ਇਸ ਸਾਲ ਮਿਲਣਗੀਆਂ 18 ਗਜ਼ਟਿਡ ਅਤੇ 5 ਰਾਖਵੀਂਆਂ ਛੁੱਟੀਆਂ | Punjab Govt.
- ਅਗਰਸੈਨ ਜਯੰਤੀ ਤੇ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਹੀਦੀ ਦਿਵਸ ਦੀ ਛੁੱਟੀ ਰੱਦ
- ਪਹਿਲਾਂ 34 ਹੁੰਦੀਆਂ ਸਨ ਗਜ਼ਟਿਡ ਛੁੱਟੀਆਂ ਅਤੇ 2 ਰਾਖਵੀਂ ਛੁੱਟੀਆਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਕੈਲੰਡਰ ਲਈ ਸਰਕਾਰੀ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 34 ਵਿੱਚੋਂ 16 ਛੁੱਟੀਆਂ ਦੀ ਹੀ ਛੁੱਟੀ ਕਰਦੇ ਹੋਏ ਇਸ ਸਾਲ ਸਿਰਫ਼ 18 ਛੁੱਟੀਆਂ ਨੂੰ ਹੀ ਪਾਸ ਕੀਤਾ ਗਿਆ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਸਾਲ 2006 ਵਾਲੀ ਛੁੱਟੀਆਂ ਨੂੰ ਹੀ ਮੁੜ ਤੋਂ ਲਾਗੂ ਕੀਤਾ ਹੈ, ਜਦੋਂ ਕਿ ਸਾਲ 2006 ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਤੈਅ ਕੀਤੀ ਗਈ ਵਾਧੂ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। (Punjab Govt.)
ICC ਟੈਸਟ ਰੈਂਕਿੰਗ ’ਚ ਵੱਡਾ ਬਦਲਾਅ, ਭਾਰਤੀ ਖਿਡਾਰੀਆਂ ਦਾ ਦਬਦਬਾ
ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਾਰੀ ਕਲੰਡਰ ਅਨੁਸਾਰ ਅਗਲੇ ਸਾਲ 2018 ਵਿੱਚ 26 ਜਨਵਰੀ ਗਣਤੰਤਰ ਦਿਵਸ, 31 ਜਨਵਰੀ ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ, 2 ਮਾਰਚ ਹੋਲੀ, 25 ਮਾਰਚ ਰਾਮ ਨੌਮੀ, 29 ਮਾਰਚ ਮਹਾਵੀਰ ਜੈਯੰਤੀ, 30 ਮਾਰਚ ਨੂੰ ਗੁੱਡ ਫਰਾਈਡੇ, 14 ਅਪ੍ਰੈਲ ਜਨਮ ਦਿਨ ਡਾ. ਬੀ.ਆਰ. ਅੰਬੇਡਕਰ, 16 ਜੂਨ ਈਦ ਉੱਲ ਫਿਤਰ, 17 ਜੂਨ ਸਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, 15 ਅਗਸਤ ਸੁਤੰਤਰਤਾ ਦਿਵਸ, 5 ਸਤੰਬਰ ਜਨਮ ਅਸ਼ਟਮੀ, 2 ਅਕਤੂਬਰ ਜਨਮ ਦਿਵਸ ਮਹਾਤਮਾ ਗਾਂਧੀ, 19 ਅਕਤੂਬਰ ਦੁਸਹਿਰਾ, 24 ਅਕਤੂਬਰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ, 7 ਨਵੰਬਰ ਦਿਵਾਲੀ, 23 ਨਵੰਬਰ ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ, 25 ਦਸੰਬਰ ਕ੍ਰਿਸਮਿਸ ਅਤੇ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੌਕੇ ‘ਤੇ ਛੁੱਟੀ ਹੋਵੇਗੀ। (Punjab Govt.)
ਜਿਹੜੀਆਂ ਗਜ਼ਟਿਡ ਛੁੱਟੀਆਂ ਇਸ ਸਾਲ ਦੇ ਮੁਕਾਬਲੇ ਅਗਲੇ ਸਾਲ 2018 ਵਿੱਚ ਨਹੀਂ ਹੋਣਗੀਆਂ ਉਨ੍ਹਾਂ ਵਿੱਚ ਬਸੰਤ ਪੰਚਮੀ/ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ, ਮਹਾਂ ਸ਼ਿਵਰਾਤਰੀ, ਸ਼ਹੀਦੀ ਦਿਵਸ ਭਗਤ ਸਿੰਘ, 13 ਅਪ੍ਰੈਲ ਵਿਸਾਖੀ, ਮਹਾਂਰਿਸ਼ੀ ਪਰਸ਼ੂ ਰਾਮ ਜੈਯੰਤੀ, ਮਈ ਦਿਵਸ, ਕਬੀਰ ਜੈਯੰਤੀ, ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ, ਮਹਾਰਾਜਾ ਅਗਰਸੈਨ ਜੈਯੰਤੀ, ਜਨਮ ਦਿਵਸ ਭਗਤ ਸਿੰਘ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮਦਾਸ ਜੀ, ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕੁਲ 37 ਰਾਖਵੀਂਆਂ ਛੁੱਟੀਆਂ ਹਨ, ਜਿਨ੍ਹਾਂ ਵਿੱਚੋਂ 5 ਛੁੱਟੀਆਂ ਕੋਈ ਵੀ ਮੁਲਾਜ਼ਮ ਆਪਣੇ ਅਨੁਸਾਰ ਲੈ ਸਕਦਾ ਹੈ। (Punjab Govt.)