ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਈਡੀ ਦੀ ਚਾਰਜਸੀ...

    ਈਡੀ ਦੀ ਚਾਰਜਸੀਟ ’ਚ ਆਇਆ ‘ਆਪ’ ਸਾਂਸਦ ਰਾਘਵ ਚੱਢਾ ਦਾ ਨਾਂਅ, ਚੱਢਾ ਨੇ ਨਕਾਰਿਆ

    Raghav Chadha

    ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸ਼ਰਾਬ ਘਪਾਲੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦੂਜੀ ਸਪਲੀਮੈਂਟਰੀ ਚਾਰਜਸੀਟ ’ਚ ਹੁਣ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ (MP Raghav Chadha) ਦਾ ਨਾਂਅ ਸਾਹਮਣੇ ਆਇਆ ਹੈ।

    ਜਾਣਕਾਰੀ ਮੁਤਾਬਕ ਚਾਰਜਸੀਟ ’ਚ ਫਰਜੀ ਲੈਣ-ਦੇਣ ਦੀ ਸਾਜਿਸ਼ ਰਚੀ ਗਈ ਸੀ। ਚਾਰਜਸ਼ੀਟ ਮੁਤਾਬਕ ਮਨੀਸ਼ ਸਿਸੋਦੀਆ ਦੇ ਤਤਕਾਲੀ ਸਕੱਤਰ ਸੀ ਅਰਵਿੰਦ ਨੇ ਦੱਸਿਆ ਹੈ ਕਿ ਸਿਸੋਦੀਆ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਰਾਘਵ ਚੱਢਾ ਵੀ ਮੌਜ਼ੂਦ ਸਨ।

    ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਟਵੀਟ ਕਰਕੇ ਨਕਾਰਿਆ ਹੈ।

    ਮੀਟਿੰਗ ਵਿੱਚ ਵਿਜੇ ਨਾਇਰ, ਏਸੀਐਸ ਵਿੱਤ, ਆਬਕਾਰੀ ਕਮਿਸਨਰ ਵਰੁਣ ਰੂਜਮ ਤੋਂ ਇਲਾਵਾ ਐਫਸੀਟੀ ਅਤੇ ਪੰਜਾਬ ਆਬਕਾਰੀ ਦੇ ਅਧਿਕਾਰੀ ਵੀ ਹਾਜਰ ਸਨ। ਇਸ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ ਸਿਸੋਦੀਆ ਅਤੇ ਸੀਐਮ ਕੇਜਰੀਵਾਲ ਦੇ ਨਾਂਅ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ।

    ਅਕਤੂਬਰ ’ਚ ਕਰਵਾ ਰਹੇ ਹਨ ਵਿਆਹ | MP Raghav Chadha

    ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ ਦੀ ਮੰਗਣੀ ਹੋ ਚੁੱਕੀ ਹੈ ਅਤੇ ਅਕਤੂਬਰ ਵਿੱਚ ਵਿਆਹ ਕਰ ਰਹੇ ਹਨ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ ਪਰ ਉਹ ਖੁੱਲ੍ਹ ਕੇ ਕੁਝ ਨਹੀਂ ਕਹਿ ਰਹੇ ਸਨ। ਸੂਤਰਾਂ ਮੁਤਾਬਕ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ ਨੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਦੀ ਮੌਜ਼ੂਦਗੀ ’ਚ ਇੱਕ ਸੰਖੇਪ ਸਮਾਰੋਹ ’ਚ ਮੰਗਣੀ ਕਰ ਲਈ।

    ਇਹ ਵੀ ਪੜ੍ਹੋ: ਸਰਕਾਰੀ ਅਫ਼ਸਰ ਤੇ ਬਾਬੂ ਦਿਨ ਚੜ੍ਹਦੇ ਹੀ ਆ ਗਏ ਦਫ਼ਤਰ, ਮੁੱਖ ਮੰਤਰੀ ਵੀ ਜਨਤਾ ਵਿੱਚ ਪੁੱਜੇ

    ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਅਕਤੂਬਰ ਮਹੀਨੇ ’ਚ ਵਿਆਹ ਕਰ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਦੋਵਾਂ ਦੇ ਇੱਕ ਦੂਜੇ ਨੂੰ ਡੇਟ ਕਰਨ ਦੀਆਂ ਖਬਰਾਂ ਮੀਡੀਆ ਵਿੱਚ ਵਾਇਰਲ ਹੋਈਆਂ ਸਨ, ਜਿਸ ਦੌਰਾਨ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਮੀਡੀਆ ’ਚ ਕਾਫੀ ਚਰਚਾ ਹੋਈ ਪਰ ਦੋਵਾਂ ਨੇ ਖੁੱਲ੍ਹ ਕੇ ਕੁਝ ਨਹੀਂ ਕਿਹਾ। ਹਾਲਾਂਕਿ ਦੋਹਾਂ ਨੇ ਅਜਿਹੀਆਂ ਖਬਰਾਂ ਦਾ ਕਦੇ ਵੀ ਖੰਡਨ ਨਹੀਂ ਕੀਤਾ ਸੀ ਕਿ ਇਹ ਤੈਅ ਸੀ ਕਿ ਦੋਵੇਂ ਵਿਆਹ ਕਰਨ ਜਾ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here