ਤੀਹਰੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ’ਚ ਲੁਧਿਆਣਾ ਪੁਲਿਸ 5ਵੇਂ ਦਿਨ ਵੀ ਨਾਕਾਮ

Ludhiana police
ਮਿ੍ਰਤਕ ਸੇਵਾਮੁਕਤ ਕੁਲਦੀਪ ਸਿੰਘ ਤੇ ਪਰਿਵਾਰਕ ਮੈਂਬਰਾਂ ਦੀ ਫਾਇਲ ਫੋਟੋ।

ਕਮਿਸ਼ਨਰ ਬੋਲੇ : ‘ਜਿੰਨਾਂ ਸਾਥੋਂ ਜੋਰ ਲੱਗਦਾ, ਉਨਾਂ ਲਗਾਇਆ ਹੋਇਆ ਹੈ, ਮਿਹਨਤ ਕਰਾਂਗੇ ਤਾਂ ਕਾਮਯਾਬੀ ਮਿਲੇਗੀ’

ਲੁਧਿਆਣਾ (ਜਸਵੀਰ ਸਿੰਘ ਗਹਿਲ)। ਨੂਰਪੁਰ ਵਿਖੇ ਵਾਪਰੇ ਤੀਹਰੇ ਕਤਲ ਮਾਮਲੇ ਦੀ ਗੁੱਥੀ ਲੁਧਿਆਣਾ ਪੁਲਿਸ ਲਈ ਮਾਊਂਟ ਐਵਰਸਟ ਦੀ ਚੋਟੀ ਬਣੀ ਹੋਈ ਹੈ। ਜਿਸ ਨੂੰ ਸੁਲਝਾਉਣ ’ਚ ਲੁਧਿਆਣਾ ਪੁਲਿਸ (Ludhiana police) 5ਵੇਂ ਦਿਨ ਵੀ ਨਾਕਾਮ ਸਾਬਤ ਹੋ ਚੁੱਕੀ ਹੈ। ਵੀਰਵਾਰ ਨੂੰ ਇੱਕ ਪੈ੍ਰਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ 5ਵੇਂ ਦਿਨ ਵੀ ਤੀਹਰੇ ਕਤਲ ਕਾਂਡ ਦੇ ਮਾਮਲੇ ਨੂੰ ਸੁਲਝਾਉਣ ਦੇ ਸਬੰਧ ’ਚ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਟੀਮਾਂ ਬਣਾ ਕੇ ਵੱਖ ਵੱਖ ਪੱਖਾਂ ਤੋਂ ਮਾਮਲੇ ਦੀ ਸੁਹਿਰਦਾ ਨਾਲ ਤਫ਼ਤੀਸ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਿ੍ਰਤਕ ਰਿਟਾਇਰਡ ਏਐਸਆਈ ਜਿੱਥੇ ਇੱਕ ਪੁਲਿਸ ਮੁਲਾਜ਼ਮ ਸੀ ਉੱਥੇ ਹੀ ਇਲਾਕੇ ਅੰਦਰ ਸਤਿਕਾਰਤ ਰੁਤਬਾ ਸੀ।

ਪੁਲਿਸ ਨੇ ਕੇਸ ਨੂੰ ਚੈਲੇਂਜ ਦੇ ਤੌਰ ’ਤੇ ਲਿਆ | Ludhiana police

ਜਿਸ ਨਾਲ ਕਿਸੇ ਦਾ ਵੀ ਕੋਈ ਵੈਰ-ਵਿਰੋਧ ਨਹੀਂ ਸੀ ਜੋ ਉਨਾਂ ਅੱਗੇ ਕਿਹਾ ਕਿ ‘ਅਸੀਂ ਵੱਖ ਵੱਖ ਟੀਮਾਂ ਨੇ ਜਿੰਨਾਂ ਸਾਥੋਂ ਜੋਰ ਲੱਗਦਾ, ਉਨਾਂ ਅਸੀ ਉਕਤ ਕੇਸ ਨੂੰ ਟਰੇਸ ਕਰਨ ’ਚ ਲਗਾਇਆ ਹੋਇਆ ਹੈ। ਬਾਕੀ ਜੇ ਮਿਹਨਤ ਕਰਾਂਗੇ ਤਾਂ ਉਹਦੇ ਵਿੱਚ ਵੀ ਉਨਾਂ ਨੂੰ ਕਾਮਯਾਬੀ ਮਿਲੇਗੀ। ਕਿਉਂਕਿ ਪੁਲਿਸ ਨੇ ਕੇਸ (ਤੀਹਰੇ ਕਤਲ ਕਾਂਡ ਮਾਮਲੇ) ਨੂੰ ਚੈਲੇਂਜ ਦੇ ਤੌਰ ’ਤੇ ਲਿਆ ਹੋਇਆ ਹੈ, ਪੂਰਾ ਜੀਅ-ਜਾਨ ਲਗਾਈ ਹੋਈ ਹੈ।’ ਉਨਾਂ ਕਿਹਾ ਕਿ ਪੁਲਿਸ ਤੇ ਪੱਤਰਕਾਰ ਇੱਕ ਦੂਜੇ ਦੀ ਮੱਦਦ ਕਰ ਸਕਦੇ ਹਨ। ਇਸ ਲਈ ਜੇਕਰ ਕਿਸੇ ਨੂੰ ਵੀ ਉਕਤ ਮਾਮਲੇ ’ਚ ਕੋਈ ਸੁਰਾਗ ਮਿਲਦਾ ਹੈ ਤਾਂ ਉਹ ਪੁਲਿਸ ਨੂੰ ਜਰੂਰ ਸੂਚਿਤ ਕਰਨ ਤਾਂ ਜੋ ਜਲਦ ਤੋਂ ਜਲਦ ਮਾਮਲੇ ਨੂੰ ਸੁਲਝਾਇਆ ਜਾ ਸਕੇ। (Ludhiana police)

ਜਿਕਰਯੋਗ ਹੈ ਕਿ ਐਤਵਾਰ ਨੂੰ ਲੁਧਿਆਣਾ ਦੇ ਨੂਰਪੁਰ ਵਿਖੇ ਰਿਟਾਇਰਡ ਏਐਸਆਈ ਕੁਲਦੀਪ ਸਿੰਘ (65), ਪਰਮਜੀਤ ਕੌਰ (61) ਅਤੇ ਗੁਰਵਿੰਦਰ ਸਿੰਘ ਪਾਲੀ (32) ਦੀਆਂ ਲਾਸ਼ਾਂ ਘਰ ਅੰਦਰ ਹੀ ਵੱਖ ਵੱਖ ਥਾਵਾਂ ’ਤੇ ਖੂਨ ਨਾਲ ਲੱਥਪੱਥ ਮਿਲੀਆਂ ਸਨ। ਜਿਸ ਪਿੱਛੋਂ ਪੁਲਿਸ ਨੇ ਮਿ੍ਰਤਕ ਦੀ ਬੇਟੀ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਸੀ, ਜਿਸ ’ਚ ਅੱਜ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਮਾਮਲੇ ਨੂੰ ਸੁਲਝਾਉਣ ’ਚ ਨਾਕਮਾਯਾਬ ਸਾਬਤ ਹੋਈ ਹੈ।