ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 25, 2026
More
    Home Breaking News ਹੌਲਨਾਕ ਕਾਰਾ :...

    ਹੌਲਨਾਕ ਕਾਰਾ : ਪੁਲਿਸ ਮੁਲਾਜ਼ਮ ਨੇ ਮਹਿਲਾ ਸਿਪਾਹੀ ਨੂੰ ਗੋਲੀ ਮਾਰ ਕੇ ਆਪ ਵੀ ਕੀਤੀ ਖੁਦਕੁਸ਼ੀ

    Dhuri News

    ਫ਼ਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫ਼ਿਰੋਜ਼ਪੁਰ ਵਿੱਚ ਤਾਇਨਾਤ ਇਕ ਨੌਜਵਾਨ ਪੁਲਿਸ ਮੁਲਾਜ਼ਮ (Policeman Suicide) ਨੇ ਇਕ ਥਾਣੇ ਵਿੱਚ ਤਾਇਨਾਤ ਨੌਜਵਾਨ ਮਹਿਲਾ ਪੁਲਿਸ ਸਿਪਾਹੀ ਨੂੰ ਸਰੇ ਬਾਜ਼ਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਮਗਰੋਂ ਉਸਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਕਾਂਸਟੇਬਲ ਗੁਰਸੇਵਕ ਸਿੰਘ ਪੁਲਿਸ ਲਾਈਨਜ਼, ਫ਼ਿਰੋਜ਼ਪੁਰ ਵਿੱਚ ਤਾਇਨਾਤ ਸੀ ਜਦਕਿ ਕਾਂਸਟੇਬਲ ਅਮਨਦੀਪ ਕੌਰ ਫ਼ਿਰੋਜ਼ਪੁਰ ਕੈਂਟ ਥਾਣੇ ਵਿੱਚ ਤਾਇਨਾਤ ਸੀ।

    ਸ਼ਨਿੱਚਰਵਾਰ ਦੀ ਰਾਤ ਆਪਣੀ ਡਿਊਟੀ ਪੂਰੀ ਕਰਨ ਮਗਰੋਂ ਅਮਨਦੀਪ ਕੌਰ ਘਰ ਨੂੰ ਜਾਣ ਵਾਸਤੇ ਥਾਣੇ ਵਿੱਚੋਂ ਆਪਣੀ ਸਕੂਟੀ ’ਤੇ ਨਿਕਲੀ ਸੀ। ਘਟਨਾ ਬਾਬਾ ਸ਼ੇਰ ਸ਼ਾਹ ਵਲੀ ਪੀਰ ਚੌਕ ਨੇੜੇ ਵਾਪਰੀ ਜਦ ਇੱਥੋਂ ਲੰਘ ਰਹੀ ਅਮਨਦੀਪ ਕੌਰ ਦੀ ਸਕੂਟੀ ਵਿੱਚ ਗੁਰਸੇਵਕ ਸਿੰਘ ਨੇ ਲਿਆ ਕੇ ਟੱਕਰ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਗਈ ਤੇ ਗੁਰਸੇਵਕ ਸਿੰਘ ਨੇ ਕਾਰ ਤੋਂ ਬਾਹਰ ਨਿਕਲ ਕੇ ਅਮਨਦੀਪ ਕੌਰ ’ਤੇ ਤਾਬੜ ਤੋੜ 5 ਗੋਲੀਆਂ ਚਲਾਈਆਂ। (Policeman Suicide)

    ਇਸ ਮਗਰੋਂ ਗੁਰਸੇਵਕ ਉੱਥੋਂ ਫ਼ਰਾਰ ਹੋ ਗਿਆ ਜਦਕਿ ਅਮਨਦੀਪ ਕੌਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੰੁਚਦਿਆਂ ਹੀ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਗੁਰਸੇਵਕ ਨੇ ਬਾਅਦ ਵਿੱਚ ਤਲਵੰਡੀ ਚੌਂਕ ਵਿੱਚ ਜਾ ਕੇ ਆਪਣੇ-ਆਪ ਨੂੰ ਗੋਲੀ ਮਾਰ ਲਈ ਤੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। (Policeman Suicide)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here