ਅੰਮ੍ਰਿਤਪਾਲ ਨੂੰ ਫੜਨ ਲਈ ਮੋਹਾਲੀ ਦੀ ਕੋਠੀ ‘ਚ ਪੁਲਿਸ ਨੇ ਮਾਰਿਆ ਛਾਪਾ

Amritpal

ਅੰਮ੍ਰਿਤਪਾਲ ਦੀ ਕਰੀਬੀ ਔਰਤ ਅਤੇ ਸਾਥੀ ਗ੍ਰ੍ਰਿਫਤਾਰ

ਮੋਹਾਲੀ (ਐੱਮ ਕੇ ਸ਼ਾਇਨਾ) । ਅੰਮ੍ਰਿਤਪਾਲ ਸਿੰਘ  (Amritpal)ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਹੁਣ ਤੱਕ ਉਸਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪਰ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਪੁਲਿਸ ਨੂੰ ਸੋਮਵਾਰ ਦੇਰ ਰਾਤ ਅੰਮ੍ਰਿਤਪਾਲ ਦੇ ਮੋਹਾਲੀ ਹੋਣ ਦੀ ਸੂਚਨਾ ਮਿਲੀ। ਮੁਹਾਲੀ ਦੇ ਸੈਕਟਰ-89 ਸਥਿਤ ਕੋਠੀ ਨੰਬਰ 1136 ਨੂੰ ਪੰਜਾਬ ਕਾਊਂਟਰ ਇੰਟੈਲੀਜੈਂਸ ਫੋਰਸ, ਐਸਐਸਓਸੀ ਮੁਹਾਲੀ ਅਤੇ ਦਿੱਲੀ ਦੀ ਸਪੈਸ਼ਲ ਫੋਰਸ ਨੇ ਅਚਾਨਕ ਘੇਰ ਲਿਆ। ਹਥਿਆਰਬੰਦ ਪੁਲਿਸ ਮੁਲਾਜ਼ਮ ਤੁਰੰਤ ਕੋਠੀ ਅੰਦਰ ਦਾਖਲ ਹੋ ਗਏ ਅਤੇ ਕੋਠੀ ਨੂੰ ਘੇਰਾ ਪਾ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ।

ਕੋਠੀ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਪੁਲਿਸ ਨੇ ਸੜਕ ’ਤੇ ਆਵਾਜਾਈ ਰੋਕ ਕੇ ਕੋਠੀ ਨੂੰ ਚਾਰੋਂ ਪਾਸਿਓਂ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਅੰਮ੍ਰਿਤਪਾਲ ਮੌਕੇ ’ਤੇ ਨਹੀਂ ਮਿਲਿਆ ਪਰ ਫੋਰਸ ਨੇ ਕੋਠੀ ਦੀ ਪਹਿਲੀ ਮੰਜ਼ਿਲ ਤੋਂ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਦੋਵਾਂ ਨੂੰ ਆਪਣੇ ਨਾਲ ਕਿਸੇ ਗੁਪਤ ਥਾਂ ’ਤੇ ਲੈ ਗਈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੇ ਮੌਕੇ ਤੋਂ ਇੱਕ ਵਾਹਨ ਵੀ ਜ਼ਬਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਇਸ ਗੱਡੀ ਦਾ ਪਿੱਛਾ ਕਰ ਰਹੀ ਸੀ ਜਿਸ ਨੂੰ ਕੋਠੀ ਦੇ ਬਾਹਰੋਂ ਜ਼ਬਤ ਕੀਤਾ ਗਿਆ ਹੈ।

Amritpal

ਇਹ ਮਕਾਨ 3 ਮਹੀਨੇ ਪਹਿਲਾਂ ਹੀ ਕਿਰਾਏ ‘ਤੇ ਦਿੱਤਾ ਗਿਆ ਸੀ (Amritpal)

ਹਾਲਾਂਕਿ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਹਿਰਾਸਤ ਵਿੱਚ ਲਏ ਗਏ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ। ਇਹ ਅੰਮ੍ਰਿਤਪਾਲ ਦਾ ਬਹੁਤ ਕਰੀਬੀ ਸਾਥੀ ਦੱਸਿਆ ਜਾਂਦਾ ਹੈ। ਇਹ ਮਕਾਨ 3 ਮਹੀਨੇ ਪਹਿਲਾਂ ਹੀ ਕਿਰਾਏ ‘ਤੇ ਦਿੱਤਾ ਗਿਆ ਸੀ। ਕੋਠੀ ਮਾਲਕ ਨੇ ਦੱਸਿਆ ਕਿ ਉਹ ਲਖਨਊ ਦਾ ਵਸਨੀਕ ਹੈ ਅਤੇ ਉਸ ਨੂੰ ਲੈਂਡ ਪੂਲਿੰਗ ਸਕੀਮ ਤਹਿਤ ਸੈਕਟਰ-89 ਵਿੱਚ ਜਗ੍ਹਾ ਅਲਾਟ ਕੀਤੀ ਗਈ ਸੀ। 300 ਗਜ਼ ਦੀ ਕੋਠੀ ਕਰੀਬ 6 ਮਹੀਨੇ ਪਹਿਲਾਂ ਪੂਰੀ ਹੋਈ ਸੀ ਅਤੇ 3 ਮਹੀਨੇ ਪਹਿਲਾਂ ਕਿਸੇ ਵਿਅਕਤੀ ਨੇ ਕਿਰਾਏ ‘ਤੇ ਲਈ ਸੀ। (Amritpal)

ਕੋਠੀ ਦੇ ਮਾਲਕ ਅਨੁਸਾਰ ਕਿਰਾਏਦਾਰ ਨੇ ਕੋਠੀ ਵਿੱਚ ਸਟੂਡੀਓ ਬਣਾਇਆ ਹੋਇਆ ਹੈ। ਕੋਠੀ ਦੇ ਮਾਲਕ ਅਮਨ ਨੇ ਕੋਠੀ ਦੀ ਹੇਠਲੀ ਮੰਜ਼ਿਲ ’ਤੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਜਦੋਂਕਿ ਕਿਰਾਏਦਾਰ ਤੇ ਉਸ ਦੇ ਕਰੂ ਮੈਂਬਰ ਪਹਿਲੀ ਮੰਜ਼ਿਲ ’ਤੇ ਰਹਿੰਦੇ ਹਨ। ਇੱਕ ਚੌਕੀਦਾਰ ਨੇ ਪੁਲਿਸ ਦੇ ਆਉਣ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਕੋਠੀ ਮਾਲਕ ਅਮਨ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਕੋਠੀ ਮਾਲਕ ਅਮਨ ਅਨੁਸਾਰ ਪੁਲਿਸ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਸਰਚ ਆਪ੍ਰੇਸ਼ਨ ਜਾਰੀ ਹੈ ਅਤੇ ਉਨ੍ਹਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