(ਗੁਰਪ੍ਰੀਤ ਸਿੰਘ) ਬਰਨਾਲਾ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਅਗਵਾ ਹੋਇਆ ਬੱਚਾ ਯਮੁਨਾਨਗਰ ਤੋਂ ਲੱਭ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 9 ਮਈ ਨੂੰ ਮੁਹੰਮਦ ਰਾਹਿਲ ਪੁੱਤਰ ਮੁਹੰਮਦ ਨਨਕੂ ਵਾਸੀ ਛੱਪਨ ਜ਼ਿਲ੍ਹਾ ਪੂਰਨੀਆ ਬਿਹਾਰ ਹਾਲ ਆਬਾਦ ਪੱਤੀ ਰੋਡ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਕਰੀਬ 6 ਸਾਲ ਦੇ ਪੁੱਤਰ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ, ਜਿਸ ਤੋਂ ਬਾਅਦ ਮੁਹੰਮਦ ਰਾਹਿਲ ਦੇ ਬਿਆਨਾਂ ਦੇ ਅਧਾਰ ’ਤੇ ਪਰਚਾ ਦਰਜ ਕਰਕੇ ਬੱਚੇ ਦੀ ਭਾਲ ਲਈ ਟੀਮ ਦਾ ਗਠਨ ਕੀਤਾ ਗਿਆ। (Barnala News)
ਇਹ ਵੀ ਪੜ੍ਹੋ : ਚੋਰਾਂ ਵੱਲੋਂ 9 ਤੋਲੇ ਸੋਨਾ, 6 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਨਗਦੀ ਚੋਰੀ
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਫੁਰਤੀ ਨਾਲ ਕੰਮ ਕਰਦੇ ਹੋਏ 18 ਘੰਟਿਆਂ ਵਿੱਚ ਦੋਸ਼ੀ ਦਾ ਪਿੱਛਾ ਕਰਕੇ ਯਮੁਨਾਨਗਰ ਹਰਿਆਣਾ ਤੋਂ ਗਿ੍ਰਫਤਾਰ ਕੀਤਾ ਹੈ ਅਤੇ ਉਸ ਕੋਲੋਂ ਬੱਚਾ ਬਰਾਮਦ ਕਰਕੇ ਸਹੀ ਸਲਾਮਤ ਮਾਪਿਆਂ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਅਕਬਰ ਵਾਸੀ ਪ੍ਰਿਅੰਕਰ, ਜ਼ਿਲ੍ਹਾ ਪੂਰਨੀਆ (ਬਿਹਾਰ) ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਪੇਸ਼ ਕਰਕੇ ਅਗਲੀ ਕਾਨੂੰਨੀਂ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਲੜਕੇ ਦੇ ਪਿਤਾ ਮੁਹੰਮਦ ਰਾਹਿਲ ਨੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਅਤੇ ਪੁਲਿਸ ਟੀਮ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। (Barnala News) ਇਸ ਮੌਕੇ ਡੀਐਸਪੀ ਕਰਨ ਸ਼ਰਮਾ, ਏਐਸਆਈ ਬਲੀ ਰਾਮ, ਮੁੱਖ ਮੁਨਸੀ ਜਗਜੀਵਨ ਸਿੰਘ, ਹੌਲਦਾਰ ਮਨਦੀਪ ਸਿੰਘ, ਮਨਪ੍ਰੀਤ ਸਿੰਘ, ਆਲਾ ਸਿੰਘ ਹਾਜ਼ਰ ਸਨ।