ਸਾਡੇ ਨਾਲ ਸ਼ਾਮਲ

Follow us

15.1 C
Chandigarh
Saturday, February 14, 2026
More
    Home Breaking News ਕੂੜੇ ਦੇ ਢੇਰ ਕ...

    ਕੂੜੇ ਦੇ ਢੇਰ ਕੋਲੋਂ ਮਿਲੀ ਲਾਸ਼ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਤਿੰਨ ਗ੍ਰਿਫ਼ਤਾਰ

    Bathinda News
    ਬਠਿੰਡਾ : ਗ੍ਰਿਫਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ। ਤਸਵੀਰ : ਸੱਚ ਕਹੂੰ ਨਿਊਜ਼

    ਬਠਿੰਡਾ (ਸੁਖਜੀਤ ਮਾਨ)। ਇੱਥੋਂ ਦੇ ਮੁਲਤਾਨੀਆ ਪੁਲ ਕੋਲ ਕੂੜੇ ਦੇ ਢੇਰ ਕੋਲੋਂ ਮਿਲੀ ਲਾਸ਼ ਦਾ ਮਾਮਲਾ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ।ਇਸ ਮਾਮਲੇ ’ਚ ਪੁਲਿਸ ਨੇ ਤਿੰਨ ਜਣਿਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫ਼ਤਾਰਾਂ ’ਚ ਪਤੀ-ਪਤਨੀ ਵੀ ਸ਼ਾਮਿਲ ਹਨ।
    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਖਾਲਸਾ ਹਾਈ ਸਕੂਲ ਮੁਲਤਾਨੀਆਂ ਪੁਲ ਕੋਲੋਂ ਮਿਲੀ ਮਨੀਸ਼ ਸਿੰਘ ਉਰਫ ਬਿੱਲਾ ਪੁੱਤਰ ਪਿਆਰਾ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਦੀ ਲਾਸ਼ ਦੇ ਮਾਮਲੇ ਵਿੱਚ ਕੀਤੀ ਗਈ ਜਾਂਚ ਤੋਂ ਬਾਅਦ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। (Bathinda News)

    ਇਹ ਵੀ ਪੜ੍ਹੋ : Lawrence Bishnoi ਨਾਲ ਜੁੜੀ ਵੱਡੀ ਖਬਰ

    ਐਸਪੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ ‘ਚ ਰਿੰਕੂ ਉਰਫ ਹਨੀ ਪੁੱਤਰ ਦਰਸ਼ਨ ਸਿੰਘ, ਹਿਨਾ ਉਰਫ ਰੀਨਾ ਪਤਨੀ ਰਿੰਕੂ ਅਤੇ ਅਜਾਦ ਸਿੰਘ ਉਰਫ ਪੁਲੀ ਪੁੱਤਰ ਮਨੋਹਰ ਸਿੰਘ ਵਾਸੀਆਨ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਮਨੀਸ਼ ਸਿੰਘ ਨਾਲ ਨੇੜਤਾ ਸੀ। ਮਨੀਸ਼ ਉਹਨਾਂ ਦੇ ਨਾਲ ਹੀ ਗਿਆ ਸੀ ਜਿਸ ਮਗਰੋਂ ਉਸਦੀ ਲਾਸ਼ ਮਿਲੀ ਹੈ। ਕਤਲ ਕਰਨ ਦਾ ਕਾਰਨ ਪੁੱਛੇ ਜਾਣ ਤੇ ਐਸਪੀ ਨੇ ਕਿਹਾ ਕਿ ਤਿੰਨੋਂ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਹੈ, ਰਿਮਾਂਡ ਦੌਰਾਨ ਪੁੱਛਗਿੱਛ ਕਰਨ ਤੇ ਹੀ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। (Bathinda News)

    LEAVE A REPLY

    Please enter your comment!
    Please enter your name here