ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਦਾ ਨਵਾਂ ਸੂਰਜ

ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਦਾ ਨਵਾਂ ਸੂਰਜ

ਟਰੰਪ ਨੂੰ ਹੋਈ ਨਿਰਾਸ਼ਾ ਨੂੰ ਸਮਝਦਾ ਹਾਂ ਮੈਨੂੰ ਵੀ ਇੱਕ-ਦੋ ਵਾਰ ਹਾਰ ਝੱਲਣੀ ਪਈ ਹੈ ਪਰ ਹੁਣ ਆਓ! ਇੱਕ-ਦੂਜੇ ਨੂੰ ਇੱਕ ਮੌਕਾ ਦੇਈਏ ਇਹ ਕਹਿਣਾ ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਹੈ ਜੋ ਚੁਣਾਵੀ ਰੰਜਿਸ਼ ਅਤੇ ਮੁਕਾਬਲੇ ਨੂੰ ਭੁਲਾ ਕੇ ਇੱਕਜੁਟਤਾ ਨੂੰ ਦਰਸ਼ਾਉਣ ਵੱਲ ਇਸ਼ਾਰਾ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣ ਬੇਸ਼ੱਕ ਹੀ ਚੁਣੌਤੀਆਂ ਨਾਲ ਭਰੀ ਰਹੀ ਹੋਵੇ ਪਰ ਡੋਨਾਲਡ ਟਰੰਪ ਇਸ ਤਰ੍ਹਾਂ ਹਾਰਨਗੇ ਇਸ ਦਾ ਕਾਫ਼ੀ ਹੱਦ ਤੱਕ ਅੰਦਾਜ਼ਾ ਸੀ ਲੱਗਦਾ ਹੈ ਕਿ ਭਾਰਤੀ ਅਤੇ ਅਫ਼ਰੀਕੀ ਮੂਲ ਦੇ ਵੋਟਰਾਂ ਨੇ ਇਰਾਦਾ ਬਣਾ ਲਿਆ ਸੀ ਕਿ ਬਾਇਡੇਨ ਨੂੰ ਹੀ ਵਾਈਟ ਹਾਊਸ ਭੇਜਣਾ ਹੈ ਅਜਿਹਾ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਦੇ ਐਲਾਨ ਨਾਲ ਸਮੀਕਰਨ ਸਪੱਸ਼ਟ ਹੋ ਗਿਆ ਸੀ

ਬਾਇਡੇਨ ਨੇ ਕਮਲਾ ਹੈਰਿਸ ਨੂੰ ਆਪਣੇ ਨਾਲ ਲੈ ਕੇ ਉਹ ਮੁਮਕਿਨ ਕਰ ਦਿੱਤਾ ਜੋ ਕਦੇ-ਕਦੇ ਹੁੰਦਾ ਹੈ ਬਾਇਡੇਨ ਦੇ ਵਾਈਟ ਹਾਊਸ ‘ਚ ਆਉਣ ਨਾਲ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ਦਾ ਨਵਾਂ ਸੂਰਜ ਚੜ੍ਹਨਾ ਤੈਅ ਹੈ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਡੈਮੋਕ੍ਰੇਟਿਕ ਆਗੂ ਜੋ ਬਾਇਡੇਨ ਭਾਰਤ ਦੇ ਪੁਰਾਣੇ ਮਿੱਤਰ ਹਨ ਅਤੇ ਕੁਝ ਗੱਲਾਂ ਨੂੰ ਹਟਾ ਦਈਏ ਤਾਂ ਲੰਮੇ ਸਮੇਂ ਤੋਂ ਭਾਰਤ ਦੇ ਹਿਤੈਸ਼ੀ ਰਹੇ ਹਨ ਅਹਿਮ ਮੌਕਿਆਂ ‘ਤੇ ਨਾ ਸਿਰਫ਼ ਉਨ੍ਹਾਂ ਨੇ ਭਾਰਤ ਦਾ ਸਾਥ ਦਿੱਤਾ ਸਗੋਂ ਇੱਕ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਵਿਚਕਾਰ ਇੱਕ ਸਾਂਝੀ ਸਮਝ ਨੂੰ ਵੀ ਪ੍ਰਦਰਸ਼ਿਤ ਕੀਤਾ

