ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ’ਚ ਛੱਪੜ ਦਾ ਪਾਣੀ ਨਗਰ ਨਿਗਮ ਨੇ ਕੀਤਾ ਸਾਫ

Patiala-photo-03
ਪਟਿਆਲਾ : ਸਫਾਈ ਕਰਦੇ ਨਗਰ ਨਿਗਮ ਦੇ ਕਰਮਚਾਰੀ ਅਤੇ ਟੈਕੀਆਂ ਦੀ ਚੈਕਿੰਗ ਕਰਦੇ ਸਿਹਤ ਕਰਮਚਾਰੀ।

ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਗੰਦੇ ਪਾਣੀ ’ਤੇ ਕੀਤਾ ਦਵਾਈ ਦਾ ਛਿੜਕਾਅ

  • ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬੇਅੰਤ ਕੰਪਲੈਕਸ ਦੇ ਦਫਤਰਾਂ ਵਾਲਿਆਂ ਨੂੰ ਟੈਕੀਆਂ ਦੀ ਮੁਰੰਮਤ ਕਰਵਾਉਣ ਲਈ ਕਿਹਾ, ਨਹੀ ਤਾਂ ਆਉਣ ਵਾਲੇ ਦਿਨਾਂ ’ਚ ਹੋਵੇਗਾ ਜੁਰਮਾਨਾ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿਛਲੇ ਦਿਨੀਂ ਪਏ ਮੀਹ ਕਾਰਨ ਛੋਟੀ ਬਾਰਾਦਰੀ ਦੇ ਬੇਅੰਤ ਕੰਪਲੈਕਸ ਦੇ ਸਾਹਮਣੇ ਵਾਲੀ ਸੜਕ ਅਤੇ ਕੰਪਲੈਕਸ ਦੀ ਪਿਛਲੇ ਪਾਸੇ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਗਿਆ ਸੀ (Patiala News) ਅਤੇ ਇਹ ਜਮਾਂ ਹੋਇਆ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਸੀ। ਇਸ ਤੋਂ ਇਲਾਵਾ ਰੋਜ਼ਾਨਾ ਆਪਣੇ ਕੰਮਾਂ ਕਾਰਾਂ ’ਤੇ ਆਉਣ ਵਾਲੇ ਲੋਕਾਂ ਅਤੇ ਬਾਰਾਂਦਰੀ ’ਚ ਪੜਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਖੜੇ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਮੁਸ਼ਕਿਲ ਹੋ ਰਿਹਾ ਸੀ।

ਇਸ ਸਭ ਸਮੱਸਿਆ ਨੂੰ ਲੈ ਕੇ ਸੱਚ ਕਹੂੰ ਵੱਲੋਂ ਇਸ ਸਬੰਧੀ ਸੱਚ ਕਹੂੰ ’ਚ ਖਬਰ ਪ੍ਰਕਾਸ਼ਿਤ ਕੀਤੀ ਸੀ। ਖਬਰ ਪ੍ਰਕਾਸਿਤ ਹੋਣ ਤੋਂ ਬਾਅਦ ਅੱਜ ਸਵੇਰੇ ਜਦੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਇਸ ਥਾਂ ਦਾ ਦੌਰਾ ਕੀਤਾ ਗਿਆ ਅਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਛੱਪੜ ਦੇ ਰੂਪ ਵਿੱਚ ਇੱਕਠੇ ਹੋਏ ਪਾਣੀ ਨੂੰ ਕੱਢਿਆ ਗਿਆ, ਉੱਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ।

ਛੱਤ ਵਾਲੀਆਂ ਟੈਕੀਆਂ ਦੀ ਕੀਤੀ ਗਈ ਚੈਕਿੰਗ, ਕਈ ਟੈਕੀਆਂ ਦੇ ਢੱਕਣ ਗਾਇਬ, ਟੈਕੀਆਂ ’ਚ ਮਰੇ ਪਏ ਹਨ ਜਾਨਵਰ (Patiala News)

