ਚੰਡੀਗੜ੍ਹ। ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਜਨਵਰੀ ਤੋਂ ਛੁੱਟੀਆਂ ਖ਼ਤਮ ਹੋ ਗਈਆਂ ਹਨ ਤੇ ਸਾਰੇ ਹੀ ਪੰਜਾਬ ਦੇ ਸਕੂਲ ਖੁੱਲ੍ਹ ਗਏ ਹਨ। ਠੰਢ ਦੇ ਬਾਵਜ਼ੂਦ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਨਹੀਂ ਗਈਆਂ। ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਕੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਸਨ। ਹੁਣ ਸਮੇਂ ਦੇ ਬਦਲਾਅ ਸਬੰਧੀ ਨਿੱਜੀ ਸਕੂਲਾਂ ਵੱਲੋਂ ਹੁਕਮਾਂ ਦਾ ਪਾਲਣਾ ਨਾ ਕਰਨ ’ਤੇ ਸਰਕਾਰ ਨੇ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਜਾਣਕਾਰੀ ਮੁਤਾਬਿਕ ਸੋਮਵਾਰ ਤੋਂ ਖੁੱਲ੍ਹੇ ਸਕੂਲਾਂ ਤੋਂ ਬਾਅਦ ਕਈ ਮਾਪਿਆਂ ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਕਿ ਸਕੂਲਾਂ ਨੇ ਆਪਣੇ ਸਮੇਂ ’ਚ ਬਦਲਾਅ ਨਹੀਂ ਕੀਤਾ ਹੈ, ਜਿਸ ਕਾਰਨ ਵਿਦਿਆਰਥੀਆਂ ਤੇ ਅਧਿਕਆਪਕਾਂ ਨੂੰ 9 ਵਜੇ ਹੀ ਸਕੂਲ ਬੁਲਾਇਆ ਜਾ ਰਿਹਾ ਹੈ। (Holidays)
ਇਸ ਦੌਰਾਨ ਉਨ੍ਹਾਂ ਨੂੰ ਸਰਦੀ ਲੱਗਣ ਦਾ ਖਤਰਾ ਬਰਕਰਾਰ ਹੈ। ਦੱਸ ਦਈਏ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁੁਰੱਖਿਆ ਦੇ ਮੱਦੇਨਜ਼ਰ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ’ਚ 1 ਤੋਂ 14 ਜਨਵਰੀ ਤੱਕ ਸਮੇਂ ’ਚ ਬਦਲਾਅ ਦੇ ਹੁਕਮ ਜਾਰੀ ਕੀਤੇ ਗਏ ਸਨ। ਇਯ ਦੇ ਮੁਤਾਬਿਕ ਸਾਰੇ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਅਤੇ ਬੰਦ ਹੋਣ ਦਾ ਸਮਾਂ ਦੁਪਹਿਰ ਬਾਅਦ 3 ਵਜੇ ਕਰ ਦਿੱਤਾ ਗਿਆ ਸੀ। (Holidays)
Also Read : ਹਿੰਮਤ, ਹੌਂਸਲੇ ਤੇ ਮਨੋਬਲ ਨੂੰ ਸਮਰਪਿਤ ਸਾਵਿੱਤਰੀ ਬਾਈ ਫੂਲੇ
ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਮੰਗਲਵਾਰ ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਕੁਝ ਨਿੱਜੀ ਸਕੂਲਾਂ ਨੇ ਵਿਭਾਗ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆਪਣੇ ਸਕੂਲ ਸਮੇਂ ’ਚ ਕੋਈ ਬਦਲਾਅ ਨਹੀਂ ਕੀਤਾ। ਇਸ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਇਸ ਮੁੱਦੇ ’ਤੇ ਕਾਰਵਾਈ ਲਈ ਕਦਮ ਚੁੱਕਦੇ ਹੋਏ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀਈਓ) ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਤਰ੍ਹਾਂ ਦੇ ਸਕੂਲਾਂ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਇਸ ਦੀ ਰਿਪੋਰਟ ਡਾਇਰੈਕਟਰ ਸਿੱਖਿਆ ਵਿਭਾਗ (ਡੀਈਓ) ਪੰਜਾਬ ਦਫ਼ਤਰ ਨੂੰ ਭੇਜੀ ਜਾਵੇ।