ਜੇਕਰ ਤੁਸੀਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਪਾਤਰ ਹੋ ਤਾਂ ਇਹ ਖ਼ਬਰ ਤੁਹਾਨੂੰ ਥੋੜ੍ਹਾ ਪ੍ਰੇਸ਼ਾਨ ਕਰ ਸਕਦੀ ਹੈ, ਕਿਉਂਕਿ ਸਰਕਾਰ ਯੋਜਨਾ ਦੇ ਤਹਿਤ ਹੋਣ ਵਾਲੇ ਫਰਜੀਵਾੜੇ ਨੂੰ ਰੋਕਣ ਲਈ 1 ਜਨਵਰੀ 2024 ਤੋਂ ਯੋਜਨਾ ’ਚ ਕਈ ਬਦਲਾਅ ਕਰਨ ਜਾ ਰਹੀ ਹੈ, ਜਿਸ ਤੋਂ ਬਾਅਦ ਸਿਰਫ਼ ਉਹੀ ਲਾਭਆਰਥੀ ਯੋਜਨਾ ਦਾ ਲਾਭ ਲੈ ਸਕਣਗੇ ਜੋ ਅਸਲ ਵਿੱਚ ਪਾਤਰ ਹਨ, ਜਿਨ੍ਹਾਂ ਗਲਤ ਜਾਣਕਾਰੀ ਦੇ ਕੇ ਰਾਸ਼ਨ ਕਾਰਡ ਬਣਵਾ ਲਏ ਹਨ ਅਜਿਹੇ ਕਾਰਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਮੁਫ਼ਤ ਰਾਸ਼ਨ ਵੀ ਨਹੀਂ ਦਿੱਤਾ ਜਾਵੇਗਾ। ਰਾਸ਼ਨ ਡੀਲਰਾਂ ਨੂੰ ਸਪਲਾਈ ਵਿਭਾਗ ਦੁਆਰਾ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਲਿਸਟਾਂ ਤਿਆਰ ਕਰਨ, ਤਾਂ ਕਿ ਯੋਜਨਾ ’ਚ ਹੋ ਰਹੇ ਫਰਜ਼ੀਵਾੜੇ ਨੂੰ ਰੋਕਿਆ ਜਾ ਸਕੇ। (Ration Card)
ਐਨੇ ਕਰੋੜ ਲੋਕ ਲੈ ਰਹੇ ਹਨ ਯੋਜਨਾ ਦਾ ਲਾਭ | Ration Card
ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਵਰਤਮਾਨ ’ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਕਰੀਬ 82 ਕਰੋੜ ਲੋਕ ਮੁਫ਼ਤ ਰਾਸ਼ਨ ਯੋਜਨਾ ਦਾ ਲਾਭ ਲੈ ਰਹੇ ਹਨ। ਦੱਸ ਦਈਏ ਕਿ ਪੀਐੱਮ ਮੋਦੀ ਨੇ ਛੱਤੀਸਗੜ੍ਹ ਚੋਣ ਪ੍ਰਚਾਰ ਦੌਰਾਨ ਯੋਜਨਾ ਨੂੰ 5 ਸਾਲਾਂ ਲਈ ਵਧਾ ਵੀ ਦਿੱਤਾ ਹੈ। ਭਾਵ 2028 ਤੱਕ ਗਰੀਬਾਂ ਨੂੰ ਮੁਫ਼ਤ ਰਾਸ਼ਨ ਦਾ ਲਾਭ ਮਿਲੇਗਾ, ਪਰ ਇਨ੍ਹਾਂ 82 ਕਰੋੜ ਲੋਕਾਂ ’ਚ ਦੋ ਵਿੱਚੋੱਂ ਤਿੰਨ ਕਰੋੜ ਲਾਭਆਰਥੀ ਅਜਿਹੇ ਹਨ ਜੋ ਅਸਲ ’ਚ ਇਸ ਦੇ ਲਈ ਪਾਤਰ ਨਹੀਂ ਹਨ।
Also Read : ਡਰਾਇਵਿੰਗ ਲਾਇਸੰਸ ਤੇ ਵਾਹਨਾਂ ਦੀ ਆਰਸੀ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ!
