ਦੇਸ਼ ’ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 4.41 ਕਰੋੜ ਤੋਂ ਜ਼ਿਆਦਾ

Coronavirus

ਨਵੀਂ ਦਿੱਲੀ। ਦੇੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 201 ਮਰੀਜਾਂ ਨੇ ਕੋਰੋਨਾ ਨੂੰ ਮਾਤ ਦੇਣ ਦੇ ਨਾਲ ਹੀ ਇਸ ਮਹਾਂਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 4,41,46,055 ਹੋ ਗਈ ਹੈ ਅਤੇ ਸਿਹਤਮੰਦ ਹੋਣ ਵਾਲਿਆਂ ਦੀ ਦਰ 98.80 ਪ੍ਰਤੀਸ਼ਤ ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਸਵੇਰੇ ਸੱਤ ਵਜੇ ਤੱਕ 220.12 ਕਰੋੜ ਤੋਂ ਜ਼ਿਆਦਾ ਟੀਕੇ ਦਿੱਤੇ ਜਾ ਚੁੱਕੇ ਹਨ।

ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 16 ਸਗਰਮਰ ਮਾਮਲਿਆਂ ’ਚ ਵਾਘਾ ਹੋਣ ਨਾਲ ਕੁੱਲ ਗਿਣਤੀ ਵਧ ਕੇ 2554 ਹੋ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਦਰ 0.1 ਪ੍ਰਤੀਸ਼ਤ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸੇ ਮਿਆਦ ’ਚ ਕੋਰੋਨਾ ਮਹਾਂਮਾਰੀ ਨਾਲ ਕਿਸੇ ਮਰੀਜ ਦੀ ਮੌਤ ਨਹੀਂ ਹੋਈ ਹੈ, ਜਿਸ ਨਾਲ ਮਿ੍ਰਤਕਾਂ ਦਾ ਅੰਕੜਾ 5,30,710 ’ਤੇ ਸਥਿਰ ਹੈ ਅਤੇ ਮੌਤ ਦਰ 1.19 ਫ਼ੀਸਦੀ ਬਣੀ ਹੋਈ ਹੈ।

ਨਵੇਂ ਮਾਮਲੇ ਸਾਹਮਣੇ ਆਏ

ਪਿਛਲੇ 24 ਘੰਟਿਆਂ ’ਚ ਅੱਠ ਸੂਬਿਆਂ ਅਤੇ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ’ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੋਰ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ’ਚ ਇਨ੍ਹਾਂ ਦੀ ਗਿਣਤੀ ’ਚ ਕਮੀ ਆਈ ਹੈ। ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਦੇ ਚਾਰ ਸਰਗਰਮ ਮਾਮਲਿਆਂ ’ਚ ਕਮੀ ਆਉਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਘਟ ਕੇ 30 ਰਹਿ ਗਈ ਹੈ ਅਤੇ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 19,80,699 ਹੋ ਗਈ ਹੈ।

ਮਿ੍ਰਤਕਾਂ ਦੀ ਗਿਣਤੀ 26,521 ’ਤੇ ਸਥਿਰ ਹੈ। ਕੇਰਲ ’ਓ 13 ਸਰਗਰਮ ਮਾਮਲੇ ਘਟਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਘਟ ਕੇ 1406 ਰਹਿ ਗਈ ਹੈ। ਕੋਰੋਨਾ ਮਹਾਂਮਾਰੀ ਤੋਂ ਉੱਭਰਣ ਵਾਲਿਆਂ ਦੀ ਗਿਣਤੀ ਵਧ ਕੇ 76,55,700 ਹੋ ਗਈ ਹੈ ਅਤੇ ਮਿ੍ਰਤਕਾਂ ਦੀ ਗਿਣਤੀ 71,561 ਬਰਕਰਾਰ ਹੈ।

ਕਰਨਾਟਕ ’ਚ ਕੋਰੋਨਾ ਸੰਕ੍ਰਮਣ ਦਾ ਇੱਕ ਮਾਮਲਾ ਵਧ ਕੇ ਇਸ ਦੀ ਗੱਲ ਗਿਣਤੀ 309 ਹੋ ਗਈ ਹੈ। ਇਯ ਤੋਂ ਨਿਜਾਤ ਪਾਉਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 40,31,527 ਤੱਕ ਪਹੰੁਚ ਗਈ ਹੈ ਅਤੇ ਮਿ੍ਰਤਕਾਂ ਦਾ ਅੰਕੜਾ 40,308 ’ਤੇ ਬਰਕਰਾਰ ਹੈ। ਮਹਾਂਰਾਸ਼ਟਰ ’ਚ ਚਾਰ ਸਰਗਰਮ ਮਾਮਲੇ ਵਧਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ 140 ਹੋ ਗਈ ਹੈ। ਇਸ ਦੌਰਾਨ 12 ਵਿਅਕਤੀਆਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ ਵਧ ਕੇ 79,88,168 ਤੱਕ ਪਹੰੁਚ ਗਈ ਹੈ ਅਤੇ ਮਿ੍ਰਤਕਾਂ ਦੀ ਗਿਣਤੀ 1,48,717 ’ਤੇ ਸਥਿਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