ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ

Weather Update Rajasthan

ਰਾਜਸਥਾਨ ਦੇ ਵੱਡੇ ਡੈਮ ਭਰੇ | Weather Update Rajasthan

  • ਚੰਬਲ ਦਰਿਆ ਉਫਾਨ ’ਤੇ | Weather Update Rajasthan

ਜੈਪੁਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਜਸਥਾਨ ’ਚ ਚੰਬਲ, ਕਾਲੀਸਿੰਧ, ਮਾਹੀ ਸਮੇਤ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਡੈਮ ਤੋਂ ਕਰੀਬ ਤਿੰਨ ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਚੰਬਲ ’ਚ ਉਫਾਨ ਆਉਣ ਲੱਗਿਆ, ਜਿਸ ਤੋਂ ਬਾਅਦ ਕੋਟਾ ਬੈਰਾਜ ਡੈਮ ਦੇ 13 ਗੇਟ ਖੋਲ੍ਹਣੇ ਪਏ ਹਨ। ਇੱਥੇ ਜਵਾਹਰ ਸਾਗਰ ਅਤੇ ਰਾਣਾ ਪ੍ਰਤਾਪ ਸਾਗਰ ਡੈਮਾਂ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਕੋਟਾ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਤੋਂ ਬਾਅਦ ਨੀਵੇਂ ਇਲਾਕੇ ਜਿੱਥੇ ਪਾਣੀ ਭਰਨ ਦੀ ਸੰਭਾਵਨਾ ਸੀ, ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਪੱਛਮੀ ਰਾਜਸਥਾਨ ਦੇ ਤਿੰਨ ਜ਼ਿਲ੍ਹਿਆਂ ’ਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਵਾਈ ਡੈਮ ਦੇ 6 ਗੇਟ ਖੋਲ੍ਹ ਕੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਬਾਂਸਵਾੜਾ ਦੇ ਮਾਹੀ ਡੈਮ ਤੋਂ ਵੀ ਪਾਣੀ ਦੀ ਨਿਕਾਸੀ ਲਗਾਤਾਰ ਜਾਰੀ ਹੈ। ਕਾਲੀਸਿੰਧ, ਪਰਵਾਨ ਅਤੇ ਆਹੂ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਪਿੰਡਾਂ ’ਚ ਪਾਣੀ ਭਰਨ ਦਾ ਖਤਰਾ ਵੱਧ ਗਿਆ ਹੈ।

ਇੱਥੇ ਪਿਆ ਮੀਂਹ

ਰਾਜਸਥਾਨ ’ਚ ਪਿਛਲੇ 24 ਘੰਟਿਆਂ ’ਚ ਬਾੜਮੇਰ, ਜੈਪੁਰ, ਡੂੰਗਰਪੁਰ, ਪ੍ਰਤਾਪਗੜ੍ਹ, ਸਿਰੋਹੀ, ਜਲੌਰ, ਉਦੈਪੁਰ, ਪਾਲੀ, ਰਾਜਸਮੰਦ ਅਤੇ ਨਾਗੌਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਇੱਕ ਤੋਂ ਦੋ ਇੰਚ ਮੀਂਹ ਪਿਆ। ਲਗਾਤਾਰ ਮੀਂਹ ਕਾਰਨ ਬਾੜਮੇਰ, ਜੋਧਪੁਰ, ਬੀਕਾਨੇਰ, ਜੈਸਲਮੇਰ ’ਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ। ਜੈਪੁਰ ’ਚ ਵੀ ਸੋਮਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਰੀਬ 8 ਡਿਗਰੀ ਸੈਲਸੀਅਸ ਘੱਟ ਸੀ।

ਅੱਜ ਪੱਛਮੀ ਰਾਜਸਥਾਨ ’ਚ ਭਾਰੀ ਮੀਂਹ ਦਾ ਅਲਰਟ

ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਨੇ ਕਿਹਾ ਕਿ ਦੱਖਣ-ਪੂਰਬੀ ਰਾਜਸਥਾਨ ’ਤੇ ਘੱਟ ਦਬਾਅ ਦਾ ਸਿਸਟਮ ਹੁਣ ਕਮਜੋਰ ਹੋ ਗਿਆ ਹੈ ਅਤੇ ਚੱਕਰਵਾਤੀ ਚੱਕਰ ’ਚ ਬਦਲ ਗਿਆ ਹੈ। ਇਹ ਵਰਤਮਾਨ ’ਚ ਦੱਖਣੀ ਰਾਜਸਥਾਨ ’ਚ ਸਰਗਰਮ ਹੈ ਅਤੇ ਪੱਛਮ ਦਿਸ਼ਾ ਵੱਲ ਵਧ ਰਿਹਾ ਹੈ। ਅੱਜ ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ ਬਾੜਮੇਰ, ਜਾਲੌਰ ਅਤੇ ਜੈਸਲਮੇਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਿਰਦੇਸ਼ਕ ਨੇ ਕਿਹਾ- 20 ਸਤੰਬਰ ਤੋਂ ਸੂਬੇ ’ਚ ਭਾਰੀ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। (Weather Update Rajasthan)

ਹੁਣ ਤੱਕ 13 ਫੀਸਦੀ ਜ਼ਿਆਦਾ ਪਿਆ ਮੀਂਹ

ਜੇਕਰ ਰਾਜਸਥਾਨ ’ਚ ਮਾਨਸੂਨ ਦੀ ਹੁਣ ਤੱਕ ਦੀ ਸਥਿਤੀ ’ਤੇ ਨਜਰ ਮਾਰੀਏ ਤਾਂ ਆਮ ਨਾਲੋਂ 13 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਸੂਬੇ ’ਚ 1 ਜੂਨ ਤੋਂ 18 ਸਤੰਬਰ ਤੱਕ ਔਸਤਨ 422.3 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਸ ਸੀਜਨ ’ਚ ਹੁਣ ਤੱਕ ਕੁੱਲ 475.4 ਮਿਲੀਮੀਟਰ ਵਰਖਾ ਹੋ ਚੁੱਕੀ ਹੈ। (Weather Update Rajasthan)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, ਬਚਾਅ ਕਾਰਜ਼ ਜਾਰੀ