ਸਿਆਸੀ ਡਾਇਰੀ : ਵਿਧਾਨ ਸਭਾ ਸਪੀਕਰ ਦਾ ਫੈਸਲਾ | Assembly Speaker
ਮਹਾਂਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨਾਰਵੇਕਰ ਵਿਧਾਇਕਾਂ ਦੀ ਅਯੋਗਤਾ ਬਾਰੇ ਫੈਸਲਾ ਦੇਣ ’ਚ 18 ਮਹੀਨੇ ਤੋਂ ਜ਼ਿਆਦਾ ਸਮਾਂ ਲਾ ਦਿੱਤਾ ਹੈ ਕਿ ਮੁੱਖ ਮੰਤਰੀ ਸ਼ਿੰਦੇ ਦੀ ਅਗਵਾਈ ’ਚ 40 ਵਿਧਾਇਕਾਂ ਵਾਲੀ ਸ਼ਿਵਸੈਨਾ ਦਾ ਧੜਾ ਮੁੱਖ ਪਾਰਟੀ ਹੈ ਨਾ ਕਿ ਠਾਕਰੇ ਦਾ ਧੜਾ ਪਰ ਉਨ੍ਹਾਂ ਨੇ ਉਨ੍ਹਾਂ ਦੇ 16 ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਫੈਸਲੇ ਤੋਂ ਬਾਅਦ ਇਸ ਆਦੇਸ਼ ਦੇ ਵਿਆਪਕ ਦੂਰਗਾਮੀ ਨਤੀਜੇ ਹਨ ਕਿਉਂਕਿ ਦੋਵੇਂ ਸਵ: ਬਾਲਾ ਸਾਹਿਬ ਠਾਕਰੇ ਤੇ ਪਾਰਟੀ ਦੀ ਇਕਾਈ ਨਾਲ ਆਪਣੇ ਸਬੰਧਾਂ ਨਾਲ ਮਾਨਤਾ ਪ੍ਰਾਪਤ ਕਰਦੇ ਹਨ ਬਿਨਾਂ ਸ਼ੱਕ ਵਿਧਾਨ ਸਭਾ ਸਪੀਕਰ ਦੇ ਫੈਸਲੇ ਨੇ ਗੇਂਦ ਨੂੰ ਵਾਪਸ ਹਾਈ ਕੋਰਟ ਦੇ ਪਾਲ਼ੇ ’ਚ ਸੁੱਟ ਦਿੱਤਾ ਹੈ ਕਿਉਂਕਿ ਪਾਰਟੀ ਦਲਬਦਲ ਰੋਕੂ ਕਾਨੂੰਨ ਦੇ ਆਧਾਰ ’ਤੇ ਇਹ ਮਾਮਲਾ ਬੜਾ ਗੁੰਝਲਦਾਰ ਹੈ। (Assembly Speaker)
ਜਿਸ ’ਚ ਕਾਨੂੰਨੀ ਇਕਾਈ ਦੀ ਬਜਾਇ ਪਾਰਟੀ ਨੂੰ ਮਹੱਤਵ ਦਿੱਤਾ ਗਿਆ ਹੈ ਨਾਰਵੇਕਰ ਨੇ ਕਿਹਾ ਕਿ ਉਹ ਇਸ ਗੱਲ ਦਾ ਫੈਸਲਾ ਨਹੀਂ ਕਰ ਸਕਦੇ ਕਿ ਕਿਹੜਾ ਧੜਾ ਅਸਲ ਪਾਰਟੀ ਹੈ ਕਿਉਂਕਿ 1993 ਦੀ ਸ਼ਿਵ ਸੈਨਾ ਦਾ ਸੰਵਿਧਾਨ ਅਤੇ ਪਾਰਟੀ ਦਾ ਢਾਂਚਾ ਇਸ ਸਬੰਧ ’ਚ ਸਪੱਸ਼ਟ ਨਹੀਂ ਹੈ ਅਤੇ ਠਾਕਰੇ ਦੀ ਇਸ ਦਲੀਲ ਨੂੰ ਖਾਰਜ਼ ਕੀਤਾ ਕਿ 2018 ਦੀ ਸੈਨਾ ਦੇ ਸੋਧੇ ਸੰਵਿਧਾਨ ਤਹਿਤ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਉਨ੍ਹਾਂ ਨੇ ਹਾਈ ਕੋਰਟ ਦੇ ਮਈ ਦੇ ਉਸ ਫੈਸਲੇ ਨੂੰ ਵੀ ਨਜ਼ਰਅੰਦਾਜ਼ ਕੀਤਾ ਜਿਸ ’ਚ ਕਿਹਾ ਗਿਆ ਕਿ ਪਾਰਟੀ ਤੋਂ ਅਜ਼ਾਦ ਕਾਨੂੰਨੀ ਇਕਾਈ ਦੀ ਕੋਈ ਹੋਂਦ ਨਹੀਂ ਹੈ ਕਿਉਂਕਿ ਪਾਰਟੀ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਦੀ ਹੈ ਅਤੇ ਇਹ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਦੇ ਹਨ ਸ਼ਾਇਦ ਉਨ੍ਹਾਂ ਨੇ ਇਸ ਦਾ ਆਧਾਰ ਚੋਣ ਕਮਿਸ਼ਨ ਦਾ ਫੈਸਲਾ ਦੱਸਿਆ। (Assembly Speaker)
ਮਿੱਠੂ ਸਿੰਘ ਇੰਸਾਂ ਵੀ ਲੱਗੇ ਮਾਨਵਤਾ ਦੇ ਲੇਖੇ
ਜਿਸ ਵਿਚ ਜਿਸ ਨੇ ਸ਼ਿੰਦੇ ਨੂੰ ਪਾਰਟੀ ਦਾ ਚੋਣ ਨਿਸ਼ਾਨ ਦਿੱਤਾ ਇਹ ਘਪਲਾ ਜੂਨ 2022 ’ਚ ਹੋਇਆ ਜਦੋਂ 40 ਵਿਧਾਇਕਾਂ ਨਾਲ ਸ਼ਿੰਦੇ ਸ਼ਿਵ ਸੈਨਾ ਤੋਂ ਵੱਖ ਹੋਏ ਅਤੇ ਉਨ੍ਹਾਂ ਨੇ ਠਾਕਰੇ-ਰਾਕਾਂਪਾ-ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਅਹੁਦੇ ਤੋਂ ਲਾਂਭੇ ਕੀਤਾ ਅਤੇ ਫੜਨਵੀਸ ਨਾਲ ਸਰਕਾਰ ਬਣਾਈ ਠਾਕਰੇ ਨੇ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਅਤੇ ਮਹਾਂਵਿਕਾਸ ਅਘਾੜੀ ਵੱਲੋਂ ਨਿਯੁਕਤ ਡਿਪਟੀ ਸਪੀਕਰ ਨੇ ਉਨ੍ਹਾਂ ਨੂੰ ਅਯੋਗ ਐਲਾਨ ਕੀਤਾ ਸ਼ਿੰਦੇ ਨੇ ਇਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਅਤੇ ਸੁਪਰੀਮ ਕੋਰਟ ਨੇ ਉਦੋਂ ਤੱਕ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ’ਤੇ ਰੋਕ ਲਾਈ ਜਦੋਂ ਤੱਕ ਉਹ ਪੂਰੇ ਮਾਮਲੇ ਦੀ ਸੁਣਵਾਈ ਨਾ ਕਰ ਦੇਵੇ।