ਬਰਾਕ ਓਬਾਮਾ ਦੇ ਸਮੇਂ ਉਪ ਰਾਸ਼ਟਪਤੀ ਰਹਿੰਦੇ ਹੋਏ ਦੁਵੱਲੇ ਸਬੰਧਾਂ ਨੂੰ ਨਵੀਂ ਉੱਚਾਈ ਵੀ ਦਿੱਤੀ ਹੈ ਇਸੇ ਦੌਰ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਅਤੇ ਨਿਊਕਲੀਅਰ ਸਪਲਾਇਰ ਗਰੁੱਪ (ਐਨਏਸੀਜੀ) ਨੂੰ ਲੈ ਕੇ ਅੱਡੀ-ਚੋਟੀ ਦਾ ਜ਼ੋਰ ਵੀ ਦੇਖਿਆ ਜਾ ਸਕਦਾ ਹੈ ਉਂਜ ਜਦੋਂ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਸਤੰਬਰ 2014 ‘ਚ ਅਮਰੀਕਾ ਦੀ ਯਾਤਰਾ ‘ਤੇ ਸਨ ਉਦੋਂ ਵਾਸ਼ਿੰਗਟਨ ‘ਚ ਜੋ ਬਾਇਡੇਨ ਨਾਲ ਮੁਲਾਕਾਤ ਕੀਤੀ ਸੀ ਪੜਤਾਲ ਦੱਸਦੀ ਹੈ ਕਿ 1973 ਤੋਂ 2008 ਤੱਕ ਬਤੌਰ ਸੀਨੇਟਰ ਬਾਇਡੇਨ ਭਾਰਤ-ਅਮਰੀਕਾ ਸਾਂਝੇਦਾਰੀ ਦੀ ਪ੍ਰਬਲ ਹਮਾਇਤ ਕਰ ਰਹੇ ਹਨ ਅਤੇ 2008 ‘ਚ ਹੀ ਨਾਗਰਿਕ ਪਰਮਾਣੂ ਕਰਾਰ ਨੂੰ ਮਨਜ਼ੂਰੀ ਦਿਵਾ ਕੇ ਦੁਵੱਲੇ ਸਬੰਧਾਂ ਨੂੰ ਨਵਾਂ ਮੁਕਾਮ ਦਿੱਤਾ ਸੀ

ਐਨਾ ਹੀ ਨਹੀਂ 2014 ਤੋਂ 2016 ਵਿਚਕਾਰ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਦਾ ਜੋਰਦਾਰ ਸਮੱਰਥਨ ਕੀਤਾ ਅਤੇ 8 ਸਾਲ ਦੇ ਆਪਣੇ ਉਪ ਰਾਸ਼ਟਰਪਤੀ ਦੇ ਕਾਰਜਕਾਲ ‘ਚ ਵੀ ਉਨ੍ਹਾਂ ਦਾ ਕਾਫ਼ੀ ਯੋਗਦਾਨ ਦੇਖਿਆ ਜਾ ਸਕਦਾ ਹੈ ਹੁਣ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਹਨ ਅਜਿਹੇ ‘ਚ ਦੁਵੱਲੇ ਸਬੰਧ ਦਾ ਅਸਮਾਨ ਹੋਰ ਉੱਚਾ ਹੋਵੇਗਾ ਇਹ ਉਮੀਦ ਕਰਨੀ ਬੇਮਾਨੀ ਨਹੀਂ ਹੋਵੇਗੀ ਜਿਵੇਂਕਿ ਉਨ੍ਹਾਂ ਦੇ ਰਾਸ਼ਟਰਪਤੀ ਚੁਣਨ ਤੋਂ ਬਾਅਦ ਪ੍ਰਗਟ ਕੀਤੇ ਗਏ ਵਿਚਾਰਾਂ ‘ਚ ਦੇਖਿਆ ਜਾ ਸਕਦਾ ਹੈ