ਇਸ ਦੌਰਾਨ ਜਦੋਂ ਮੌਕੇ ’ਤੇ ਜਾ ਕੇ ਇਸ ਪੱਤਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਬੇਅੰਤ ਕੰਪਲੈਕਸ ਦੀ ਬਿਲਡਿੰਗ ਉੱਪਰ ਰੱਖੀਆਂ ਟੈਕੀਆਂ ਦੀ ਚੈਕਿੰਗ ਕਰਨ ਲਈ ਕਿਹਾ ਗਿਆ ਤਾਂ ਅਧਿਕਾਰੀਆਂ ਨੇ ਪੌੜੀਆਂ ’ਚ ਲੱਗੇ ਤਾਲੇ ਨੂੰ ਖੁਲਵਾਅ ਕੇ ਜਦੋਂ ਛੱਤ ’ਤੇ ਟੈਕੀਆਂ ਦੀ ਚੈਕਿੰਗ ਕੀਤੀ ਤਾਂ ਦੇਖਿਆ ਗਿਆ ਕਿ ਬਹੁਤ ਸਾਰੀਆਂ ਟੈਕੀਆਂ ਦੇ ਢੱਕਣ ਨਹੀਂ ਸਨ ਅਤੇ ਬਿਨ੍ਹਾਂ ਢੱਕਣ ਵਾਲੀਆਂ ਕਈਆਂ ਟੈਕੀਆਂ ਵਿੱਚ ਜਾਨਵਰ ਵੀ ਮਰੇ ਪਏ ਸਨ। ਇਸ ਮੌਕੇ ਇਨ੍ਹਾਂ ਅਧਿਕਾਰੀਆਂ ਦੇ ਕਹਿਣਾ ਸੀ ਕਿ ਹੁਣ ਪਾਰਾ ਥੋੜਾ ਤੇਜ਼ ਹੈ ਅਤੇ ਆਉਣ ਵਾਲੇ ਸਮੇਂ ’ਚ ਜਦੋਂ ਪਾਰਾ ਨੀਚੇ ਜਾਵੇਗਾ ਤਾਂ ਇਹ ਖੁੱਲੇ ਮੂੰਹ ਵਾਲੀਆਂ ਟੈਕੀਆਂ ਡੇਂਗੂ ਦੇ ਮੱਛਰ ਪੈਦਾ ਕਰਨ ’ਚ ਮੋਹਰੀ ਸਾਬਤ ਹੋਣਗੀਆਂ, ਜੋ ਕਿ ਆਉਣ ਵਾਲੇ ਸਮੇਂ ਲਈ ਖਤਰੇ ਦੀ ਨਿਸ਼ਾਨੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਰਕਾਰ ਦੇ ਰਹੀ ਐ 1500 ਰੁਪਏ ਪ੍ਰਤੀ ਏਕੜ, ਲੈ ਲਓ ਲਾਭ!

ਇਸ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਵੱਲੋਂ ਇੱਕ ਵਾਰ ਬਿਲਡਿੰਗ ’ਚ ਬਣੇ ਅਲੱਗ-ਅੱਲਗ ਦਫਤਰਾਂ, ਆਈ ਲੈਟਸ ਸੈਟਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੀਆਂ ਆਪਣੀਆਂ ਛੱਤ ਵਾਲੀਆਂ ਟੈਕੀਆਂ ਦੀ ਮੁਰੰਮਤ ਕਰਵਾ ਲੈਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਦੇਖਣ ’ਚ ਆਇਆ ਕਿ ਬੇਅੰਤ ਕੰਪਲੈਕਸ ਦੀ ਤੀਜੀ ਮੰਜਿਲ ਵਾਲੀ ਛੱਤ ’ਤੇ ਥਾਂ-ਥਾਂ ਮੀਂਹ ਦਾ ਪਾਣੀ ਜਮਾਂ ਹੋਇਆ ਖੜ੍ਹਾਂ ਸੀ ਅਤੇ ਕਈ ਟੈਕੀਆਂ ਦੇ ਸਪਲਾਈ ਵਾਲੀ ਪਾਇਪਾਂ ਵੀ ਟੁੱਟੀਆਂ ਹੋਈਆਂ ਸਨ, ਜਿੰਨ੍ਹਾਂ ਵੱਲ ਸਾਇਦ ਬਿਲਡਿੰਗ ’ਚ ਬਣੇ ਦਫਤਰਾਂ ਅਤੇ ਆਈ ਲੈਟਸ ਸੈਟਰਾਂ ਤੇ ਹੋਰ ਦਫਤਰਾਂ ਵਾਲਿਆਂ ਨੇ ਪਿਛਲੇ ਕਈ ਸਾਲਾਂ ਤੋਂ ਦੇਖਿਆ ਹੀ ਨਹੀਂ ਲੱਗਦਾ, ਕਿਉਕਿ ਜੇਕਰ ਉਨ੍ਹਾਂ ਇਨ੍ਹਾਂ ਚੀਜਾਂ ਦਾ ਪਤਾ ਹੁੰਦਾ ਤਾ ਸਾਇਦ ਟੈਕੀਆਂ ਉੱਪਰ ਢੱਕਣ ਅਤੇ ਪਾਇਪਾਂ ਦੀ ਮੁਰੰਮਤ ਕਰਵਾਈ ਹੁੰਦੀ। ਹੁਣ ਦੇਖਣਾ ਇਹ ਹੋਵੇਗ ਕਿ ਸਿਹਤ ਵਿਭਾਗ ਤੇ ਨਗਰ ਨਿਗਮ ਆਉਣ ਵਾਲੇ ਸਮੇਂ ’ਚ ਇਨ੍ਹਾਂ ਬਿਨ੍ਹਾਂ ਢੱਕਣ ਵਾਲੀਆਂ ਟੈਕੀਆਂ ਦੇ ਮਾਲਕਾਂ ਉੱਪਰ ਕੀ ਕਾਰਵਾਈ ਕਰਦਾ ਹੈ।