ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ਦੀਆਂ ਖਿਡਾਰਨਾਂ ਨੇ ਹਾਕੀ ’ਚ ਹਰਿਆਣਾ ਨੂੰ ਬਣਾਇਆ ਜੇਤੂ

Hockey

ਪੇਂਡੂ ਖੇਤਰ ’ਚੋਂ ਨਿੱਕਲ ਰਹੇ ਹੀਰੇ, ਦੇਸ਼ ਦਾ ਚਮਕਾ ਰਹੇ ਨਾਂਅ (Hockey)

ਜੇਤੂ ਟੀਮ ਦਾ ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ’ਚ ਹੋਇਆ ਸ਼ਾਨਦਾਰ ਸਵਾਗਤ

ਰੋਲਰ ਹਾਕੀ ਫੈਡਰੇਸ਼ਨ ਕੱਪ 2023

(ਸੁਨੀਲ ਵਰਮਾ) ਸਰਸਾ। ਸਰਸਾ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਸਥਾਪਿਤ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ ਦੇਸ਼ ਅਤੇ ਸੂਬੇ ਦੀ ਝੋਲੀ ਮੈਡਲਾਂ ਨਾਲ ਭਰ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸਥਾਪਿਤ ਐੱਮਐੱਸਜੀ ਭਾਰਤੀ ਖੇਡ ਪਿੰਡ ਵਿੱਚ ਇਹ ਖਿਡਾਰੀ ਆਪਣੀ ਪ੍ਰਤਿਭਾ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਦੱਸ ਦੇਈਏ ਕਿ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼ਾਹ ਸਤਿਨਾਮ ਜੀ ਮੀਤ ਰੋਲਰ ਸਕੇਟਿੰਗ ਅਤੇ ਇਨਲਾਈਨ ਹਾਕੀ ਸਟੇਡੀਅਮ, ਅੰਤਰਰਾਸ਼ਟਰੀ ਪੱਧਰ ਦਾ ਸਵੀਮਿੰਗ ਪੂਲ, ਸ਼ਾਹ ਸਤਿਨਾਮ ਜੀ ਕਿ੍ਰਕਟ ਸਟੇਡੀਅਮ ਆਦਿ ਸ਼ਾਮਲ ਹਨ। (Hockey)

ਇਹ ਵੀ ਪੜ੍ਹੋ : Raksha Bandhan: ਰੱਖੜੀ ਦੇ ਤਿਉਹਾਰ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

ਜੰਮੂ-ਕਸ਼ਮੀਰ ’ਚ 24 ਤੋਂ 27 ਅਗਸਤ ਤੱਕ ਹੋਏ ਰੋਲਰ ਹਾਕੀ ਫੈਡਰੇਸ਼ਨ ਕੱਪ 2023 ’ਚ ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ਦੀਆਂ ਖਿਡਾਰਨਾਂ ਦੇ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਹਰਿਆਣਾ ਦੀ ਟੀਮ ਇੱਕ ਵਾਰ ਫਿਰ ਇਨ-ਲਾਈਨ ਹਾਕੀ ’ਚ ਜੇਤੂ ਬਣੀ ਹੈ। ਜੇਤੂ ਹਰਿਆਣਾ ਦੀ ਟੀਮ ਵਿੱਚ ਸ਼ਾਮਲ ਕੁੱਲ 12 ਖਿਡਾਰੀਆਂ ਵਿੱਚੋਂ 7 ਖਿਡਾਰੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਅਤੇ ਕਾਲਜ ਦੇ ਹਨ। ਜੇਤੂ ਟੀਮ ਵਿੱਚ ਸ਼ਾਮਲ ਸਾਰੀਆਂ ਖਿਡਾਰਨਾਂ ਦਾ ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪਿ੍ਰੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਤੇ ਕਾਲਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਦੂਜੇ ਪਾਸੇ ਜੇਤੂ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਸਮੇਂ-ਸਮੇਂ ’ਤੇ ਦਿੱਤੀਆਂ ਗਈਆਂ ਉਨ੍ਹਾਂ ਦੀਆਂ ਪ੍ਰੇਰਨਾਵਾਂ ਤੇ ਟਿਪਸ ਨੂੰ ਦਿੱਤਾ। ਹਰਿਆਣਾ ਟੀਮ ’ਚ ਕਪਤਾਨ ਵਜੋਂ ਸ਼ਾਮਲ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਸਕੈਟਰ ਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਫੈਡਰੇਸ਼ਨ ਕੱਪ 2023 ’ਚ ਹਰਿਆਣਾ ਦੀ ਟੀਮ 6 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ। ਜਦੋਂਕਿ ਚੰਡੀਗੜ੍ਹ ਤੇ ਪੰਜਾਬ ਦੀਆਂ ਟੀਮਾਂ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ ਹਨ। (Hockey)

