ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ’ਤੇ ਪਿੰਡ ਝਬੇਲਵਾਲੀ ਨੇੜੇ ਨਹਿਰ ’ਚ ਸਵਾਰੀਆਂ ਨਾਲ ਭਰੀ ਬੱਸ ਡਿੱਗਣ ਕਾਰਨ ਕੁੱਝ ਸਵਾਰੀਆਂ ਹਾਲੇ ਤੱਕ ਲਾਪਤਾ ਹਨ। ਲਾਪਤਾ ਸਵਾਰੀਆਂ ਨੂੰ ਭਾਲਣ ਲਈ ਐਨਡੀਆਰਐਫ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਮੁਤਾਬਿਕ ਅੱਜ ਬਾਅਦ ਦੁਪਹਿਰ ਪਿੰਡ ਝਬੇਲਵਾਲੀ ਕੋਲ ਨਹਿਰ ’ਚ ਸਵਾਰੀਆਂ ਨਾਲ ਭਰੀ ਦੀਪ ਕੰਪਨੀ ਦੀ ਬੱਸ (ਪੀਬੀ 04-ਏਸੀ-0878) ਨਹਿਰ ’ਚ ਡਿੱਗ ਪਈ। ਇਸ ਘਟਨਾ ’ਚ ਹੁਣ ਤੱਕ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜਣੇ ਜ਼ਖਮੀ ਹੋ ਗਏ। (Bus In Canal)
ਇਹ ਵੀ ਪੜ੍ਹੋ : ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਜਦੋਂਕਿ ਕਈ ਸਵਾਰੀਆਂ ਲਾਪਤਾ ਦੱਸੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਰੂਹੀ ਦੁੱਗ ਘਟਨਾ ਸਥਾਨ ’ਤੇ ਮੌਕੇ ’ਤੇ ਪੁੱਜੇ ਅਤੇ ਹਾਲਾਤਾਂ ਨੂੰ ਦੇਖਦਿਆਂ ਲਾਪਤਾ ਸਵਾਰੀਆਂ ਦੀ ਭਾਲ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ, ਜਿੰਨ੍ਹਾਂ ਤੁਰੰਤ ਘਟਨਾ ਸਥਾਨ ’ਤੇ ਪੁੱਜ ਕੇ ਰਾਹਤ ਕਾਰਜ਼ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹਾਲਾਤਾਂ ਦੇ ਮੱਦੇਨਜ਼ਰ ਜ਼ਖਮੀਆਂ/ਮ੍ਰਿਤਕਾਂ ਜਾਂ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੀ ਸਹਾਇਤਾ ਅਤੇ ਇਸ ਸਬੰਧੀ ਹੋਰ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਲਈ ਹੈਲਪ ਲਾਈਨ ਨੰਬਰ 01633-262175, 98787-33353 ਜ਼ਾਰੀ ਕੀਤੇ ਹਨ। ਇਨ੍ਹਾਂ ਨੰਬਰਾ ’ਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ। (Bus In Canal)