ਸੜਕੀ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ, ਪੰਜ ਜ਼ਖਮੀ

Road Accidents

ਸਕਾਰਪੀਓ-ਟਰੈਕਟਰ ਟਰਾਲੀ ਦੀ ਟੱਕਰ ‘ਚ ਦੋ ਮੌਤਾਂ Road Accidents

(ਬਸੰਤ ਇੰਸਾਂ) ਤਲਵੰਡੀ ਭਾਈ। 
ਮੋਗਾ-ਫਿਰੋਜ਼ਪੁਰ ਰੋਡ ‘ਤੇ ਬੀਤੀ ਦੇਰ ਰਾਤ ਇੱਕ ਸਕਾਰਪੀਓ ਗੱਡੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜੀ, ਜਿਸ ਕਾਰਨ ਸਕਾਰਪੀਓ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ਦੌਰਾਨ 4 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਕਾਰਪੀਓ ਗੱਡੀ ਆਰਕੈਸਟਰਾ ਗਰੁੱਪ ਲੈ ਕੇ ਫਿਰੋਜ਼ਪੁਰ ਵੱਲ ਜਾ ਰਹੀ ਸੀ ਕਿ ਪਿੰਡ ਲੱਲੇ ਨੇੜੇ  ਕਥਿਤ ਤੌਰ ‘ਤੇ ਆਪਣੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਗੱਡੀ ‘ਚ ਸਵਾਰ ਪਰਵਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਸਾਦਿਕ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ, Road Accidents

ਜਦਕਿ ਨਰਿੰਦਰ ਸਿੰਘ ਵਾਸੀ ਸਾਦਿਕ, ਅਮਰਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ ਵਾਸੀ ਮਾਨੀ ਸਿੰਘ ਵਾਲਾ, ਬਲਜੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਸਾਦਿਕ ਤੇ ਰੀਆ ਪਤਨੀ ਸੋਨੂੰ ਵਾਸੀ ਜਲੰਧਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਇਸ ਦੌਰਾਨ ਇਲਾਜ ਲਈ ਹਸਪਤਾਲ ‘ਚ ਪਹੁੰਚਾਈ ਅਮਰਜੀਤ ਕੌਰ ਨੇ ਵੀ ਦਮ ਤੋੜ ਦਿੱਤਾ। ਘਟਨਾ ਸਥਾਨ ‘ਤੇ ਪੁੱਜੇ ਤਲਵੰਡੀ ਭਾਈ ਦੇ  ਏਐੱਸਆਈ ਲਖਵੀਰ ਸਿੰਘ ਨੇ ਜ਼ਖਮੀਆਂ ਨੂੰ ਨੌਜਵਾਨ ਲੋਕ ਭਲਾਈ ਸਭਾ ਦੀ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ‘ਚ ਪਹੁੰਚਾਇਆ ਤੇ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