ਪੁਲਿਸ ਮੁਲਾਜ਼ਮ ਨੇ ਵਿਖਾਈ ਇਮਾਨਦਾਰੀ

Honesty

ਗੁਰਜੀਤ ਸਿੰਘ ਵੱਲੋਂ 7.25 ਤੋਲੇ ਚਾਂਦੀ ਦਾ ਕੜਾ ਵਾਪਸ ਕੀਤਾ

ਸੁਨਾਮ ਊਧਮ ਸਿੰਘ ਵਾਲਾ, (ਖੁਸ਼ਪ੍ਰੀਤ ਜੋਸ਼ਨ)। ਸਥਾਨਕ ਸ਼ਹਿਰ ਸੁਨਾਮ ਵਿਖੇ ਗੁਰਜੀਤ ਸਿੰਘ ਜੋ ਟ੍ਰੈਫਿਕ ਪੁਲੀਸ ਸੁਨਾਮ ਵਿੱਚ ਤਾਇਨਾਤ ਹਨ (Honesty) ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਵੱਲੋਂ 7.25 ਤੋਲੇ ਦਾ ਚਾਂਦੀ ਦਾ ਕੜ੍ਹਾ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ।

ਇਹ ਵੀ ਪੜ੍ਹੋ : ਸਕੂਲ ਔਫ ਏਮੀਨੇਸ ਦੇ ਬੱਚਿਆਂ ਲਈ ਤਿਆਰ ਹੋਵੇਗੀ ਖਾਸ ਵਰਦੀ 

ਜ਼ਿਕਰਯੋਗ ਹੈ ਕਿ ਪੁਲਿਸ ਮੁਲਾਜ਼ਮ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਨੂੰ ਕਰੀਬ ਮਹੀਨਾ ਪਹਿਲਾਂ ਪੁਰਾਣੇ ਹਸਪਤਾਲ ਵਿਖੇ ਪਾਰਕ ਵਿੱਚ 7.25 ਤੋਲੇ ਦਾ ਚਾਂਦੀ ਦਾ ਕੜ੍ਹਾ ਲੱਭਿਆ ਸੀ ਅਤੇ ਬਾਅਦ ਵਿੱਚ ਗੁਰਜੀਤ ਸਿੰਘ ਵੱਲੋਂ ਇਸ ਕੜੇ ਦੀ ਪੋਸਟ ਅਪਣੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਗਈ ਅਤੇ ਇਸ ਕੜੇ ਦੇ ਅਸਲੀ ਮਾਲਕ ਦੀ ਆਸ ਪਾਸ ਖੋਜ ਕਰਨ ਉਪਰੰਤ ਕੜੇ ਦੇ ਮਾਲਕ ਸੁਖਪਾਲ ਕੌਰ ਨੂੰ ਸੌਂਪ ਦਿੱਤਾ ਗਿਆ । ਇਸ‌‌ ਮੌਕੇ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪਰਿਵਾਰ ਨੂੰ ਉਨਾਂ ਦੀ ਗੁੰਮ ਹੋਈ ਅਮਾਨਤ ਮਿਲ ਗਈ ਹੈ ।ਇਸ ਮੌਕੇ ਸੁਖਪਾਲ ਕੌਰ ਵੱਲੋਂ ਵੀ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here