19 ਮਈ ਨੂੰ ਰਿਲੀਜ਼ ਹੋਵੇਗੀ ਫਿਲਮ ‘ਜੱਟੂ ਇੰਜੀਨੀਅਰ’

Jattoo Engineer

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਫਿਲਮ ਦਾ ਫਸਟ ਲੁਕ ਪੋਸਟਰ

ਨਵੀਂ ਦਿੱਲੀ (ਸੁਨੀਲ ਵਰਮਾ) ਆਪਣੀਆਂ ਚਾਰ ਫਿਲਮਾਂ ਨਾਲ ਦਰਸ਼ਕਾਂ ਤੋਂ ਬੇਹੱਦ ਪ੍ਰਸ਼ੰਸਾ ਪ੍ਰਾਪਤ ਕਰਕੇ ਬਾਲੀਵੁੱਡ ‘ਚ ਨਵੇਂ ਰਿਕਾਰਡ ਸਥਾਪਿਤ ਕਰਨ ਵਾਲੀ ਬਾਪ-ਬੇਟੀ ਦੀ ਜੋੜੀ ਭਾਵ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੀ ਆਦਰਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ  ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ ਬਾਪ-ਬੇਟੀ ਦੀ ਜੋੜੀ ਦੇ ਨਿਰਦੇਸ਼ਨ, ਅਦਾਕਾਰੀ ‘ਚ ਬਣੀ ਉਨ੍ਹਾਂ ਦੀ ਅਗਲੀ ਕਮੇਡੀ ਫਿਲਮ ‘ਜੱਟੂ ਇੰਜੀਨੀਅਰ’ 19 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ ਇਸ ਫਿਲਮ ਦਾ ਫਸਟ ਲੁਕ ਤੇ ਰਿਲੀਜ਼ ਡੇਟ ਪੋਸਟਰ ਅੱਜ ਪੂਜਨੀਕ ਗੁਰੂ ਜੀ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤਾ ਗਿਆ ।

ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਦੇ ਬੈਨਰ ਹੇਠ ਬਣੀ ਡਾ. ਐੱਮਐੱਸਜੀ ਦੀ ਇਹ ਪੰਜਵੀਂ ਫਿਲਮ ਹੈ ਵੀਰਵਾਰ ਨੂੰ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਫਿਲਮ ਦਾ ਪਹਿਲਾ ਰਿਲੀਜ਼ ਡੇਟ ਲਿਖਿਆ ਹੋਇਆ ਧਮਾਕੇਦਾਰ ਪੋਸਟਰ ਰਿਲੀਜ਼ ਕੀਤਾ ‘ਜੱਟੂ ਇੰਜੀਨੀਅਰ’ ਇੱਕ ਸਾਫ਼-ਸੁਥਰੀ ਕਾਮੇਡੀ ਫਿਲਮ ਹੈ, ਜੋ ਦਰਸ਼ਕਾਂ ਨੂੰ ਖੂਬ ਹਸਾ-ਹਸਾ ਕੇ ਦੂਹਰੇ-ਤੀਹਰੇ ਕਰ ਕਰੇਗੀ ਇਸ ਫਿਲਮ ਦੀ ਸ਼ੂਟਿੰਗ 7 ਮਾਰਚ ਨੂੰ ਸ਼ੁਰੂ ਹੋਈ ਸੀ ਤੇ ਪੂਜਨੀਕ ਗੁਰੂ ਜੀ ਨੇ ਇਸ ਫਿਲਮ ਦਾ ਕਾਰਜ ਇੰਨੀ ਤੇਜ਼ੀ ਨਾਲ ਕੀਤਾ ਕਿ ਫਿਲਮ ਦੀ ਸ਼ੂਟਿੰਗ 15 ਦਿਨ ਭਾਵ 22 ਮਾਰਚ ਨੂੰ ਮੁਕੰਮਲ ਹੋ ਗਈ ।

