ਸਿਰ ਕੱਟੀ ਲਾਸ਼ ਦਾ ਖੁੱਲ੍ਹਿਆ ਭੇਦ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਇੱਥੇ ਮੱਖਣ ਮਾਜਰਾ ਦੇ ਜੰਗਲ ‘ਚੋਂ 12 ਦਿਨ ਪਹਿਲਾਂ ਮਿਲੀ ਸਿਰ ਕੱਟੀ ਲਾਸ਼ ਦੀ ਗੁੱਥੀ ਨੂੰ ਸੁਲਝਾਉਂਦਿਆਂ ਚੰਡੀਗੜ੍ਹ ਪੁਲਿਸ ਨੇ ਇਸ ਕਤਲ ਕਾਂਡ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮ ਨੂੰ ਮਨੀਮਾਜਰਾ ਲਾਈਟ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਹੈ ਤੇ 10 ਦਿਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਲਜ਼ਮ ਮ੍ਰਿਤਕ ਦਾ ਸਾਥੀ ਹੈ, ਜਿਸ ਨੇ ਪੈਸਿਆਂ ਖਾਤਰ ਆਪਣੇ ਸਾਥੀ ਦਾ ਕਤਲ ਕਰ ਦਿੱਤਾ।

ਜਾਣਕਾਰੀ ਅਨੁਸਾਰ ਨੇਪਾਲ ਦਾ ਰਹਿਣ ਵਾਲਾ ਮ੍ਰਿਤਕ ਧਨ ਬਹਾਦਰ ਕੰਮ ਕਰਨ ਦੇ ਸਿਲਸਿਲੇ ‘ਚ ਸ਼ਿਮਲਾ ਗਿਆ ਹੋਇਆ ਸੀ, ਜਿੱਥੇ ਉਹ ਸੇਬ ਦੇ ਬਗੀਚੇ ‘ਚ ਕੰਮ ਕਰਦਾ ਸੀ ਜਦੋਂ ਉਹ ਸ਼ਿਮਲਾ ਤੋਂ ਨੇਪਾਲ ਆਪਣੇ ਘਰ ਜਾਣ ਲਈ ਰਵਾਨਾ ਹੋਇਆ ਤਾਂ ਉਸ ਨਾਲ ਉਸ ਦੇ ਤਿੰਨ ਨੇਪਾਲੀ ਦੋਸਤ ਵੀ ਬੱਸ ਸਟੈਂਡ ਪੁੱਜੇ ਜਦੋਂ ਬੱਸ ਸਟੈਂਡ ‘ਤੇ ਧਨ ਬਹਾਦਰ ਨੇ ਖਾਣ ਦਾ ਸਮਾਨ ਲੈਣ ਲਈ ਜੇਬ ‘ਚੋਂ ਪੈਸੇ ਕੱਢੇ ਤਾਂ ਨਾਲ ਦੇ ਦੋਸਤਾਂ ਨੇ ਦੇਖ ਲਿਆ ਕਿ ਉਸ ਦੀ ਜੇਬ ‘ਚ ਬਹੁਤ ਸਾਰੇ ਪੈਸੇ ਸਨ ਪੈਸੇ ਦੇਖ ਕੇ ਦੋਸਤਾਂ ਦੀ ਨੀਅਤ ਖਰਾਬ ਹੋ ਗਈ ਤੇ ਉਨ੍ਹਾਂ ਨੇ ਧਨ ਬਹਾਦਰ ਨੂੰ ਲੁੱਟਣ ਲਈ ਸੋਚ ਲਿਆ ਜਦੋਂ ਧਨ ਬਹਾਦਰ ਆਪਣੇ ਦੋਸਤਾਂ ਸਮੇਤ ਚੰਡੀਗੜ੍ਹ ਪੁੱਜਾ ਤਾਂ ਦੋਸਤਾਂ ਨੇ ਉਸ ਨੂੰ ਠੇਕੇ ਤੋਂ ਸ਼ਰਾਬ ਪਿਲਾ ਦਿੱਤੀ ਤੇ ਉਸੇ ਰਾਤ ਮੱਖਣ ਮਾਜਰਾ ਦੇ ਜੰਗਲਾਂ ‘ਚ ਜਾ ਕੇ ਧਨ ਬਹਾਦਰ ਨੂੰ ਤਿੰਨਾਂ ਦੋਸਤਾਂ ਨੇ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਤੋਂ ਬਾਅਦ ਤਿੰਨੇ ਫਰਾਰ ਹੋ ਗਏ, ਜਿਨ੍ਹਾਂ ‘ਚੋਂ ਇੱਕ ਨੂੰ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਮੱਖਣ ਮਾਜਰਾ ਦੇ ਜੰਗਲ ‘ਚੋਂ ਪੁਲਿਸ ਨੂੰ ਇੱਕ ਨੇਪਾਲੀ ਵਿਅਕਤੀ ਦੀ ਸਿਰ ਕੱਟੀ ਲਾਸ਼ ਮਿਲੀ ਸੀ ਅਤੇ ਉਸ ਦਾ ਧੜ ਸਿਰ ਤੋਂ 5 ਮੀਟਰ ਦੀ ਦੂਰੀ ‘ਤੇ ਪਿਆ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