ਤਾਏ ਚਾਚੇ ਦੀਆਂ ਕੁੜੀਆਂ ਨੇ ਵੂਡਨ ਤੇ ਆਪਣੇ ਜੌਹਰ ਦਿਖਾਉਂਦੇ ਹੋਏ ਨੈਸ਼ਨਲ ਪੱਧਰ ’ਤੇ ਚਮਕਾਇਆ ਨਾਂਅ

Archery

(ਕ੍ਰਿਸ਼ਨ ਭੋਲਾ) ਬਰੇਟਾ। ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ’ ਵਾਲੀ ਇਹ ਕਹਾਵਤ ਬਰੇਟਾ ਸ਼ਹਿਰ ਦੇ ਵਸਨੀਕ ਸਤੀਸ਼ ਕੁਮਾਰ ਅਤੇ ਮਹਿੰਦਰ ਪਾਲ (ਸਕੇ ਭਰਾਵਾਂ) ਦੀਆਂ ਲੜਕੀਆਂ ਅਲੀਸ਼ਾ ਅਤੇ ਹਰਸ਼ਿਕਾ ਅਗਰਵਾਲ ਦੇ ਉਪਰ ਪੂਰਨ ਰੂਪ ਵਿੱਚ ਸਹੀ ਢੁੱਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਲੀਸ਼ਾ ਨੇ ਆਰਚਰੀ (Archery) ਦੀ ਖੇਡ 2021 ਵਿੱਚ ਸ਼ੁਰੂ ਕੀਤੀ ਅਤੇ ਵੱਡੀ ਭੈਣ ਦੀ ਉਂਗਲੀ ਫੜ ਛੋਟੀ ਭੈਣ ਨੇ ਵੀ ਗਰਾਉਂਡ ਜਾਣਾ ਸ਼ੁਰੂ ਕੀਤਾ। ਦੋਵੇਂ ਭੈਣਾਂ ਨੇ ਪਹਿਲਾਂ ਵੂਡਨ ਤੇ ਪਰੈਕਟਿਸ ਸ਼ੁਰੂ ਕੀਤੀ।

ਛੋਟੀ ਭੈਣ ਹਰਸ਼ਿਕਾ ਅਗਰਵਾਲ ਨੇ ਵੂਡਨ ਤੇ ਆਪਣੇ ਜੌਹਰ ਦਿਖਾਉਂਦੇ ਹੋਏ ਮਿੰਨੀ ਜੂਨੀਅਰ ਵਿੱਚ ਟਾਪ ਕਰਕੇ ਨੌ ਸਾਲ ਦੀ ਉਮਰ ਵਿੱਚ ਹੀ ਨੈਸ਼ਨਲ ਪੱਧਰ ’ਤੇ ਪਾਰਟੀਸਪੇਟ ਕੀਤਾ। ਇਸ ਤੋਂ ਬਾਅਦ ਅਲੀਸ਼ਾ ਨੇ ਆਰਚਰੀ ਕੰਪਾਉਂਡ ਵਿੱਚ ਅਤੇ ਹਰਸ਼ਿਕਾ ਅਗਰਵਾਲ ਨੇ ਰਿਕਰਵ ਆਰਚਰਈ ਵਿੱਚ ਕੋਚ ਸਾਹਿਬਾਨਾਂ ਦੀ ਅਗਵਾਈ ਹੇਠ ਆਪਣੇ ਜੌਹਰ ਦਿਖਾਏ। ਆਪਣੇ ਜੌਹਰ ਦਿਖਾਉਂਦੇ ਹੋਏ ਅਲੀਸ਼ਾ ਨੇ 2022 ਵਿੱਚ ਸਕੂਲ ਖੇਡਾਂ ਅੰਡਰ 17 ਵਿੱਚ ਤਿੰਨ ਸਿਲਵਰ ਮੈਡਲ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ।

ਇਹ ਵੀ ਪਡ਼੍ਹੋ : ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਦਿੱਤੀ ਰਾਹਤ, ਲਿਆ ਫ਼ੈਸਲਾ

Archery

ਇਸੇ ਤਰ੍ਹਾਂ ਹੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਤਿੰਨ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ। ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਅਲੀਸ਼ਾ ਨੇ ਸੀ ਬੀ ਐਸ ਈ ਖੇਡਾਂ ਉੱਤਰੀ ਜੋਨ ਵਿੱਚ ਤੀਸਰੇ ਸਥਾਨ ਤੇ ਆ ਕੇ ਉਹ ਨੈਸ਼ਨਲ ਟੀਮ ਦਾ ਹਿੱਸਾ ਬਣੀ। ਇਸ ਵਾਰ 2023 ਵਿੱਚ ਦੋਨਾਂ ਭੈਣਾਂ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਸਕੂਲੀ ਖੇਡਾਂ ਵਿੱਚ ਅਤੇ ਖੇਡਾਂ ਵਤਨ ਪੰਜਾਬ ਵਿੱਚ ਅੱਠ ਚਾਂਦੀ ਦੇ ਤਮਗੇ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਅਤੇ ਲਗਾਤਾਰ ਹਰ ਵਾਰੀ ਪਹਿਲੀ ਦੂਜੀ ਪੁਜੀਸ਼ਨ ਹਾਸਲ ਕੀਤੀ। Archery

ਉਥੇ ਹੀ ਹਰਸ਼ਿਕਾ ਅਗਰਵਾਲ ਨੇ ਕਾਂਸੀ ਦਾ ਤਮਗਾ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਦੋਵੇਂ ਭੈਣਾਂ ਹੁਣ ਫੇਰ ਨੈਸ਼ਨਲ ਟੀਮ ਵਿੱਚ ਸ਼ਾਮਲ ਹਨ ਅਤੇ 2023 ਨੈਸ਼ਨਲ ਵਿੱਚ ਪੰਜਾਬ ਦੀ ਅਗਵਾਈ ਕਰਨਗੀਆਂ। ਦੋਵਾਂ ਦੇ ਕੋਚ ਗੁਰਪ੍ਰੀਤ ਸਿੰਘ ਸੰਧੂ ਅਤੇ ਸੇਵਕ ਸਿੰਘ ਦੀ ਅਗਵਾਈ ਹੇਠ ਵਾਰੀਅਰਜ਼ ਆਰਚਰੀ ਅਕੈਡਮੀ ਬਰੇਟਾ ਵਿਖੇ ਆਪਣੇ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਆਸ ਹੈ ਕਿ ਦੋਵੇਂ ਭੈਣਾਂ ਖੂਬ ਤਰੱਕੀ ਕਰਦੀਆਂ ਰਹਿਣਗੀਆਂ।