ਜੇਕਰ ਇਰਾਨ ਵਰਗੇ ਦੇਸ਼ਾਂ ਨਾਲ ਅਮਰੀਕਾ ਦਾ ਝਗੜਾ ਖ਼ਤਮ ਹੁੰਦਾ ਹੈ ਤਾਂ ਇਹ ਵੀ ਭਾਰਤ ਨੂੰ ਕੱਚੇ ਤੇਲ ਦੇ ਮਾਮਲੇ ‘ਚ ਚੰਗਾ ਲਾਭ ਹੋਵੇਗਾ ਜ਼ਿਕਰਯੋਗ ਹੈ ਕਿ ਇਰਾਨ ਅਤੇ ਅਮਰੀਕਾ ਵਿਚਕਾਰ ਖਿੱਚੋਤਾਣ ਦੇ ਚੱਲਦਿਆਂ 2 ਮਈ 2019 ਭਾਰਤ ਇਰਾਨ ਤੋਂ ਤੇਲ ਅਮਰੀਕੀ ਪਾਬੰਦੀ ਚੱਲਦਿਆਂ ਨਹੀਂ ਲੈ ਪਾ ਰਿਹਾ ਹੈ ਅਤੇ ਉਸ ਨੂੰ ਦੂਜੇ ਦੇਸ਼ਾਂ ਨੂੰ ਇਸ ਤੇਲ ਦੀ ਜ਼ਿਆਦਾ ਕੀਮਤ ਚੁਕਾਉਣੀ ਪੈ ਰਹੀ ਹੈ ਟਰੰਪ ਪੈਰਿਸ ਜਲਵਾਯੂ ਸੰਧੀ-2015 ਤੋਂ ਵੱਖ ਹੋ ਚੁੱਕੇ ਹਨ 1987 ਦੇ ਰੂਸ ਨਾਲ ਹੋਏ ਇੰਟਰਮੀਡੀਏਟ ਰੇਂਜ਼ ਨਿਊਕਲੀਅਰ ਫੋਰਸੇਜ਼ ਸਮਝੌਤੇ ਸਮੇਤ ਦੁਨੀਆ ਦੇ ਕਈ ਦੇਸ਼ਾਂ ਨਾਲ ਸੰਧੀ ਅਤੇ ਸਮਝੌਤਿਆਂ ਨਾਲੋਂ ਨਾਤਾ ਤੋੜ ਚੁੱਕੇ ਹਨ

ਕੋਰੋਨਾ ਕਾਲ ‘ਚ ਤਾਂ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਤੋਂ ਹੀ ਅਮਰੀਕਾ ਨੂੰ ਵੱਖ ਕਰ ਲਿਆ ਜਾਹਿਰ ਹੈ ਬਾਇਡੇਨ ਦੀਆਂ ਉਦਾਰ ਨੀਤੀਆਂ ਨਾਲ ਉਕਤ ਸਮੱਸਿਆਵਾਂ ਦਾ ਵੀ ਹੱਲ ਮਿਲ ਸਕਦਾ ਹੈ, ਪਰ ਇਸ ਦਾ ਵੀ ਲਾਭ ਭਾਰਤ ਦੇ ਹਿੱਤਾਂ ਨੂੰ ਮਜ਼ਬੂਤ ਕਰ ਸਕਦਾ ਹੈ ਸਭ ਤੋਂ ਵੱਡੀ ਗੱਲ ਦੱਖਣੀ ਚੀਨ ਸਾਗਰ ‘ਚ ਚੀਨ ਦੇ ਏਕਾਧਿਕਾਰ ਦਾ ਹੈ ਜੇਕਰ ਬਾਇਡੇਨ ਇਸ ‘ਤੇ ਸਾਰਥਿਕ ਕਦਮ ਚੁੱਕਦੇ ਹਨ ਤਾਂ ਇਸ ਦਾ ਲਾਭ ਭਾਰਤ ਨੂੰ ਆਸਿਆਨ ਅਤੇ ਏਸ਼ੀਆ ਫੈਸੀਫਿਕ ਤੱਕ ਪਹੁੰਚਣ ‘ਚ ਕਿਤੇ ਜਿਆਦਾ ਮੱਦਦ ਮਿਲੇਗੀ ਜਿਵੇਂ ਕਿ ਉਮੀਦ ਕੀਤੀ ਵੀ ਜਾ ਰਹੀ ਹੈ

