ਐਨਡੀਐਮਸੀ ਨੂੰ ਤਾਜ ਮਾਨ ਸਿੰਘ ਹੋਟਲ ਦੀ ਈ-ਨੀਲਾਮੀ ਦੀ ਆਗਿਆ

ਨਵੀਂ ਦਿੱਲੀ (ਏਜੰਸੀ) ।  ਸੁਪਰੀਮ ਕੋਰਟ ਨੇ ਵਰਤਮਾਨ ‘ਚ ਇੰਡੀਅਨ ਹੋਟਲਜ਼ ਕੰਪਨੀ ਲਿਮਿਟਡ (ਆਈਐਚਸੀਐਲ) ਵੱਲੋਂ ਚਲਾਏ ਜਾ ਰਹੇ ਤਾਜ ਮਾਨ ਸਿੰਘ ਹੋਟਲ ਦੀ ਈ-ਨੀਲਾਮੀ ਦੀ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (ਐਨਡੀਐਮਸੀ) ਨੂੰ ਅੱਜ ਆਗਿਆ ਦੇ ਦਿੱਤੀ ਜਸਟਿਸ ਪਿੰਕੀ ਚੰਦਰ ਘੋਸ਼ ਤੇ ਜਸਟਿਸ ਰੋਹਿੰਟਨ ਫਾਲੀ ਨਰੀਮਨ ਦੀ ਬੈਂਚ ਨੇ ਤਾਜ ਮਾਨ ਸਿੰਘ ਤੇ ਐਨਡੀਐਮਸੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਆਦੇਸ਼ ਦਿੱਤਾ ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕ੍ਰੀਤਾ ।

ਕਿ ਜੇਕਰ ਟਾਟਾ ਸਮੂਹ ਇਸ ਨੀਲਾਮੀ ਪ੍ਰਕਿਰਿਆ ‘ਚ ਅਸਫ਼ਲ ਰਹਿ ਜਾਂਦਾ ਹੈ ਤਾਂ ਛੇ ਮਹੀਨਿਆਂ ਦੀ ਮਿਆਦ ‘ਚ ਟਾਟਾ ਸਮੂਹ ਨੂੰ ਇਸ ਸਥਾਨ ਨੂੰ ਖਾਲੀ ਕਰਨਾ ਪਵੇਗਾ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ਼ ਆਈਐਚਸੀਐਲ ਵੱਲੋਂ ਦਾਖਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈ ਦਿੱਲੀ ਹਾਈਕੋਰਟ ਨੇ ਆਪਣੇ ਫੈਸਲੇ ‘ਚ ਆਈਐਚਸੀਐਲ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਲਾਇਸੰਸ ਦੇ ਨਵੀਨੀਕਰਨ ਲਈ ਕੰਪਨੀ ਨੂੰ ਕੋਈ ਅਧਿਕਾਰ ਨਹੀਂ ਹੈ ।

ਇਸਦੇ ਖਿਲਾਫ਼ ਆਈਐਚਸੀਐਲ ਨੇ ਪਿਛਲੇ ਸਾਲ 8 ਨਵੰਬਰ ਨੂੰ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਇਸ ਹੋਟਲ ਦੀ ਮਾਲਕੀ ਐਨਡੀਐਮਸੀ ਕੋਲ ਹੈ ਤੇ ਉਸਨੇ 33 ਸਾਲਾਂ ਦੀ ਲੀਜ਼ ‘ਤੇ ਇਸ ਨੂੰ ਆਈਐਚਸੀਐਲ ਨੂੰ ਦਿੱਤਾ ਸੀ ਇਹ ਲੀਜ਼ ਮਿਆਦ ਸ਼ਾਲ 2011 ‘ਚ ਸਮਾਪਤ ਹੋਈ ਸੀ ਤੇ ਇਸ ਤੋਂ ਬਾਅਦ ਵੱਖ-ਵੱਖ ਕਾਰਨਾਂ ਕਰਕੇ ਕੰਪਨੀ ਨੂੰ 9 ਵਾਰ ