ਕੱਟ ਰਿਹਾ ਧੜਾ-ਧੜ ਚਾਲਾਨ | Chandigarh Municipal Corporation
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਚੰਡੀਗੜ੍ਹ ’ਚ ਗਰਮੀ ’ਚ ਪਾਣੀ ਦੀ ਕਿੱਲਤ ਨੂੰ ਘੱਟ ਕਰਨ ਦੇ ਲਈ ਨਗਰ ਨਿਗਮ ਸਖ਼ਤ ਹੋ ਗਿਆ ਹੈ। ਨਗਰ ਨਿਗਮ ਨੇ 15 ਅਪਰੈਲ ਤੋਂ ਸ਼ੁਰੂ ਕੀਤੀ ਕਾਰਵਾਈ ਦੇ ਪੰਜ ਦਿਨਾਂ ਅੰਦਰ ਹੀ ਪਾਣੀ ਦੀ ਬਰਬਾਦੀ, ਦੁਰਵਰਤੋਂ ਤੇ ਲੀਕੇਜ ਸਬੰਧੀ 72 ਚਾਲਾਨ ਕੱਟੇ ਤੇ 345 ਨੋਟਿਸ ਜਾਰੀ ਕੀਤੇ। ਇੰਨਾ ਹੀ ਨਹੀਂ ਪਾਣੀ ਦੀ ਵਪਾਰਕ ਦੁਰਵਰਤੋਂ ’ਤੇ ਵੀ ਕਈ ਮਾਮਲਿਆਂ ’ਚ ਪੁਲਿਸ ਕੇਸ ਦਰਜ ਹਨ। ਗੈਰ-ਕਾਨੂੰਨੀ ਬੋਰਵੈੱਲ ਵਾਲੇ ਪਾਣੀ ਦੇ ਟੈਂਕਰਾਂ ਤੇ ਵਾਸ਼ਿੰਗ ਸਟੇਸ਼ਨਾਂ ਵਿਰੁੱਧ ਅਜਿਹੀ ਕਾਰਵਾਈ ਕੀਤੀ ਗਈ ਹੈ। ਨਗਰ ਨਿਗਮ ਅਧਿਕਾਰੀ ਅਨੁਸਾਰ ਇਸ ਦੌਰਾਨ ਨਗਰ ਨਿਗਮ ਨੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਲਈ ਜ਼ਮੀਨੀ ਪੱਧਰ ’ਤੇ 18 ਟੀਮਾਂ ਭੇਜ।
ਡੇਰਾਬਸੀ ਪੁਲਿਸ ਨੂੰ ਵੱਡੀ ਕਾਮਯਾਬੀ, ਨਜਾਇਜ਼ ਅਸਲੇ ਸਮੇਤ 5 ਸ਼ੂਟਰ ਗ੍ਰਿਫਤਾਰ
ਕੇ ਇਸ ਨਾਲ ਸਖ਼ਤੀ ਨਾਲ ਨਜਿੱਠਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਹ ਟੀਮਾਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸਮੇਂ ਵੱਖ-ਵੱਖ ਇਲਾਕਿਆਂ ’ਚ ਜਾ ਕੇ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰ ਰਹੀਆਂ ਹਨ। ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਪਾਣੀ ਦੀ ਬਰਬਾਦੀ ਤੇ ਦੁਰਵਰਤੋਂ ਤੇ ਸਿੱਧੇ ਪੁਲਿਸ ਕੋਲ ਡੀਡੀਆਰ ਐਤਵਾਰ, ਛੁੱਟੀ ਵਾਲੇ ਦਿਨ ਵੀ ਇਨ੍ਹਾਂ ਟੀਮਾਂ ਨੇ ਵੱਖ-ਵੱਖ ਇਲਾਕਿਆਂ ’ਚ ਅਜਿਹੇ ਕਈ ਮਾਮਲਿਆਂ ਦਾ ਪਤਾ ਲਾਇਆ। ਐਤਵਾਰ ਨੂੰ ਉਲੰਘਣਾ ਦੇ 54 ਮਾਮਲੇ ਸਾਹਮਣੇ ਆਏ। ਜਦਕਿ ਅੱਠ ਵਿਅਕਤੀਆਂ ਦੇ 5512 ਰੁਪਏ ਦੇ ਚਲਾਨ ਕੀਤੇ ਗਏ। (Chandigarh Municipal Corporation)
ਹੁਣ ਤੱਕ ਦੀ ਕਾਰਵਾਈ | Chandigarh Municipal Corporation
- 345 ਨੂੰ ਨੋਟਿਸ ਜਾਰੀ
- 72 ਦੇ ਚਾਲਾਨ ਕੀਤੇ ਗਏ
- 417 ਵਾਈਲੇਸ਼ਨ ਫੜੀ
- 317 ਵਾਈਲੇਸ਼ਨ ਠੀਕ ਕੀਤੀ ਗਈ
- 08 ਦੇ ਵਾਈਲੇਸ਼ਨ ਦੀ ਮੁੜ ਉਲੰਘਣਾ ਕਰਕੇ ਚਾਲਾਨ
ਵਾਈਲੇਸ਼ਨ ’ਤੇ ਅਜਿਹੀ ਹੋਵੇਗੀ ਖਿਲਾਫ਼ ਕਾਰਵਾਈ | Chandigarh Municipal Corporation
ਵਾਈਲੇਸ਼ਨ ਦੇ ਸੀਰੀਅਲ ਨੰਬਰ 1, 2 ਦੇ ਲਈ ਕੋਈ ਨੋਟਿਸ ਨਹੀਂ ਦਿੱਤਾ ਜਾ ਰਿਹਾ। ਸਿੱਧੇ ਚਾਲਾਨ ਹੁੰਦੇ ਹਨ। ਸੀਰੀਅਲ ਨੰਬਰ 3 ਤੋਂ 8 ਲਈ, ਪਹਿਲਾਂ ਖਪਤਕਾਰ ਨੂੰ ਨੋਟਿਸ ਦਿੱਤਾ ਜਾਂਦਾ ਹੈ। ਨੋਟਿਸ ਦੇ ਦੋ ਦਿਨਾਂ ਦੇ ਅੰਦਰ ਜੇਕਰ ਗਲਤੀ ਨਾ ਸੁਧਾਰੀ ਗਈ ਤਾਂ 5512 ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। (Chandigarh Municipal Corporation)