ਇੱਕ ਜਵਾਨ ਦੀ ਮੌਤ, ਕਈ ਜਖ਼ਮੀ
ਸ੍ਰੀਨਗਰ (ਏਜੰਸੀ)। ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਸੋਮਵਾਰ ਨੂੰ ਸੁਰੱਖਿਆ ਬਲਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਡੂੰਘੀ ਖਾਈ ‘ਚ ਡਿੱਗਣ ਨਾਲ ਭਾਰਤ-ਤਿੱਬਤ ਸੀਮਾ ਸੁਰੱਖਿਆ ਬਲ (ਆਈਟੀਬੀਪੀ) ਦੇ ਇੱਕ ਜਵਾਨ ਦੀ ਮੌਤ ਹੋ ਗਈ ਤੇ ਕਈ ਹੋਰ ਜਖ਼ਮੀ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆਕਰਮੀਆਂ ਨੂੰ ਸ੍ਰੀਨਗਰ ਤੋਂ ਜੰਮੂ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਅੱਜ ਸਵੇਰੇ ਅੱਠ ਵਜੇ ਤਿਲਕਣ ਕਾਰਨ ਸ਼ੈਤਾਨ ਨਾਲੇ ਦੇ ਨੇੜੇ 150 ਮੀਟਰ ਡੂੰਘੀ ਖਾਈ ‘ਚ ਡਿੱਗ ਗਈ ਜਿਸ ‘ਚ ਇੱਕ ਜਵਾਨ ਦੀ ਮੌਤ ਹੋ ਗਈ ਤੇ 30 ਤੋਂ ਜ਼ਿਆਦਾ ਜਵਾਨ ਜਖ਼ਮੀ ਹੋ ਗਏ। ਬੱਸ ਵਿੱਚ ਆਈਟੀਬੀਪੀ ਦੇ ਕੁੱਲ 40 ਜਵਾਨ ਸਵਾਰ ਸਨ। ਸੂਤਰਾਂ ਮੁਤਾਬਕ ਆਈਟੀਬੀਪੀ ਦੇ ਜਵਾਨਾਂ ਨੇ ਇਹ ਬੱਸ ਕਿਰਾਏ ‘ਤੇ ਲਈ ਸੀ। (Deep Moat)
ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਵਿਆਪਕ ਪੱਧਰ ‘ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਇੱਕ ਜਵਾਨ ਦੇ ਲਾਪਤਾ ਹੋਣ ਦੀ ਵੀ ਸੂਚਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।