ਪਤਨੀ ਤੇ ਪੁੱਤ ਦਾ ਕਤਲ ਕਰਨ ਵਾਲੇ ਥਾਣੇਦਾਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Gurdaspur Mudar Case

ਗੁਰਦਾਸਪੁਰ, (ਗੁਲਸ਼ਨ ਕੁਮਾਰ)। ਗੁਰਦਾਸਪੁਰ ਦੇ ਪਿੰਡ ਭੰਬਲੀ ਵਿਖੇ ਜਿਸ ਏਐਸਆਈ ਭੁਪਿੰਦਰ ਸਿੰਘ ਵੱਲੋਂ ਆਪਣੀ ਪਤਨੀ ਬਲਜੀਤ ਕੌਰ ਅਤੇ ਬੇਟੇ ਬਲਪ੍ਰੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਏਐਸਆਈ ਭੁਪਿੰਦਰ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। (Gurdaspur Mudar Case) ਦੱਸਿਆ ਇਹ ਜਾ ਰਿਹਾ ਹੈ ਕਿ ਆਪਣੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਤੋਂ ਬਾਅਦ ਏਐਸਆਈ ਭੁਪਿੰਦਰ ਸਿੰਘ ਪਿੰਡ ਦੀ ਹੀ ਇਕ ਔਰਤ ਨੂੰ ਕਿਡਨੈਪ ਕਰਕੇ ਆਪਣੇ ਨਾਲ ਲੈ ਗਿਆ ਸੀ ਅਤੇ ਬਟਾਲਾ ਦੇ ਨੇੜੇ ਇਕ ਪਿੰਡ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਲੁਕਿਆ ਸੀ। ਪੁਲਿਸ ਵੱਲੋ ਇਸ ਦੇ ਲੁੱਕਣ ਦੇ ਟਿਕਾਣੇ ਨੂੰ ਟਰੇਸ਼ ਕਰ ਲਿਆ ਗਿਆ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਪੰਜ ਘੰਟੇ ਤੋਂ ਇਸ ਨੂੰ ਸਿਰੰਡਰ ਕਰਨ ਲਈ ਗੱਲਬਾਤ ਰਾਹੀਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਐਸ ਐਸ ਪੀ ਬਟਾਲਾ ਅਨੁਸਾਰ ਇਸ ਦੇ ਰਿਸ਼ਤੇਦਾਰ ਵੀ ਇਸ ਨੂੰ ਸਿਰੰਡਰ ਕਰਨ ਲਈ ਦਬਾਅ ਬਣਾ ਰਹੇ ਸਨ ਪਰ ਦੇਰ ਸ਼ਾਮ ਇਸ ਏਐਸਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਸੂਤਰਾਂ ਮੁਤਾਬਿਕ, ਗੰਭੀਰ ਹਾਲਤ ਵਿਚ ਜ਼ਖਮੀ ਏਐਸਆਈ ਭੁਪਿੰਦਰ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। Gurdaspur Mudar Case

ਕਤਲ ਨੂੰ ਅੰਜਾਣ ਦੇਣ ਤੋਂ ਬਾਅਦ ਹੋ ਗਿਆ ਸੀ ਫਰਾਰ

ਗੁਰਦਾਸਪੁਰ ਦੇ ਪਿੰਡ ਭੰਬਲੀ ਵਿੱਚ ਇੱਕ ਪੁਲਿਸ ਮੁਲਾਜ਼ਮ (Policeman) ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਤੇ ਨੌਜਵਾਨ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੰਤਾ। ਪੁਲਿਸ ਮੁਲਾਜ਼ਮ ਇੱਕ ਅਧਿਕਾਰੀ ਦੀ ਸੁਰੱਖਿਆ ’ਚ ਬਟਾਲਾ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਥਾਣਾ ਤਿੱਬੜ ਦੇ ਪਿੰਡ ਭੁੰਬਲੀ ਦਾ ਰਹਿਣ ਵਾਲਾ ਭੁਪਿੰਦਰ ਸਿੰਘ ਪੁਲਿਸ ਵਿਭਾਗ ਵਿੱਚ ਤਾਇਨਾਤ ਹੈ। ਮੰਗਲਵਾਰ ਸਵੇਰੇ ਕਰੀਬ 9:30 ਵਜੇ ਉਸ ਨੇ ਆਪਣੀ ਪਤਨੀ ਅਤੇ ਨੌਜਵਾਨ ਪੁੱਤਰ ਦੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਭੰੁਬਲੀ ਦੇ ਸਰਪੰਚ ਪਰਮਜੀਤ ਅਨੁਸਾਰ ਇਸ ਸਬੰਧੀ ਥਾਣਾ ਤਿੱਬੜ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