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਸ ਗੱਲ ਦਾ ਫੈਸਲਾ ਕਰਨ ਦੀ ਆਗਿਆ ਦਿੱਤੀ ਕਿ ਪਾਰਟੀ ਦਾ ਕਿਹੜਾ ਧੜਾ ਮੂਲ ਪਾਰਟੀ ਹੈ ਸ਼ਿੰਦੇ ਲਈ ਬਾਲਾ ਸਾਹਿਬ ਦੀ ਵਿਰਾਸਤ ਦਾ ਦਾਅਵਾ ਕਰਨਾ ਚੰਗਾ ਹੈ ਕਿਉਂਕਿ ਦੇਖਣਾ ਇਹ ਹੈ ਕਿ ਉਹ ਵਰਕਰਾਂ ਦਾ ਵਿਸ਼ਵਾਸ ਜਿੱਤ ਸਕੇ ਹਨ ਕਿਉਂਕਿ ਸੈਨਾ ਦੀ ਵਿਰਾਸਤ ਉਸ ਦੇ ਸਵੈ-ਸੰਸਥਾਪਕ ਬਾਲਾ ਸਾਹਿਬ ਦੀ ਵਿਰਾਸਤ ਹੈ ਅਤੇ ਪਾਰਟੀ ਉੇਸ ਦਾ ਵਿਸਥਾਰ ਹੈ ਕੀ ਨਵੀਂ ਅਗਵਾਈ ਬਾਲਾ ਸਾਹਿਬ ਪਰਿਵਾਰ ਨੂੰ ਵੱਖ ਕਰਕੇ ਉਨ੍ਹਾਂ ਦੀ ਵਿਰਾਸਤ ’ਤੇ ਦਾਅਵਾ ਕਰ ਸਕਦੀ ਹੈ? ਇਹ ਸਿਆਸੀ ਦਵੰਦ ਇੱਕ ਤਰ੍ਹਾਂਵਿਅਕਤੀ ਅਤੇ ਪਰਿਵਾਰ ਕੇਂਦਰਿਤ ਪਾਰਟੀਆਂ ਲਈ ਚੁਣੌਤੀ ਹੈ ਕਿ ਉਹ ਆਪਣੀ ਪਾਰਟੀ ਨੂੰ ਵਿਵਸਥਿਤ ਕਰਨ।
ਭਾਰਤ-ਪਾਕਿ ਸਰਹੱਦ ਕੋਲੋਂ ਲਗਭਗ 15 ਕਰੋੜ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ
ਉਸ ਦੀ ਕਾਰਜਕਾਰਨੀ ਨੂੰ ਸੁਚਾਰੂ ਬਣਾਉਣ ਤੇ ਪਾਰਟੀ ’ਚ ਸੰਗਠਨਾਤਮਕ ਚੋਣਾਂ ਕਰਵਾਉਣ ਦੂਜੇ ਪਾਸੇ ਦਲਬਦਲੀ ਰਾਜਨੀਤੀ ਦਾ ਅੰਗ ਬਣ ਗਈ ਹੈ ਫਿਰ ਵੀ ਵੰਡਿਆ ਲੋਕ-ਫਤਵਾ, ਗੱਦੀ ਅਤੇ ਗੱਦਾਰੀ ਲਈ ਕੁਝ ਵੀ ਕਰਨ ਦੀ ਆਗਿਆ ਨਹੀਂ ਦਿੰਦਾ ਹੈ ਕਿਉਂਕਿ ਇਸ ਨੇ ‘ਚੱਲਦੀ ਦਾ ਨਾਂਅ ਗੱਡੀ’ ਬਣਾ ਦਿੱਤਾ ਹੈ ਜੋ ਰੁਕ ਹੀ ਨਹੀਂ ਰਹੀ ਮੁੱਦਾ ਇਹ ਨਹੀਂ ਹੈ ਕਿ ਠਾਕਰੇ ਦੀ ਸੈਨਾ ਨਾਰਵੇਕਰ ਦੇ ਫੈਸਲੇ ’ਤੇ ਸੁਪਰੀਮ ਕੋਰਟ ’ਚ ਜਾਂਦੀ ਹੈ ਜਾਂ ਨਹੀਂ ਕਿਉਂਕਿ ਇਹ ਫੈਸਲਾ ਰਾਜਨੀਤੀ ਪ੍ਰੇਰਿਤ ਹੈ, ਨਾ ਹੀ ਮੁੱਦਾ ਇਹ ਹੈ ਕਿ ਸਿਆਸੀ ਪਾਰਟੀਆਂ ਨੇ ਸਪੀਕਰ ਦੇ ਅਹੁਦੇ ਦੀ ਵਰਤੋਂ ਪਾਰਟੀ ਦੇ ਵਰਕਰਾਂ ਨੂੰ ਫਾਇਦਾ ਦੇਣ ਲਈ ਇੱਕ ਲੌਲੀਪੌਪ ਦੇ ਰੂਪ ’ਚ ਕੀਤੀ ਹੈ। (Assembly Speaker)
