ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 10, 2026
More
    Home Breaking News ਗੁਆਂਢੀ ਨੇ ਕੀਤ...

    ਗੁਆਂਢੀ ਨੇ ਕੀਤਾ ਗੁਆਂਢੀ ਦਾ ਕਤਲ

    Neighbors, Murdered, Neighboring

    ਮਾਨਸਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਪ੍ਰੀਤ ਨਗਰ ‘ਚ ਸ਼ਰਾਬ ਪੀਂਦੇ ਸਮੇਂ ਦੋ ਗੁਆਂਢੀਆਂ ‘ਚ ਹੋਈ ਤਕਰਾਰ ਇੱਥੋਂ ਤੱਕ ਵਧ ਗਈ ਕਿ ਇੱਕ ਗੁਆਂਢੀ ਨੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਫਰਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਵਿਅਕਤੀ ਦੀ ਮਾਂ ਦੇ ਬਿਆਨਾਂ ‘ਤੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

    ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 2 ਦੇ ਪ੍ਰੀਤ ਨਗਰ ਵਾਸੀ ਮਜ਼ਦੂਰ ਰਾਜ ਸਿੰਘ (45) ਤੇ ਉਸਦਾ ਗੁਆਂਢੀ ਗੁਰਮੀਤ ਸਿੰਘ ਇੱਕ ਪਲਾਟ ‘ਚ ਐਤਵਾਰ ਦੀ ਰਾਤ ਨੂੰ ਬੈਠੇ ਸ਼ਰਾਬ ਪੀ ਰਹੇ ਸਨ ਇਸ ਮੌਕੇ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਆਪਸ ‘ਚ ਤਕਰਾਰ ਹੋ ਗਿਆ ਤਾਂ ਕਥਿਤ ਤੌਰ ‘ਤੇ ਗੁਰਮੀਤ ਸਿੰਘ ਨੇ ਰਾਜ ਸਿੰਘ ‘ਤੇ ਹਮਲਾ ਕਰ ਦਿੱਤਾ, ਜਿਸਦੇ ਸਿੱਟੇ ਵਜੋਂ ਰਾਜ ਸਿੰਘ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਲ ਪਹਿਲਾਂ ਹੋਏ ਸੜਕ ਹਾਦਸੇ ‘ਚ ਮਜ਼ਦੂਰ ਰਾਜ ਸਿੰਘ ਦੀ ਲੱਤ ਕੱਟੀ ਗਈ ਸੀ।

    ਮਾਮਲਾ ਦਰਜ, ਛਾਪੇਮਾਰੀ ਸ਼ੁਰੂ: ਅਧਿਕਾਰੀ

    ਥਾਣਾ ਸਿਟੀ 2 ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱÎਸਿਆ ਕਿ ਇਨ੍ਹਾਂ ਵਿਅਕਤੀਆਂ ‘ਚ ਪਹਿਲਾਂ ਵੀ ਗਲੀ ਦੇ ਮਾਮਲੇ ਨੂੰ ਲੈ ਕੇ ਤਕਰਾਰ ਚੱਲਦਾ ਆ ਰਿਹਾ ਸੀ ਤੇ ਬੀਤੀ ਰਾਤ ਵੀ ਤਕਰਾਰ ਹੋ ਗਿਆ ਇਸੇ ਤਕਰਾਰ ਦੇ ਚਲਦਿਆਂ ਗੁਰਮੀਤ ਸਿੰਘ ਨੇ ਰਾਜ ਸਿੰਘ ਦਾ ਕਤਲ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਮ੍ਰਿਤਕ ਮਜ਼ਦੂਰ ਰਾਜ ਸਿੰਘ ਦੀ ਮਾਤਾ ਅਜਮੇਰ ਕੌਰ ਦੇ ਬਿਆਨਾਂ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here