15 ਦਿਨਾਂ ‘ਚ ਸ਼ੂਟਿੰਗ ਹੋਈ ਪੂਰੀ

ਇਸ ਫਿਲਮ ‘ਚ ਵੀ ਡਾ. ਐੱਮਐੱਸਜੀ ਨੇ ਨਿਰਦੇਸ਼ਨ ਨੂੰ ਲੈ ਕੇ ਅਦਾਕਾਰੀ, ਡੀਓਪੀ, ਸਕ੍ਰਿਪਟ ਰਾਈਟਿੰਗ, ਸੌਂਗ ਰਾਈਟਿੰਗ, ਸੈੱਟ ਡਿਜ਼ਾਈਨਿੰਗ, ਡਰੈੱਸ ਡਿਜਾਈਨਿੰਗ, ਅਡੀਟਰ, ਕੋਰੀਓਗ੍ਰਾਫੀ ਸਮੇਤ 40 ਤੋਂ ਵੀ ਵੱਧ ਭੂਮਿਕਾਵਾਂ ਨਿਭਾਈਆਂ ਹਨ ਫਿਲਮ ਦੀ ਸ਼ੂਟਿੰਗ ਤੋਂ ਲੈ ਕੇ ਪੋਸਟ ਪ੍ਰੋਡਕਸ਼ਨ ਸਮੇਤ ਫਿਲਮ ਸਾਰੀ ਦੀ ਸਾਰੀ ਸਰਸਾ ‘ਚ ਹੀ ਬਣੀ ਹੈ । ਫਿਲਮ ਇੱਕ ਪੱਛੜੇ ਪਿੰਡ ਦੀ ਕਹਾਣੀ ‘ਤੇ ਅਧਾਰਿਤ ਹੈ ਜੋ ਦਰਸ਼ਕਾਂ ਨੂੰ ਹਾਸੇ ਨਾਲ ਲੋਟ-ਪੋਟ ਕਰੇਗੀ ਇਸ ਫਿਲਮ ਦੀ ਸ਼ੂਟਿੰਗ ਤੋਂ ਲੈ ਕੇ ਪੋਸਟ  ਪ੍ਰੋਡਕਸ਼ਨ ਤੱਕ ਦੇ ਸਾਰੇ ਕੰਮ ਸਰਸਾ ‘ਚ ਹੋਏ ਹਨ
ਫਿਲਮ ਦੀ ਸ਼ੂਟਿੰਗ ਸਿਰਫ਼ 15 ਦਿਨਾਂ ‘ਚ ਪੂਰੀ ਹੋਈ ਹੈ ਤੇ ਇਸ ‘ਚ 2 ਗਾਣੇ ਵੀ ਹਨ, ਜੋ ਡਾ. ਐੱਮਐੱਸਜੀ ਨੇ ਖੁਦ ਗਾਏ ਹਨ ।

‘ਜੱਟੂ ਇੰਜੀਨੀਅਰ’ ਦੀ ਕਹਾਣੀ ਇੱਕ ਪੱਛੜੇ ਪਿੰਡ ‘ਤੇ ਅਧਾਰਿਤ

‘ਜੱਟੂ ਇੰਜੀਨੀਅਰ’ ਫਿਲਮ ਦੀ ਕਹਾਣੀ ਇੱਕ ਅਜਿਹੇ ਪਿੰਡ ਦੀ ਪਿਛੋਕੜ ਭੂਮੀ ‘ਤੇ ਅਧਾਰਿਤ ਹੈ, ਜੋ ਬੇਹੱਦ ਪੱਛੜਿਆ ਹੋਇਆ ਹੈ ਇਸ ਪਿੰਡ ਦੇ ਨਿਵਾਸੀ ਆਲਸੀ ਹੋਣ ਦੇ ਨਾਲ-ਨਾਲ ਨਸ਼ਿਆਂ ‘ਚ ਡੁੱਬੇ ਹੋਏ ਹਨ ਇਸ ਪੱਛੜੇ ਪਿੰਡ ‘ਚ ਸਕੂਲ ਤਾਂ ਹੈ । ਪਰ ਅਧਿਆਪਕ ਨਹੀਂ ਇਸ ਫਿਲਮ ‘ਚ ਮੁੱਖ ਹੀਰੋ ਡਾ. ਐੱਮਐੱਸਜੀ ਇੱਕ ਜੱਟੂ ਇੰਜੀਨੀਅਰ ਤੇ ਇੱਕ ਰਾਜਪੁਤ ਹੈਡਮਾਸਟਰ ਦੀ ਭੂਮਿਕਾ ‘ਚ ਨਜ਼ਰ ਆਉਣਗੇ ਫਿਲਮ ‘ਚ ਦਿਖਾਇਆ ਗਿਆ ਹੈ ਕਿ ਜੇਕਰ ਪੂਰਨ ਸਕਾਰਾਤਮਕਤਾ ਨਾਲ ਕੰਮ ਕੀਤਾ ਜਾਵੇ ਤਾਂ ਕਿਸੇ ਵੀ ਹੱਦ ਤੱਕ ਬਦਹਾਲ ਹੋਏ ਪਿੰਡ ਦੀ ਤਸਵੀਰ ਨੂੰ ਬਦਲਿਆ ਜਾ ਸਕਦਾ ਹੈ ਫਿਲਮ ‘ਚ ਦਿਖਾਇਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਇਸ ਪਿੰਡ ਦੇ ਸਕੂਲ ‘ਚ ਆ ਕੇ ਪਿੰਡ ਵਾਸੀਆਂ ਨੂੰ ਸੁਧਾਰਦੇ ਹਨ ।