ਭ੍ਰਿਸ਼ਟਾਚਾਰ ਖਿਲਾਫ਼ ਡੀਸੀ ਸੰਗਰੂਰ ਦੀ ਵੱਡੀ ਕਾਰਵਾਈ
ਜਾਂ ਵਿਧਾਇਕਾਂ ਦੇ ਦਲਬਦਲ ਦੇ ਮਾਮਲੇ ’ਚ ਸਿਆਸੀ ਤੌਰ ’ਤੇ ਨਿਯੁਕਤ ਵਿਅਕਤੀ ਨੂੰ ਫੈਸਲਾ ਕਰਨਾ ਚਾਹੀਦਾ ਹੈ ਅਤੇ ਇਹ ਇੱਕ ਤਰ੍ਹਾਂ ਸੰਵਿਧਾਨਕ ਸੰਸਥਾਵਾਂ ਲਈ ਇੱਕ ਹੋਰ ਖਤਰੇ ਦੀ ਘੰਟੀ ਹੈ ਪਰ ਸੰਵਿਧਾਨਕ ਵਿਵਸਥਾ ’ਚ ਸਪੀਕਰ ਦਾ ਅਹੁਦਾ ਐਨਾ ਮਹੱਤਵਪੂਰਨ ਕਿਉਂ ਹੈ? ਜੇਕਰ ਪਾਰਟੀ ’ਚ ਵੰਡ ਹੁੰਦੀ ਹੈ ਤਾਂ ਇਹ ਸਪੀਕਰ ਫੈਸਲਾ ਕਰਦਾ ਹੈ ਕਿ ਇਹ ਵੰਡ ਹੈ ਜਾਂ ਦਲਬਦਲੀ ਉਸ ਦਾ ਫੈਸਲਾ ਮੰਨਣਾ ਲਾਜ਼ਮੀ ਹੁੰਦਾ ਹੈ ਅਤੇ ਆਪਣੇ ਇਸ ਕੰਮ ਨਾਲ ਉਹ ਇੱਕ ਪਾਰਟੀ ਨੂੰ ਤਬਾਹ ਕਰ ਸਕਦਾ ਹੈ ਅਤੇ ਦੂਜੀ ਪਾਰਟੀ ਨੂੰ ਸ਼ਾਸਨ ਕਰਨ ਦੀ ਆਗਿਆ ਦੇ ਸਕਦਾ ਹੈ ਤੁਹਾਨੂੰ ਯਾਦ ਹੋਵੇਗਾ। (Assembly Speaker)
ਕਿ ਚੰਦਰਸ਼ੇਖਰ ਵੱਲੋਂ ਪਾਰਟੀ ’ਚ ਵੰਡ ਦੇ ਚੱਲਦਿਆਂ ਵੀ. ਪੀ. ਸਿੰਘ ਸਰਕਾਰ ਡਿੱਗ ਗਈ ਸੀ ਇਹੀ ਨਹੀਂ ਸਾਂਸਦ, ਵਿਧਾਇਕ ਅਤੇ ਪ੍ਰਧਾਨ ਦੀਆਂ ਭੂਮਿਕਾਵਾਂ ’ਚ ਅਦਲਾ-ਬਦਲੀ ਹੋ ਜਾਂਦੀ ਹੈ ਜਿੱਥੇ ਸੱਤਾਧਾਰੀ ਪਾਰਟੀ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਿਆਸੀ ਲਾਭ ਲਈ ਇਸ ਅਹੁਦੇ ਦੀ ਵਰਤੋਂ ਕਰਦੇ ਹਨ ਇਸ ਲਈ ਹੁਣ ਇਹ ਪਤਾ ਲਾਉਣਾ ਮੁਸ਼ਕਿਲ ਹੈ ਕਿ ਕਦੋਂ, ਕੌਣ ਮੰਤਰੀ ਪ੍ਰਧਾਨ ਬਣ ਜਾਵੇ ਜਾਂ ਪ੍ਰਧਾਨ ਕਦੋਂ ਮੰਤਰੀ ਬਣ ਜਾਵੇ ਸਾਰੇ ਲੋਕ ਇਹ ਭੁੱਲ ਜਾਂਦੇ ਹਨ ਕਿ ਸਪੀਕਰ ਸਦਨ, ਉਸ ਦੀ ਮਰਿਆਦਾ ਅਤੇ ਅਜ਼ਾਦੀ ਦੀ ਅਗਵਾਈ ਕਰਦਾ ਹੈ ਐਸਕਾਈਨ ਮੇਲ ਅਨੁਸਾਰ ਸਪੀਕਰ ਦੇ ਬਿਨਾਂ ਸਦਨ ਦੀ ਕੋਈ ਸੰਵਿਧਾਨਕ ਹੋਂਦ ਨਹੀਂ ਹੈ ਸਪੀਕਰ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇ ਅਤੇ ਸਰਕਾਰ ਨੂੰ ਕੰਮ ਕਰਨ ਦਾ ਮੌਕੇ ਮਿਲੇ।
IIT Kharagpur ਦਾ ਸਮਾਜਿਕ ਅਤੇ ਸੱਭਿਆਚਾਰਕ ਤਿਉਹਾਰ ‘ਸਪਰਿੰਗ ਫੈਸਟ’ 26 ਜਨਵਰੀ ਤੋਂ, ਰਜਿਸਟ੍ਰੇਸ਼ਨ ਸ਼ੁ…
ਉਸ ਦੇ ਫੈਸਲੇ ਪਾਰਟੀ ਨੂੰ ਬਣਾ ਜਾਂ ਵਿਗਾੜ ਸਕਦੇ ਹਨ ਉਸ ਦਾ ਫੈਸਲਾ ਕਿਸੇ ਵੀ ਪੱਖ ’ਚ ਪੱਲੜੇ ਨੂੰ ਝੁਕਾ ਸਕਦਾ ਹੈ ਸਪੀਕਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪਾਰਟੀਬਾਜ਼ੀ ਦੀ ਰਾਜਨੀਤੀ ਤੋਂ ਉੱਪਰ ਉੁਠੇ ਅਤੇ ਸੱਤਾਧਾਰੀ ਪਾਰਟੀ ਦੀ ਕਠਪੁਤਲੀ ਨਾ ਬਣੇ ਸਮਾਂ ਆ ਗਿਆ ਹੈ ਕਿ ਸਪੀਕਰ ਦੀਆਂ ਸ਼ਕਤੀਆਂ ’ਤੇ ਮੁੜਵਿਚਾਰ ਕੀਤਾ ਜਾਵੇ, ਉਸ ਦੇ ਅਹੁਦੇ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ਅਤੇ ਨਿਰਪੱਖਤਾ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਵੇਸਟਮਿੰਸਟਰ ਮਾਡਲ ’ਚ ਸਪੀਰਕ ਬਣਨ ’ਤੇ ਉਹ ਪਾਰਟੀ ਤੋਂ ਅਸਤੀਫ਼ਾ ਦਿੰਦਾ ਹੈ ਅਤੇ ਹਾਊਸ ਆਫ਼ ਕਾਮਨਸ ਤੋਂ ਬਾਅਦ ਚੋਣ ’ਚ ਉਹ ਨਿਰਵਿਘਨ ਚੁਣਿਆ ਜਾਂਦਾ ਹੈ। (Assembly Speaker)
