ਪੁਲਿਸ ਨੇ ਸਾਂਭ-ਸੰਭਾਲ ਪਿੱਛੋਂ ਮੰਦਬੁੱਧੀ ਨੂੰ ਬਿਰਧ ਆਸ਼ਰਮ ਪਹੁੰਚਾਇਆ

ਪੁਲਿਸ ਨੇ ਸਾਂਭ-ਸੰਭਾਲ ਪਿੱਛੋਂ ਮੰਦਬੁੱਧੀ ਨੂੰ ਬਿਰਧ ਆਸ਼ਰਮ ਪਹੁੰਚਾਇਆ

ਮਹਿਲ ਕਲਾਂ, (ਜਸਵੰਤ ਸਿੰਘ ਲਾਲੀ) ਮਹਿਲ ਕਲਾਂ ਪੁਲਿਸ ਨੇ ਆਪਣੇ ਆਮ ਜਾਣੇ ਜਾਂਦੇ ਅੜੀਅਲ ਰਵੱਈਏ ਦੇ ਉਲਟ ਇਨਸਾਨੀਅਤ ਦੀ ਮਿਸ਼ਾਲ ਪੈਦਾ ਕੀਤੀ ਹੈ। ਜਿਸ ਨੇ ਬੇਸ਼ਹਾਰਾ ਘੁੰਮ ਰਹੇ ਇੱਕ ਮੰਦਬੁੱਧੀ ਦੀ ਸਾਂਭ ਸੰਭਾਲ ਪਿੱਛੋਂ ਉਸਨੂੰ ਬਿਰਧ ਆਸ਼ਰਮ ਪਹੁੰਚਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐੱਚ ਓ ਮਹਿਲ ਕਲਾਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ 60- 65 ਸਾਲ ਦਾ ਵਿਅਕਤੀ ਮੰਦਬੁੱਧੀ ਵਿਅਕਤੀ ਬੇਸ਼ਹਾਰਾ ਹਾਲਤ ਵਿੱਚ ਨਿਹਾਲੂਵਾਲ ਦੇ ਖੇਤਾਂ ਵਿੱਚ ਘੁੰਮ ਰਿਹਾ ਹੈ। ਜਿਸ ਪਿੱਛੋਂ ਉਨਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਪਾਣੀ ਵਗੈਰਾ ਪਿਆਇਆ ਜੋ ਅੰਤਾਂ ਦੀ ਪੈ ਰਹੀ ਗਰਮੀ ਅਤੇ ਧੁੱਪ ਨਾਲ ਲਾਚਾਰ ਹੋਇਆ ਪਿਆ ਸੀ।

ਇਸ ਪਿੱਛੋਂ ਉਨ੍ਹਾਂ ਉਕਤ ਵਿਅਕਤੀ ਨੂੰ ਦਵਾਈ ਵਗੈਰਾ ਦਬਾ ਕੇ ਨੇੜਲੇ ਖੇਤਾਂ ਵਾਲੇ ਲੋਕਾਂ ਦੀ ਮਦਦ ਨਾਲ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਭੇਜ ਦਿੱਤਾ।ਇਸ ਮੌਕੇ ਉਨਾਂ ਕਿਹਾ ਕਿ ਅਸੀਂ ਉਕਤ ਵਿਅਕਤੀ ਨੂੰ ਚੰਗੀ ਤਰਾਂ ਨਹਾ ਕੇ ਅਤੇ ਉਸ ਨੂੰ ਖਾਣਾ ਬਗੈਰਾ ਵੀ ਖਵਾਇਆ।

Old Age Home | ਇਸ ਮੌਕੇ ਉਨਾਂ ਕਿਹਾ ਕਿ ਉਕਤ ਮੰਦਬੁੱਧੀ ਵਿਅਕਤੀ ਦਾ ਕੱਦ 5/7, ਦਾੜੀ ਚਿੱਟੀ ਤੇ ਕੱਟੀ ਹੋਈ, ਰੰਗ ਕਣਕ ਵੰਨਾ, ਕ੍ਰੀਮ ਰੰਗ ਦਾ ਕੁੜਤਾ ਪਜਾਮਾ, ਫਿੱਕਾ ਗੁਲਾਬੀ ਰੰਗ ਦਾ ਪਰਨਾ ਅਤੇ ਨੀਲੇ ਰੰਗ ਦੀਆਂ ਚੱਪਲਾਂ ਪਾਈਆਂ ਹੋਈਆਂ ਸਨ।

ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ਐਸ ਐਚ À ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਮੰਦ ਬੁੱਧੀ ਵਿਅਕਤੀ ਨੂੰ ਅਸੀਂ ਬਿਰਧ ਆਸ਼ਰਮ  ਮਹਿਲ ਕਲਾਂ ਵਾਲਿਆਂ ਨੂੰ ਸੌਂਪ ਦਿੱਤਾ ਹੈ । ਤਾਂ ਕਿ ਇਸ ਬਜ਼ੁਰਗ ਵਿਅਕਤੀ ਦੀ ਸਹੀ ਢੰਗ ਨਾਲ ਦੇਖ ਭਾਲ ਹੋ ਸਕੇ। ਇਸ ਮੌਕੇ ਬਿਰਧ ਆਸ਼ਰਮ ਮਹਿਲ ਕਲਾਂ ਦੇ ਪ੍ਰਧਾਨ ਲਖਵੀਰ ਸਿੰਘ ਗੰਗੋਹਰ, ਉੱਘੇ ਸਮਾਜ ਸੇਵੀ ਤੇ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਨਿਹਾਲੂਵਾਲ, ਜਸਵੀਰ ਸਿੰਘ, ਪਰਮਜੀਤ ਸਿੰਘ, ਅਜਮੇਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਗੰਗੋਹਰ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।