ਖਬਰ ਰੰਗ ਲਿਆਈ, ਸ਼ੁਰੂ ਹੋਈ ਰਜਵਾਹੇ ਦੀ ਸਫ਼ਾਈ

Llight, Cleanliness, Sewage, Started, Rustic

ਬੀਤੇ ਦਿਨੀਂ ‘ਸੱਚ ਕਹੂੰ’ ਨੇ ਪ੍ਰਮੁੱਖਤਾ ਨਾਲ ਛਾਪੀ ਸੀ ਸਫ਼ਾਈ ਨਾ ਹੋਣ ਦੀ ਖਬਰ

ਰਜਨੀਸ਼ ਰਵੀ, ਜਲਾਲਾਬਾਦ:ਆਪਣੇ ਖੇਤਾਂ ਦੀ ਸਿੰਚਾਈ ਲਈ ਫੈਜਬਾਹ ਰਜਬਾਹੇ ‘ਤੇ ਨਿਰਭਰ ਰਹਿਣ ਵਾਲੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਵੱਡੀ ਰਾਹਤ ਦਿੰਦਿਆਂ ਅੱਜ ਰਜਬਾਹੇ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਰਜਬਾਹੇ ਦੀ ਸਫਾਈ ਕਰਨ ਲਈ ਜੇ.ਬੀ.ਸੀ. ਮਸ਼ੀਨ ਲਗਾਈ ਗਈ ਹੈ। ਜਿਸ ਨਾਲ ਇਸ ਰਜਬਾਹੇ ਵਿੱਚੋਂ ਜੰਗਲੀ ਘਾਹ, ਜੜ੍ਹੀ ਬੂਟੀ ਅਤੇ ਹੋਰ ਗੰਦਗੀ ਨੂੰ  ਕੱਢ ਕੇ ਇਸਦੀ ਸਫਾਈ ਕੀਤੀ ਜਾ ਰਹੀ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਮੁਕਤਸਰ ਰੋਡ ਦੇ ਚੌਧਰੀ ਪੈਟਰੋਲ ਪੰਪ ਤੋਂ ਲੈ ਕੇ ਪਿੰਡ ਹਿਸਾਨ ਵਾਲਾ ਪਾਸੇ ਦੀ ਸਫਾਈ ਕੀਤੀ ਜਾ ਰਹੀ ਹੈ। ਇਥੇ ਵਰਣਨਯੋਗ ਹੈ ਕਿ ਇਸ ਰਜਬਾਹੇ ਵਿੱਚ ਸਫਾਈ ਨਾ ਹੋਣ ਅਤੇ ਝੋਨੇ ਦਾ ਸੀਜਨ ਸ਼ੁਰੂ ਹੋਣ ਤੋਂ ਬਾਅਦ ਪਾਣੀ ਨਾ ਆਉਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸੱਚ ਕਹੂੰ ਨੇ ਵੀ ਕਿਸਾਨਾਂ ਦੀ ਇਸ ਸਮੱਸਿਆ ਨੂੰ ਲੈ ਕੇ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਚੌਧਰੀ ਪੈਟਰੋਲ ਪੰਪ ਤੋਂ ਅੱਗੇ ਸ਼ਹੀਦ ਭਗਤ ਸਿੰਘ ਨਗਰ ਵਾਲਾ ਪਾਸੇ ਦੀ ਵੀ ਸਫਾਈ ਕੀਤੀ ਜਾਵੇ ਅਤੇ ਪੂਰਾ ਪਾਣੀ ਇਸ ਰਜਬਾਹੇ ਵਿੱਚ ਛੱਡਿਆ ਜਾਵੇ ਤਾਂ ਜੋ ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਏ।

LEAVE A REPLY

Please enter your comment!
Please enter your name here