ਪਰ ਉਹ ਕਰੋਨਾਕਾਲ ਤੋਂ ਹੀ ਗਰੀਬ ਕਲਿਆਣ ਯੋਜਨਾ ਦਾ ਲਾਭ ਲੈ ਰਹੇ ਹਨ। ਇਨ੍ਹਾਂ ’ਚੋਂ ਲੱਖਾਂ ਲੋਕ ਤਾਂ ਅਜਿਹੇ ਹਨ ਜੋ ਯੋਜਨਾ ਦਾ ਲਾਭ ਲੈਣ ਲਈ ਚਾਰ ਪਈਆ ਦੀ ਕਾਰ ਰਾਹੀਂ ਜਾਂਦੇ ਹਨ। ਇਸ ਲਈ ਯੋਜਨਾ ’ਚ ਪਾਰਦਰਸ਼ਿਤਾ ਲਿਆਉਣ ਲਈ ਅਜਿਹੇ ਲੋਕਾਂ ਦੀ ਚੋ ਕਰਨ ਲਈ ਕਿਹਾ ਗਿਆ ਹੈ, ਤਾਂ ਕਿ ਯੋਜਨਾ ਦਾ ਲਾਭ ਪਾਤਰ ਵਿਅਕਤੀ ਹੀ ਲੈ ਸਕਣ।
ਪਾਤਰ ਵਿਅਕਤੀਆਂ ਦੀ ਹੋਵੇਗੀ ਚੋਣ | Ration Card
ਤਾਜ਼ਾ ਜਾਣਕਾਰੀ ਅਨੁਸਾਰ ਰਾਸ਼ਟਰੀ ਖੁਰਾਕ ਐਕਟ ਦੇ ਤਹਿਤ ਕਣਕ, ਚੌਲ ਤੇ ਮੋਟਾ ਅਨਾਜ਼ 1 ਰੁਪਏ ਤੋਂ ਲੈ ਕੇ 3 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲਦਾ ਹੈ, ਪਰ ਜਦੋਂ ਤੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਉਦੋਂ ਤੋਂ ਇਹ ਪੈਸਾ ਲੈਣਾ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਫ਼ ਕਰ ਦਿੱਤਾ ਗਿਆ ਹੈ ਕਿ ਅਗਲੇ 5 ਸਾਲ ਪਾਤਰ ਲੋਕਾਂ ਨੂੰ ਮੁਫ਼ਤ ਕਣਕ, ਛੋਲੇ, ਚੌਲ ਜਾਂ ਹੋਰ ਖੁਰਾਕ ਸਮੱਗਰੀ ਮਿਲਦੀ ਰਹੇਗੀ। ਪਰ ਅਜਿਹੇ ਪਾਤਰ ਵਿਅਕਤੀਆਂ ਨੂੰ ਹੁਣ ਚੁਣ ਕੇ ਹੀ ਉਨ੍ਹਾਂ ਨੂੰ ਲਾਭ ਦਿੱਤਾ ਜਾਵੇਗਾ।
ਅਜਿਹੇ ’ਚ ਜੋ ਅਸਲ ’ਚ ਮੁਫ਼ਤ ਰਾਸ਼ਨ ਲੈਣ ਦੇ ਹੱਕਦਾਰ ਨਹੀਂ ਹਨ, ਉਨ੍ਹਾ ਦਾ ਰਾਸ਼ਨ ਕੱਟ ਦਿੱਤਾ ਜਾਵੇਗਾ, ਕਿਉਂਕਿ ਇਨ੍ਹਾਂ ਕਾਰਨ ਜੋ ਪਾਤਰ ਵਿਅਕਤੀ ਹਨ ਉਨ੍ਹਾਂ ਦਾ ਹੱਕ ਮਾਰਿਆ ਜਾਂਦਾ ਹੈ। ਪਾਤਰ ਵਿਅਕਤੀਆਂ ਲਈ ਇਹ ਸਾਫ਼ ਕਰ ਦਿੱਤਾ ਗਿਆਹੈ ਕਿ ਕੋਈ ਵੀ ਟੈਕਸਪੇਅਰ ਯੋਜਨਾ ਦਾ ਲਾਭ ਨਹੀਂ ਲੈ ਸਕਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ 58 ਹਜ਼ਾਰ ਤੋਂ ਜ਼ਿਆਦਾ ਹੈ ਅਜਿਹੇ ਲੋਕ ਵੀ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।