ਪੰਜ ਮਹੀਨਿਆਂ ਬਾਅਦ ਹੋਵੇਗੀ ਕੈਬਨਿਟ ਬੈਠਕ, 35 ਤੋਂ 40 ਏਜੰਡੇ ਆਉਣਗੇ ਬੈਠਕ ਵਿੱਚ | Punjab Government
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕੈਬਨਿਟ ਦੀ ਬੈਠਕ ਭਲਕੇ 14 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਕੈਬਨਿਟ ਬੈਠਕ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਮੁੱਖ ਏਜੰਡਾ ਵਿਧਾਨ ਸਭਾ ਦਾ ਸੈਸ਼ਨ ਰਹਿਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਅਗਸਤ ਦੇ ਆਖਰੀ ਹਫ਼ਤੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਤਿਆਰੀ ਕੀਤੀ ਜਾ ਰਹੀ ਹੈ। Punjab News
ਇਸ ਦੇ ਨਾਲ ਹੀ ਪਿਛਲੇ 5 ਮਹੀਨਿਆਂ ਤੋਂ ਕੈਬਨਿਟ ਬੈਠਕ ਨਾ ਹੋਣ ਕਰਕੇ 35 ਤੋਂ 40 ਏਜੰਡੇ ਪਾਸ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਇਨ੍ਹਾਂ ਸਾਰਿਆਂ ਏਜÇੰਡਆਂ ਨੂੰ ਅੱਜ ਹੀ ਕੈਬਨਿਟ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਪੰਜਾਬ ਕੈਬਨਿਟ ਦੀ ਆਖਰੀ ਬੈਠਕ 9 ਮਾਰਚ ਨੂੰ ਹੋਈ ਸੀ ਅਤੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਇਸ ਬੈਠਕ ਨੂੰ ਕੀਤਾ ਜਾ ਰਿਹਾ ਹੈ। ਇਸ ਕਾਰਨ ਹੀ ਵੱਡੀ ਗਿਣਤੀ ਵਿੱਚ ਏਜੰਡੇ ਪੈਂਡਿੰਗ ਦੱਸੇ ਜਾ ਰਹੇ ਹਨ। Punjab News
Read Also : Poppy Recovered: ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਸਮੇਤ ਸੱਤ ਜਣੇੇ ਕਾਬੂ
ਇਥੇ ਹੀ ਇਹ ਵੀ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਆਉਂਦੀਆਂ ਪੰਚਾਇਤੀ ਚੋਣਾਂ ਨੂੰ ਬਿਨਾਂ ਚੋਣ ਨਿਸ਼ਾਨ ’ਤੇ ਕਰਵਾਉਣ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਖਿੱਚੀ ਗਈ ਹੈ, ਇਸ ਲਈ ਕੈਬਨਿਟ ਬੈਠਕ ਵਿੱਚ ਪੰਜਾਬ ਪੰਚਾਇਤੀ ਰਾਜ ਨਿਯਮ 1991 ਵਿੱਚ ਸੋਧ ਕਰਨ ਦੀ ਲੋੜ ਹੈ ਅਤੇ ਇਸੇ ਕੈਬਨਿਟ ਵਿੱਚ ਪੰਚਾਇਤੀ ਵਿਭਾਗ ਵੱਲੋਂ ਇਹ ਏਜੰਡਾ ਵੀ ਆ ਸਕਦਾ ਹੈ।
ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਛੇਵੇਂ ਬਜਟ ਸੈਸ਼ਨ ਦਾ ਉਠਾਣ | Punjab News
ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ ਮਿਤੀ 9 ਅਗਸਤ, 2024 ਨੂੰ 16ਵੀਂ ਪੰਜਾਬ ਵਿਧਾਨ ਸਭਾ ਦੇ ਛੇਵੇਂ ਬਜਟ ਇਜਲਾਸ ਦਾ ਉਠਾਣ ਕਰ ਦਿੱਤਾ ਗਿਆ ਹੈ, ਜਿਸ ਨੂੰ 12 ਮਾਰਚ, 2024 ਨੂੰ ਸਮਾਪਤ ਹੋਈ ਬੈਠਕ ਉਪਰੰਤ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ ਭਾਰਤ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਅਨੁਸਾਰ ਸੌਂਪੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸੈਸ਼ਨ ਦਾ ਉਠਾਣ ਕੀਤਾ ਗਿਆ ਹੈ।