ਲੋਕ ਸਭਾ ਅਤੇ ਵਿਧਾਨ ਸਭਾ ਸਪੀਕਰਾਂ ਦੀ ਨਿਰਪੱਖਤਾ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇੱਥੇ ਸਪੀਕਰ ਨੂੰ ਹਾਊਸ ਆਫ਼ ਕਾਮਨਸ ਦੇ ਸਪੀਕਰ ਤੋਂ ਕਿਤੇ ਜ਼ਿਆਦਾ ਸ਼ਕਤੀਆਂ ਪ੍ਰਾਪਤ ਹਨ ਕੁੱਲ ਮਿਲਾ ਕੇ ਸਪੀਕਰ ਸਦਨ ਦਾ, ਸਦਨ ਦੁਆਰਾ ਅਤੇ ਸਦਨ ਲਈ ਹੈ ਉਨ੍ਹਾਂ ਨੂੰ ਖੁਦ ਨੂੰ ਇੱਕ ਫੈਸਲਾ ਕਰਨ ਵਾਲੇ ਦੀ ਸਥਿਤੀ ’ਚ ਦੇਖਣਾ ਚਾਹੀਦਾ ਹੈ ਅਤੇ ਪੱਖਪਾਤਪੂਰਨ ਵਿਹਾਰ ਨਹੀਂ ਕਰਨਾ ਚਾਹੀਦਾ ਤਾਂ ਕਿ ਕਿਸੇ ਇੱਕ ਵਿਸ਼ੇਸ਼ ਵਿਚਾਰ ਪ੍ਰਤੀ ਉਨ੍ਹਾਂ ਦਾ ਝੁਕਾਅ ਨਾ ਦਿਖਾਈ ਦੇਵੇ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਸੱਚ ਪ੍ਰਤੀ ਨਿਹਚਾ ਅਤੇ ਨਿਰਪੱਖਤਾ ਬਾਰੇ ਸਦਨ ਦੇ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਜਾਗੇ ਮਾਕਪਾ ਦੇ ਸੰਸਦ ਸਵ: ਸੋਮਨਾਥ ਚੈਟਰਜੀ ਇਸ ਸਬੰਧ ’ਚ ਪ੍ਰੇਰਨਾਸ੍ਰੋਤ ਹਨ।
ਚੰਡੀਗੜ੍ਹ ਮੇਅਰ ਚੋਣ ਸਬੰਧੀ ਹਾਈਕੋਰਟ ਤੋਂ ਆਈ ਵੱਡੀ ਅਪਡੇਟ
ਜੁਲਾਈ 2008 ’ਚ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦੇ ਮੁੱਦੇ ’ਤੇ ਖੱਬੇਪੱਖੀ ਪਾਰਟੀਆਂ ਵੱਲੋਂ ਯੂਪੀਏ ਸਰਕਾਰ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਸੋਮਨਾਥ ਚੈਟਰਜੀ ਨੇ ਲੋਕ ਸਭਾ ਦੇ ਸਪੀਕਰ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਸਪੀਕਰ ਦਾ ਅਹੁਦਾ ਇੱਕ ਉੱਚ ਸੰਵਿਧਾਨਕ ਅਹੁਦਾ ਹੈ ਅਤੇ ਇਹ ਰਾਜਨੀਤੀ ਤੋਂ ਪਰੇ ਹੈ ਉਨ੍ਹਾਂ ਦੇ ਇਸ ਵਿਚਾਰ ਨੂੰ ਸਾਨੂੰ ਅਪਣਾਉਣਾ ਹੋਵੇਗਾ ਕਿ ਇੱਕ ਵਾਰ ਸਪੀਕਰ, ਹਮੇਸ਼ਾ ਸਪੀਕਰ, ਤੁਹਾਡਾ ਕੀ ਵਿਚਾਰ ਹੈ? (Assembly Speaker)