Hockey
ਸਰਸਾ : ਜੇਤੂ ਟੀਮ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਪ੍ਰਿੰਸੀਪਲ ਨਾਲ।

ਉਨ੍ਹਾਂ ਦੱਸਿਆ ਕਿ ਹਰਿਆਣਾ ਦੀ ਟੀਮ ਦਾ ਪਹਿਲਾ ਮੈਚ ਪੰਜਾਬ ਨਾਲ ਸੀ, ਇਸ ਰੋਮਾਂਚਕ ਮੈਚ ’ਚ ਹਰਿਆਣਾ ਦੀ ਟੀਮ ਪੰਜਾਬ ਦੀ ਟੀਮ ਤੋਂ 1-0 ਨਾਲ ਹਾਰ ਗਈ। ਇਸ ਤੋਂ ਬਾਅਦ ਹਰਿਆਣਾ ਦੀ ਟੀਮ ਨੇ ਦੂਜੇ ਮੈਚ ’ਚ ਵਾਪਸੀ ਕਰਦੇ ਹੋਏ ਚੰਡੀਗੜ੍ਹ ਨੂੰ 2-1 ਨਾਲ, ਤੀਜੇ ਮੈਚ ’ਚ ਤੇਲੰਗਾਨਾ ਨੂੰ 4-0 ਨਾਲ ਤੇ ਫਾਈਨਲ ਮੈਚ ’ਚ ਕਰਨਾਟਕ ਨੂੰ 2-0 ਨਾਲ ਹਰਾ ਕੇ ਇਨਲਾਈਨ ਹਾਕੀ ’ਚ ਫੈਡਰੇਸ਼ਨ ਕੱਪ 2023 ਦਾ ਖਿਤਾਬ ਆਪਣੇ ਨਾਂਅ ਕੀਤਾ

ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ਦੀਆਂ ਹਨ 7 ਖਿਡਾਰਨਾਂ

ਹਰਿਆਣਾ ਦੀ ਜੇਤੂ ਟੀਮ ਵਿੱਚ ਕਪਤਾਨ ਅਤੇ ਗੋਲ ਕੀਪਰ ਸਮੇਤ 7 ਖਿਡਾਰਨਾਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਅਤੇ ਕਾਲਜ ਦੀਆਂ ਹਨ। ਟੀਮ ਵਿੱਚ ਕੁੱਲ 12 ਖਿਡਾਰਨਾਂ ਹਨ। ਇਨ੍ਹਾਂ ਵਿੱਚ ਸਕੂਲ ਤੋਂ ਰਵਿੰਦਰ ਕੁਮਾਰੀ, ਪ੍ਰੀਤਾਂਸ਼ੀ ਇੰਸਾਂ, ਨੀਸ਼ੂ ਇੰਸਾਂ ਅਤੇ ਅਭੀ ਅਤੇ ਕਾਲਜ ਤੋਂ ਅਸ਼ਮੀ (ਗੋਲ ਕੀਪਰ), ਸਿਮਰਨਪ੍ਰੀਤ (ਕਪਤਾਨ) ਅਤੇ ਸਤਵੀਰ ਕੌਰ ਸ਼ਾਮਲ ਹੈ।