ਫ਼ਿਲਹਾਲ ਨਵੇਂ ਬਣੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਰਹਿੰਦੇ ਭਾਰਤ ਨੂੰ ਕੋਈ ਨੁਕਸਾਨ ਨਹੀਂ ਦਿਖਦਾ, ਲਾਭ ਕਿੰਨਾ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਉਂਜ ਉਪ ਰਾਸ਼ਟਰਪਤੀ ਦੇ ਰੂਪ ‘ਚ ਬਾਇਡੇਨ ਜੁਲਾਈ 2013 ‘ਚ ਚਾਰ ਰੋਜ਼ਾ ਯਾਤਰਾ ‘ਤੇ ਭਾਰਤ ਆਏ ਸਨ ਉਦੋਂ ਮੌਜ਼ੂਦਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨਾਲ ਮੁਕਾਲਾਤ ਕੀਤੀ ਸੀ ਅਤੇ ਜਦੋਂ ਪ੍ਰਧਾਨ ਮੰਤਰੀ ਮੋਦੀ 2014 ‘ਚ ਅਮਰੀਕਾ ਗਏ ਸਨ ਉਦੋਂ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਇਨ੍ਹਾਂ ਨੇ ਹੀ ਕੀਤੀ ਸੀ

ਉਂਜ ਬਾਇਡੇਨ ਅਮਰੀਕਾ ਦੇ ਬਹੁਤ ਸੀਨੀਅਰ ਅਤੇ ਪੁਰਾਣੇ ਆਗੂ ਹਨ ਸ਼ਾਇਦ ਇਹੀ ਕਾਰਨ ਹੈ ਕਿ ਉਹ ਰਿਕਾਰਡ ਤੋੜ ਵੋਟਾਂ ਪ੍ਰਾਪਤ ਕਰਕੇ ਸਭ ਤੋਂ ਜ਼ਿਆਦਾ ਉਮਰ ਦੇ ਰਾਸ਼ਟਰਪਤੀ ਬਣਨ ਦਾ ਰਿਕਾਰਡ ਵੀ ਬਣਾਇਆ ਹਾਲਾਂਕਿ ਰਾਸ਼ਟਰਪਤੀ ਬਣਨ ਦਾ ਉਨ੍ਹਾਂ ਦਾ ਇਹ ਯਤਨ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਹੈ ਤਮਾਮ ਤਜ਼ਰਬਿਆਂ ਕਾਰਨ ਹੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਵੱਡਾ ਦਿਲ ਇਨ੍ਹੀਂ ਦਿਨੀਂ ਦਿਖਾ ਵੀ ਰਹੇ ਹਨ ਉਂਜ ਖਾਸ ਇਹ ਵੀ ਹੈ ਕਿ ਜੋ ਭਾਰਤ ਲਈ ਸਹੀ ਨਹੀਂ ਕਿਹਾ ਜਾ ਸਕਦਾ ਦਰਅਸਲ ਬਰਾਕ ਓਬਾਮਾ ਦੇ ਕਾਲ ‘ਚ ਪਾਕਿਸਤਾਨ ‘ਤੇ ਤਮਾਮ ਅੱਤਵਾਦੀ ਗਤੀਵਿਧੀਆਂ ਦੇ ਬਾਵਜੂਦ ਪਾਬੰਦੀ ਨਹੀਂ ਲਾਈ ਗਈ

ਜਦੋਂਕਿ ਉਪ ਰਾਸ਼ਟਰਪਤੀ ਜੋ ਬਾਇਡੇਨ ਹੀ ਸਨ ਅਤੇ ਟਰੰਪ ਨੇ ਪਾਕਿਸਤਾਨ ਦੀ ਇਸ ਸਥਿਤੀ ਦੇ ਚੱਲਦਿਆਂ ਆਰਥਿਕ ਪਾਬੰਦੀ ਵੀ ਲਾਈਆਂ ਸਨ ਰੌਚਕ ਇਹ ਵੀ ਹੈ ਕਿ ਬਰਾਕ ਓਬਾਮਾ ਦੇ ਸ਼ਾਸਨਕਾਲ ‘ਚ ਸਾਲ 2011 ‘ਚ ਪਾਕਿਸਤਾਨ ਦੇ ਐਬਟਾਬਾਦ ‘ਚ ਅਲਕਾਇਦਾ ਦਾ ਸਰਗਨਾ ਓਸਾਮਾ ਬਿਨ ਲਾਦੇਨ ਮਾਰਿਆ ਗਿਆ ਸੀ ਉਦੋਂ ਵੀ ਪਾਕਿਸਤਾਨ ‘ਤੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਸੀ ਇਹ ਗੱਲ ਪੁਖਤਾ ਕਰਦੀ ਹੈ ਕਿ ਡੈਮੋਕ੍ਰੇਟਿਕ ਕੁਝ ਹੱਦ ਤੱਕ ਵਿਚਲੇ ਰਸਤੇ ਦੇ ਹਮਾਇਤੀ ਹਨ ਮੋਦੀ ਅਤੇ ਬਰਾਕ ਓਬਾਮਾ ਗੂੜ੍ਹੀ ਦੋਸਤੀ ਲਈ ਜਾਣੇ ਜਾਂਦੇ ਸਨ ਫ਼ਿਰ ਵੀ ਬਰਾਕ ਓਬਾਮਾ ਨੇ ਪਾਕਿਸਤਾਨ ‘ਤੇ ਕੋਈ ਖਾਸ ਸਖ਼ਤੀ ਨਹੀਂ ਦਿਖਾਈ ਸੀ ਇਸ ਤੋਂ ਇਲਾਵਾ ਪੜਤਾਲ ਇਹ ਵੀ ਦੱਸਦੀ ਹੈ ਕਿ ਬਾਇਡੇਨ ਮੋਦੀ ਸਰਕਾਰ ਦੀਆਂ ਕਈ ਨੀਤੀਆਂ ‘ਤੇ ਸਵਾਲ ਵੀ ਉਠਾਉਂਦੇ ਰਹੇ ਹਨ ਸੀਏਏ ਅਤੇ ਐਨਆਰਸੀ ‘ਤੇ ਉਨ੍ਹਾਂ ਦੀ ਰਾਇ ਚੰਗੀ ਨਹੀਂ ਹੈ

