ਪੁਲਿਸ ਨੇ ਸਾਥੀ ਸਮੇਤ ਦਬੋਚ ਕੇ ਲੁੱਟੇ ਸੋਨੇ ਦੇ ਗਹਿਣੇ ਤੇ ਵਾਰਦਾਤ ਲਈ ਵਰਤੀ ਗਈ ਐਕਟਿਵਾ ਕੀਤੀ ਬਰਾਮਦ | Crime
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਪੀਏਯੂ ਦੀ ਪੁਲਿਸ ਨੇ 6 ਦਿਨ ਪਹਿਲਾਂ ਘਰ ’ਚ ਜ਼ਬਰੀ ਦਾਖਲ ਹੋ ਕੇ ਔਰਤਾਂ ਦੀ ਕੁੱਟਮਾਰ ਕਰਨ ਅਤੇ ਲੁੱਟ- ਖੋਹ ਕਰਨ ਦੇ ਦੋਸ਼ ’ਚ ਨਿੱਜੀ ਡਰਾਇਵਰ ਸਮੇਤ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਜਿੰਨਾਂ ਦੇ ਕਬਜੇ ’ਚੋਂ ਪੁਲਿਸ ਨੇ ਸੋਨੇ ਦੇ ਗਹਿਣੇ ਤੇ ਵਾਰਦਾਤ ਲਈ ਵਰਤੀ ਗਈ ਐਕਟਿਵਾ ਸਕੂਟਰੀ ਬਰਾਮਦ ਕਰ ਲਈ ਹੈ।
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸੌਮਿਆ ਮਿਸਰਾ ਜੁਆਇੰਟ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ 25 ਮਈ ਨੂੰ ਤਿੰਨ ਵਿਅਕਤੀਆਂ ਨੇ ਇੱਕ ਘਰ ’ਚ ਦੁਪਿਹਰ ਸਮੇਂ ਜ਼ਬਰੀ ਦਾਖਲ ਹੋ ਕੇ ਘਰ ਦੀਆਂ ਔਰਤਾਂ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਬਾਅਦ ’ਚ ਔਰਤਾਂ ਦੇ ਪਹਿਨੇ ਹੋਏ ਅਤੇ ਘਰ ’ਚ ਪਏ ਸੋਨੇ ਦੇ ਵੱਖ ਵੱਖ ਤਰਾਂ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਜਿੰਨਾਂ ਦੀਆਂ ਤਸਵੀਰਾਂ ਘਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਸਨ। ਜਿਸ ਦੇ ਅਧਾਰ ’ਤੇ ਥਾਣਾ ਪੀਏਯੂ ਦੀ ਪੁਲਿਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ। (Crime)
ਇਹ ਵੀ ਪੜ੍ਹੋ : ਕਿਸਾਨ ਸੁਯੰਕਤ ਮੋਰਚੇ ਨੇ ਕੇਂਦਰ ਦੇ ਪੁਤਲੇ ਫੂਕੇ, ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ
ਉਨਾਂ ਦੱਸਿਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਵਿੱਚ ਘਰ ਦੀ ਗੱਡੀ ਚਲਾਉਣ ਲਈ ਰੱਖਿਆ ਡਰਾਇਵਰ ਵੀ ਸ਼ਾਮਲ ਹੈ। ਜਿਸ ਸਮੇਤ ਇੱਕ ਹੋਰ ਨੂੰ ਪੁਲਿਸ ਨੇ 31 ਮਈ ਨੂੰ ਕਾਬੂ ਕੀਤਾ ਅਤੇ ਉਨਾਂ ਪਾਸੋਂ ਰਮੇਸ ਕੁਮਾਰ ਦੇ ਘਰੋਂ ਲੁੱਟੀਆਂ 6 ਚੂੜੀਆਂ, ਦੋ ਜੋੜੇ ਮੁੰਦਰੀਆਂ, ਇੱਕ ਚੈਨ, ਇੱਕ ਜੋੜਾ ਕਾਂਟੇ (ਸਾਰੇ ਗਹਿਣੇ ਸੋਨੇ ਦੇ) ਬਰਾਮਦ ਕਰ ਲਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਉਕਤ ਪਾਸੋਂ ਵਾਰਦਾਤ ਲਈ ਵਰਤੀ ਐਕਟਿਵਾ ਸਕੂਟਰੀ ਨੰਬਰ ਪੀਬੀ-02- ਈਐਫ- 2206 ਵੀ ਬਰਾਮਦ ਕਰ ਲਈ ਹੈ। ਐਸਐਚਓ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਡਰਾਇਵਰ ਰੌਸ਼ਨ ਕੁਮਾਰ ਊਰਫ਼ ਰੌਸ਼ਨ ਵਾਸੀ ਪਿੰਡ ਸ਼ਕਰਪੁਰਾ (ਜ਼ਿਲਾ ਮਾਧੇਪੁਰ ਬਿਹਾਰ) ਹਾਲ ਅਬਾਦ ਕ੍ਰਿਸ਼ਨਾ ਨਗਰ ਹੈਬੋਵਾਲ ਡੇਅਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। (Crime)
ਇਸ ਤੋਂ ਇਲਾਵਾ ਗੁਰਜੀਤ ਸਿੰਘ ਊਰਫ਼ ਸੋਨੂੰ ਵਾਸੀ ਪਿੰਡ ਨੂਰਪੁਰਾ (ਜ਼ਿਲਾ ਫ਼ਤਿਹਗੜ) ਹਾਲ ਅਬਾਦ ਵਾਸੀ ਪਿੰਡ ਮੁੱਛਲ ਟਾਂਗਰਾ (ਜ਼ਿਲਾ ਅੰਮਿ੍ਰਤਸਰ) ਨੂੰ ਕਾਬੂ ਵੀ ਕੀਤਾ ਗਿਆ ਹੈ। ਜਿਸ ਦੇ ਖਿਲਾਫ਼ ਵੱਖ ਵੱਖ ਥਾਣਿਆਂ ’ਚ ਲੁੱਟ- ਖੋਹ ਅਤੇ ਚੋਰੀ ਦੇ ਪਹਿਲਾਂ ਵੀ 12 ਮੁਕੱਦਮੇ ਦਰਜ਼ ਹਨ। ਉਨਾਂ ਦੱਸਿਆ ਕਿ ਗਿ੍ਰਫ਼ਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਨਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ।