Ludhiana News: ਨਸ਼ਾ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਹਿਰਾਸਤ ’ਚ ਰੱਖਣ ਦਾ ਦੋਸ਼
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐਫ.) ਦੇ ਇੰਚਾਰਜ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ ਇੰਸਪੈਕਟਰ ’ਤੇ ਦੋਸ਼ ਹਨ ਕਿ ਇਸ ਨੇ ਦੋ ਨਸ਼ਾ ਤਸਕਰਾਂ ਨੂੰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨ੍ਹਾਂ ਨਜਾਇਜ਼ ਹਿਰਾਸਤ ’ਚ ਰੱਖਿਆ। ਮਾਮਲੇ ’ਚ ਪੁਲਿਸ ਨੇ ਐਸਆਈ ਦੇ ਦੋ ਹੋਰ ਪ੍ਰਾਈਵੇਟ ਸਾਥੀਆਂ ਨੂੰ ਵੀ ਨਾਮਜਦ ਕੀਤਾ ਹੈ।
Read Also : By-Election Date Punjab: ਜ਼ਿਮਨੀ ਚੋਣਾਂ ਦੀ ਤਰੀਕ ਬਦਲੀ, ਹੁਣ ਇਸ ਦਿਨ ਪੈਣਗੀਆਂ ਵੋਟਾਂ, ਵੇਖੋ
ਜਾਣਕਾਰੀ ਦਿੰਦਿਆਂ ਐੱਸਟੀਐੱਫ ਲੁਧਿਆਣਾ ਰੇਂਜ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ 18 ਅਕਤੂਬਰ ਨੂੰ ਐੱਸਟੀਐੱਫ ਡੀਐਸਪੀ ਸਤਵਿੰਦਰ ਸਿੰਘ ਵਿਰਕ ਤੇ ਐਸਆਈ ਗੁਰਮੀਤ ਸਿੰਘ ਸਥਾਨਕ ਸਰਾਭਾ ਨਗਰ ’ਚ ਸਥਿੱਤ ਬਿੱਗ ਕਾਰ ਬਜਾਰ ’ਚ ਚਰਨਜੀਤ ਸਿੰਘ ਤੇ ਰਣਵੀਰ ਸਿੰਘ ਦੀ ਤਲਾਸ਼ੀ ਲਈ, ਜਿਸ ਦੌਰਾਨ ਉਨ੍ਹਾਂ ਕੋਲੋਂ ਅਫ਼ੀਮ ਬਰਾਮਦ ਹੋਈ ਸੀ। ਉਨ੍ਹਾਂ ਦੱਸਿਆ ਕਿ ਡੀਐਸਪੀ ਵਿਰਕ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਕਤਾਨ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਆਈ ਗੁਰਮੀਤ ਸਿੰਘ ਵੱਨੋਂ ਸ਼ਾਮ ਨੂੰ ਪਿੰਡ ਖੇਤਲਾ ਤੋਂ ਕਾਬੂ ਕੀਤਾ ਸੀ, ਉਸ ਦਿਨ ਤੋਂ ਹੀ ਊਹ ਗੁਰਮੀਤ ਸਿੰਘ ਦੀ ਹਿਰਾਸਤ ’ਚ ਹਨ।
Ludhiana News
ਜਿਸ ਸਬੰਧੀ ਪੁੱਛਗਿੱਛ ਦੌਰਾਨ ਐਸਆਈ ਗੁਰਮੀਤ ਸਿੰਘ ਕੋਈ ਤਸੱਲੀਬਖਸ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਇਸ ਸਬੰਧੀ ਉਸਨੇ ਕਿਸੇ ਸੀਨੀਅਰ ਅਫ਼ਸਰ ਨੂੰ ਸੂਚਿਤ ਕੀਤਾ। ਅਫ਼ੀਮ ਬਰਾਮਦਗੀ ਹੋਣ ’ਤੇ ਚਰਨਜੀਤ ਸਿੰਘ ਤੇ ਰਣਵੀਰ ਸਿੰਘ ਖਿਲਾਫ਼ ਐੱਸਟੀਐੱਫ ਸੋਹਾਣਾ ਵਿਖੇ ਮਾਮਲਾ ਰਜਿਸਟਰ ਕੀਤਾ ਗਿਆ ਪਰ ਦੌਰਾਨ- ਏ- ਤਫ਼ਤੀਸ ਵਕੂਆ ਅਤੇ ਹਾਲਾਤ ਸ਼ੱਕੀ ਹੋਣ ਕਰਕੇ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ ਕਰਨ ’ਤੇ ਪਾਇਆ ਗਿਆ ਕਿ ਐਸਆਈ ਗੁਰਮੀਤ ਸਿੰਘ ਨੇ ਚਰਨਜੀਤ ਸਿੰਘ ਚੰਨੀ ਅਤੇ ਰਣਵੀਰ ਸਿੰਘ ਨੂੰ ਅਧਿਕਾਰਾਂ ਦੀ ਗਲਤ ਵਰਤੋਂ ਕਰਦੇ ਹੋਏ ਗੈਰ ਕਾਨੂੰਨੀ ਹਿਰਾਸਤ ’ਚ ਰੱਖਿਆ ਸੀ। ਜਿਸ ਨਾਲ ਉਸਦੇ ਦੋ ਪ੍ਰਾਈਵੇਟ ਵਿਅਕਤੀ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਵੀ ਸ਼ਾਮਲ ਸਨ, ਜਿੰਨ੍ਹਾਂ ਨੂੰ ਐਸਆਈ ਗੁਰਮੀਤ ਸਿੰਘ ਦੇ ਨਾਲ ਹੀ ਮਾਮਲੇ ’ਚ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਨੂੂੰ ਗ੍ਰਿਫ਼ਤਾਰ ਕਰਕੇ ਉਸਦਾ ਮੈਡੀਕਲ ਕਰਵਾਇਆ ਜਾ ਚੁੱਕਾ ਹੈ। ਜਦਕਿ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। Ludhiana News