ਭਾਰਤ ਅਮਰੀਕਾ ਦੇ ਸਬੰਧ ਕਿਸੇ ਵੀ ਕਾਲ ਤੋਂ ਬਿਹਤਰ ਬਰਾਕ ਓਬਾਮਾ ਦੇ ਸਮੇਂ ‘ਚ ਹੀ ਸਨ ਗਣਤੰਤਰ ਦਿਵਸ ‘ਤੇ ਓਬਾਮਾ ਦਾ ਮੁੱਖ ਮਹਿਮਾਨ ਦੇ ਰੂਪ ‘ਚ 2015 ‘ਚ ਆਉਣਾ ਅਤੇ ਦੋ ਵਾਰ ਭਾਰਤ ਆਉਣਾ ਇਸ ਗੱਲ ਨੂੰ ਪੁਖ਼ਤਾ ਕਰਦਾ ਹੈ ਬਾਇਡੇਨ ‘ਤੇ ਬਰਾਕ ਓਬਾਮਾ ਦੀਆਂ ਨੀਤੀਆਂ ਦੀ ਛਾਪ ਹੈ ਅਜਿਹੇ ‘ਚ ਦੁਵੱਲੇ ਸਬੰਧਾਂ ਦਾ ਸੂਰਜ ਜਿਆਦਾ ਚਮਕ ਨਾਲ ਚੜ੍ਹੇਗਾ ਅਜਿਹਾ ਲੱਗਦਾ ਹੈ ਸਭ ਦੇ ਬਾਵਜੂਦ ਭਾਰਤ ਦਾ ਸ਼ਾਂਤੀਪਸੰਦ, ਉਦਾਰ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਭਾਰਤੀ ਮੂਲ ਦਾ ਹੋਣਾ ਦੁਵੱਲੇ ਸਬੰਧਾਂ ਲਈ ਕਿਤੇ ਜਿਆਦਾ ਕਾਰਗਰ ਸਿੱਧ ਹੋਵੇਗਾ ਏਨਾ ਹੀ ਨਹੀਂ ਭਾਰਤ ਇੱਕ ਉੱਭਰਦੀ ਹੋਈ ਅਰਥਵਿਵਸਥਾ ਹੈ ਅਤੇ ਆਪਣੀਆਂ ਨੀਤੀਆਂ ਨਾਲ ਦੁਨੀਆਂ ਨੂੰ ਪ੍ਰਭਾਵਿਤ ਕਰਦਾ ਹੈ ਦੋਸਤੀ ਦਾ ਦਾਇਰਾ ਵੱਡਾ ਹੈ ਅਤੇ ਦੁਸ਼ਮਣੀ ਪਹਿਲਾਂ ਨਹੀਂ ਕਰਦਾ ਹੈ ਇਨ੍ਹਾਂ ਤਮਾਮ ਗੱਲਾਂ ਤੋਂ ਵੀ ਅਮਰੀਕਾ ਜਾਣੂ ਹੈ ਅਤੇ ਬਾਇਡੇਨ ਵੀ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.