ਸੀਵਰੇਜ਼ ਸਿਸਟਮ ਬੰਦ ਤੋਂ ਪ੍ਰੇਸ਼ਾਨ ਲੋਕਾਂ ਨੇ ਐਫ.ਐਫ ਰੋਡ ’ਤੇ ਕੀਤਾ ਚੱਕਾ ਜਾਮ

Road jam

(ਰਜਨੀਸ਼ ਰਵੀ) ਜਲਾਲਾਬਾਦ। ਲੱਲਾ ਬਸਤੀ ਦੇ ਲੋਕ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਸਤੀ ਅੰਦਰ ਪੂਰਨ ਤੌਰ ’ਤੇ ਬੰਦ ਹੋ ਚੁੱਕੇ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਅੱਜ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਬਣੇ ਲਾਲ ਬੱਤੀ ਚੌਂਕ ਵਿਖੇ ਲਗਭਗ 2 ਘੰਟੇ ਦੇ ਕਰੀਬ ਚੱਕਾ ਜਾਮ ਕਰਕੇ ਸਬੰਧਿਤ ਵਿਭਾਗ ਤੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। (Road jam)

ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਨੇ ਦੱਸਿਆ ਕਿ ਲੱਲਾ ਬਸਤੀ ਵਿਖੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੀਵਰੇਜ਼ ਦਾ ਗੰਦਾ ਪਾਣੀ ਲੀਕੇਜ਼ ਹੋ ਕੇ ਲੋਕ ਲਈ ਪ੍ਰੇਸ਼ਾਨੀਆਂ ਪੈਂਦਾ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸੀਵਰੇਜ਼ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗੰਦਾ ਪਾਣੀ ਗਲੀਆਂ ’ਚ ਇਕੱਠ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੱਸਿਆਂ ਦਾ ਕੋਈ ਠੋਸ ਹੱਲ ਨਹੀੱ ਕੀਤਾ ਜਾ ਰਿਹਾ ਅਤੇ ਜਿਸ ਦੇ ਕਾਰਨ ਹੁਣ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ੍ਹ ਚੁੱਕਾ ਹੈ ਤੇ ਲੋਕਾਂ ਦੇ ਪ੍ਰੇਸ਼ਾਨੀਆਂ ਦੇ ਦੌਰ ’ਚੋਂ ਲੰਘ ਰਹੇ ਹਨ। (Road jam)

ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ’ਚ ਕਈ ਵਾਰ ਫ਼ਾਜ਼ਿਲਕਾ ਡਿਪਟੀ ਕਮਿਸ਼ਨਰ , ਕਾਰਜ ਸਾਧਕ ਅਫਸਰ ਜਲਾਲਾਬਾਦ ਤੇ ਐਸ.ਡੀ.ਐਮ ਜਲਾਲਾਬਾਦ ਦੇ ਦਫ਼ਤਰਾਂ ’ਚ ਚੱਕਰ ਲਗਾ ਲਗਾ ਕੇ ਥੱਕ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸਮੱਸਿਆਂ ਦੇ ਹੱਲ ਲਈ ਬੀਤੇ ਦਿਨੀਂ ਸਥਾਨਕ ਲੋਕਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਨਗਰ ਕੌਂਸਲ ਦੇ ਵੱਲੋਂ ਸਮੱਸਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ । ਪਰ ਸਮੱਸਿਆਂ ਦਾ ਹੱਲ ਕਰਵਾਉਣ ਲਈ ਉਹ ਨਗਰ ਕੌਂਸਲ ਦੇ ਦਫ਼ਤਰ ਵੱਲੋਂ ਕੋਈ ਗੱਲਬਾਤ ਨਾ ਕੀਤੀ ਗਈ ਤਾਂ ਜਿਸ ਦੇ ਰੋਸ ’ਚ ਬਸਤੀ ਦੇ ਲੋਕਾਂ ਨਾਲ ਮਿਲ ਕੇ ਚੱਕਾ ਜਾਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰੱਖੜੀ ਬੰਨ੍ਹਣ ਜਾ ਔਰਤ ਨੂੰ ਟਰੱਕ ਨੇ ਕੁਚਲਿਆ, ਡਰਾਈਵਰ ਨੇ ਖੁਦ ਪਹੁੰਚਾਇਆ ਹਸਪਤਾਲ

ਧਰਨਕਾਰੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਅਤੇ ਲੱਲਾ ਬਸਤੀ ਦਾ ਸੀਵਰੇਜ਼ ਸਿਸਟਮ ਸਹੀ ਢੰਗ ਨਾਲ ਚਾਲੂ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ , ਵਿੱਕੀ ਬਜਾਜ ਤੇ ਹੋਰ ਬਸਤੀ ਦੇ ਲੋਕਾਂ ਸਰਕਾਰ ਦੇ ਸੰਬੋਧਨ ਕੀਤਾ । ਲੱਲਾ ਬਸਤੀ ਦੇ ਲੋਕਾਂ ਵੱਲੋਂ ਕੀਤੇ ਗਏ ਚੱਕਾ ਜਾਮ ਦੀ ਜਾਣਕਾਰੀ ਮਿਲਣ ਤੇ ਨਗਰ ਕੌਂਸਲ ਜਲਾਲਾਬਾਦ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਰਨਾਕਾਰੀਆਂ ਵੱਲੋਂ ਬਸਤੀ ਦੇ ਸਮੂਹ ਸੀਵਰੇਜ ਸਿਸਟਮ ਦੀ ਸਫਾਈ ਕਰਵਾਉਣ ’ਤੇ ਅੱੜੇ ਰਹੇ ਅਤੇ ਜਿਸ ਤੋਂ ਬਾਅਦ ਨਗਰ ਕੌਂਸਲ ਜਲਾਲਾਬਾਦ ਦੇ ਅਧਿਕਾਰੀਆਂ ਵੱਲੋਂ ਸੀਵਰੇਜ ਦੀ ਸਫਾਈ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।