ਸੋਸ਼ਲ ਮੀਡੀਆ ‘ਤੇ ਛਾਇਆ ਪੋਸਟਰ

ਮੁੰਬਈ,   ‘ਜੱਟੂ ਇੰਜੀਨੀਅਰ’ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਤੇ ਫਸਟ ਲੁੱਕ ਪੋਸਟਰ ਸ਼ੇਅਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਛਾ ਗਿਆ ਫਿਲਮ ਪ੍ਰਤੀ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ‘ਤੇ ‘ਜੱਟੂ ਇੰਜੀਨੀਅਰ’ ਨੇ ਪਹਿਲੇ ਸਥਾਨ ‘ਤੇ ਟ੍ਰੈਂਡ ਕੀਤਾ ਫਿਲਮ ਤੇ ਖੇਡ ਜਗਤ ਦੀਆਂ ਹਸਤੀਆਂ ਦੇ ਨਾਲ-ਨਾਲ ਪ੍ਰਸੰਸਕਾਂ ‘ਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਹਿੰਦੀ ਫਿਲਮ ਸਮੀਖਿਅਕ ਤਰਣ ਆਦਰਸ਼, ਫਿਲਮ ਸਮੀਖਿਅਕ ਕੋਮਲ ਨਾਹਟਾ, ਫਿਲਮ ਸਮੀਖਿਅਕ, ਮਨੋਰੰਜਨ ਜਗਤ ਨਾਲ ਜੁੜੇ ਪੱਤਰਕਾਰ ਤੇ ਰੇਡੀਓ ਜੌਕੀ ਰਾਜ ਆਲੋਕ, ਫਿਲਮ ਸਮੀਖਿਅਕ, ਪ੍ਰਸਿੱਧ ਮੈਗਜ਼ੀਨ ਕੰਪਲੀਟ ਸਿਨੇਮਾ ਦੇ ਅਡੀਟਰ ਅਤੁਲ ਮੋਹਨ, ਬਾਲੀਵੁੱਡ ਗਾਇਕ ਮੀਕਾ ਸਿੰਘ, ਬੁੱਕ ਮਾਈ ਸ਼ੋਅ, ਵਾਲੀਵੁੱਡ ਹੰਗਾਮਾ, ਤਮਿਲ ਆਫੀਸ਼ੀਅਲ ਪੋਰਟਲ ਕਲਾਕੱਲ ਸਿਨੇਮਾ ਸਮੇਤ ਅਨੇਕ ਪ੍ਰਸਿੱਧ ਹਸਤੀਆਂ ਤੇ ਸਾਈਟਾਂ ਨੇ ਬਾਪ-ਬੇਟੀ ਦੀ ਸੁਪਰਹਿੱਟ ਜੋੜੀ ਪੂਜਨੀਕ ਗੁਰੂ ਜੀ ਤੇ ਆਪ ਜੀ ਦੀ ਸਾਹਿਬਜ਼ਾਦੀ ਆਦਰਯੋਗ ਹਨੀਪ੍ਰੀਤ ਜੀ ਇੰਸਾਂ ਨੂੰ ਵਧਾਈ ਦਿੱਤੀ ਵਿਸ਼ਵ ਪ੍ਰਸਿੱਧ ਮੁਕੇਬਾਜ਼ ਵਿਜੇਂਦਰ ਨੇ ਟਵੀਟ ਰਾਹੀਂ ਪੂਜਨੀਕ ਗੁਰੂ ਜੀ ਨੂੰ ਵਧਾਈ  ਦਿੰਦਿਆਂ ਲਿਖਿਆ, ‘ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪ ਜੀ ਦੀਆਂ ਫਿਲਮਾਂ ਸਮਾਜ ‘ਤੇ ਬਹੁਤ ਚੰਗਾ ਪ੍ਰਭਾਵ ਪਾ ਰਹੀਆਂ ਹਨ’ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।