਰ ’ਤੇ ਬਲਵਿੰਦਰ ਕੁਮਾਰ ਨੇ ਬੀਐੱਸਸੀ ਦੀ ਡਿਗਰੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ਼ ਵੈਟਰਨਰੀ ਸਾਇੰਸਜ਼ ਲੁਧਿਆਣਾ ’ਚ ਨੌਕਰੀ ਹਾਸਲ ਕੀਤੀ ਹੋਈ ਹੈ।

    ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਆਲਮਪੁਰ ਪਟਿਆਲਾ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਇਸ ’ਚ ਐੱਸਏਐੱਸ ਨਗਰ ਦੇ ਪਿੰਡ ਜੰਡਪੁਰ ਦੇ ਸਰਕਾਰੀ ਮਿਡਲ ਸਕੂਲ ਦੀ ਹਿੰਦੀ ਅਧਿਆਪਕਾ ਜਸਵੀਰ ਕੌਰ ਨੇ ਜੱਟ ਸਿੱਖ ਜਾਤੀ ਸਬੰਧੀ ਹੋਣ ਦੇ ਬਾਵਜ਼ੂਦ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਵਾਇਆ।

    ਪੰਜਾਬ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਕਾਰਜਸ਼ੀਲ ਹੈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਲਵਿੰਦਰ ਕੁਮਾਰ ਪੁੱਤਰ ਚਮਨ ਲਾਲ ਅਤੇ ਜਸਵੀਰ ਕੌਰ ਪੁੱਤਰੀ ਕੇਹਰ ਸਿੰਘ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸਰਕਾਰੀ ਪੱਧਰ ‘ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

    ਇਹ ਵੀ ਪੜ੍ਹੋ : ਸੁਰਿੰਦਰ ਛਿੰਦੇ ਦੇ ਤੁਰ ਜਾਣ ਨਾਲ ਲੋਕ ਗਾਇਕੀ ਦੇ ਇਕ ਯੁੱਗ ਦਾ ਅੰਤ : ਮੀਤ ਹੇਅਰ

    LEAVE A REPLY

    Please enter your comment!
    Please enter your name here