ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਵਿਆਹ ਦੇ ਮੰਡਪ ...

    ਵਿਆਹ ਦੇ ਮੰਡਪ ’ਤੇ ਆਈ ਪੁਲਿਸ ਨੇ ਪਾਇਆ ਸਭ ਨੂੰ ਘੇਰਾ, ਜਾਣੋ ਕੀ ਹੈ ਮਾਮਲਾ

    ਮੇਰਠ। ਬਰਾਤੀਆਂ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਲਾੜੀ ਦੇ ਦਰਵਾਜੇ ’ਤੇ ਬਰਾਤ ਆ ਪਹੁੰਚਦੀ ਹੈ, ਬਰਾਤ ਪਹੁੰਚਦੇ ਹੀ ਪੁਲਿਸ ਵਾਲਿਆਂ ਵੱਲੋਂ ਪੂਰੀ ਬਰਾਤ ਨੂੰ ਘੇਰਾ ਪਾਲਿਆ ਜਾਂਦਾ ਹੈ। ਅਜਿਹੀ ਹਾਲਤ ’ਚ ਅਚਾਨਕ ਪੁਲਿਸ ਨੂੰ ਦੇਖ ਕੇ ਲਾੜੇ ਸਮੇਤ ਸਾਰੀ ਬਰਾਤ ਹੈਰਾਨ ਰਹਿ ਜਾਦੀ ਹੈ। ਪੁਲਿਸ ਵੱਲੋਂ ਸਾਰੀ ਕਹਾਣੀ ਲਾੜੇ ਤੇ ਬਰਾਤੀਆਂ ਨੂੰ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੀ ਮੌਜ਼ੂਦਗੀ ’ਚ ਬਹੁਤ ਹੀ ਸਾਦਗੀ ਤੇ ਸ਼ਾਂਤੀਪੂਰਨ ਤਰੀਕੇ ਨਾਲ ਵਿਆਹ ਕਰਵਾਇਆ ਗਿਆ। (Police)

    ਮਾਮਲਾ ਯੂਪੀ ਦੇ ਮੇਰਠ ਜ਼ਿਲ੍ਹੇ ਦੇ ਇੱਕ ਪਿੰਡ ਕਕਰਖੇੜਾ ਦਾ ਹੈ, ਜਿੱੀੇ ਇੱਕ ਲੜਕੀ ਵਾਲਿਆਂ ਨੂੰ ਧੀ ਦਾ ਵਿਆਹ ਰੁਕਵਾਉਣ ਦੀ ਧਮਕੀ ਮਿਲੀ ਸੀ, ਜਿਸ ਦੀ ਸ਼ਿਕਾਇਤ ਲੜਕੀ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਤਾਂ ਐਸਐਸਪੀ ਨੇ ਪੂਰੀ ਸੁਰੱਖਿਆ ਮੁਹੱਈਆ ਕਰਵਾਉਂਦੇ ਹੋਏ ਮੰਡਪ ਦੇ ਨੇੜੇ ਤੇੜੇ ਪੁਲਿਸ ਤਾਇਨਾਤ ਕਰ ਦਿੱਤੀ। ਇਸ ਤੋਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਲਾੜੇ ਤੇ ਲਾੜੀ ਦਾ ਵਿਆਹ ਹੋਇਆ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਲੜਕੀ ਨੇ ਦੱਸਿਆ ਸੀ ਕਿ ਇੱਕ ਨੋਜਵਾਨ ਉਸ ਦਾ ਵਿਆਹ ਰੁਕਵਾਉਣਾ ਚਾਹੰੁਦਾ ਹੈ। ਹੋਰ ਤਾਂ ਹੋਰ ਨੌਜਵਾਨ ਨੇ ਉਸ ਤੋਂ 14 ਲੱਖ ਰੁਪਏ ਦੀ ਮੰਗ ਵੀ ਰੱਖੀ ਹੈ। ਨਜਵਾਨ ਦਾ ਧਮਕੀ ਭਰਿਆ ਆਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ, ਜਿਸ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਵਿਆਹ ਦੌਰਾਨ ਪੁਲਿਸ ਮੰਡਪ ਦੇ ਬਾਹਰ ਮੁਸਤੈਦ ਦਿਸੀ ਅਤੇ ਪੁਲਿਸ ਨੇ ਵਿਆਹ ਸਮਾਰੋਹ ’ਚ ਪਹੁੰਚੇ ਕੁਝ ਸ਼ੱਕੀ ਲੋਕਾਂ ਦੀ ਚੈਕਿੰਗ ਵੀ ਕੀਤੀ ਗਈ। (Police)

    Also Read : ਸਾਡੇ ਰਿਸ਼ਤਿਆਂ ਦੇ ਦੁਸ਼ਮਣ ਬਣਦੇ ਮੋਬਾਇਲ ਫੋਨ

    ਦੱਸਿਆ ਜਾ ਰਿਹਾ ਹੈ ਕਿ ਕੰਕਰਖੇੜਾ ਖੇਤਰ ਦੇ ਰੋਹਟਾ ਰੋਡ ਨਿਵਾਸੀ ਇੱਕ ਲੜਕੀ ਕਿਤੇ ਨੌਕਰੀ ਕਰਦੀ ਸੀ, ਜਿੱੀੇ ਉਸ ਦੀ ਦੋਸਤੀ ਬਹਿਸੂਮਾ ਨਿਵਾਸੀ ਇੱਕ ਨੌਜਵਾਨ ਨਾਲ ਹੋ ਗਈ ਸੀ। ਪਰ ਕੁਝ ਦਿਨ ਪਹਿਲਾਂ ਲੜਕੀ ਦੇ ਮਾਪਿਆਂ ਨੇ ਉਸ ਦਾ ਰਿਸ਼ਤਾ ਕਿਤੇ ਹੋਰ ਤੈਅ ਕਰ ਦਿੱਤਾ ਸੀ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੜਕੀ ਨੂੰ ਪ੍ਰੇਸ਼ਾਨ ਕਰਨ ਲੱਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਲੜਕੀ ਦੇ ਭਰਾ ਨੂੰ ਫੋਨ ਕਰ ਕੇ 14 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਸੀ। ਪੈਸੇ ਨਾ ਦੇਣ ਕਰਕੇ ਨਤੀਜਾ ਭੁਗਤਣ ਦੀ ਧਮਕੀ ਦੇ ਰਿਹਾ ਸੀ। ਨਾਲ ਹੀ ਲੜਕੀ ਨੂੰ ਮੰਡਪ ਤੋਂ ਚੁੱਕਣ ਦੀ ਧਮਕੀ ਵੀ ਨੌਜਵਾਨ ਨੇ ਦਿੱਤੀ ਸੀ। ਇਸ ਦੇ ਮੱਦੇਨਜ਼ਰ ਪੁਲਿਸ ਦੀ ਸੁਰੱਖਿਆ ’ਚ ਦੋਵਾਂ ਦਾ ਵਿਆਹ ਕਾਰਜ ਸੰਪੂਰਨ ਕਰਵਾਇਆ ਗਿਆ।

    LEAVE A REPLY

    Please enter your comment!
    Please enter your name here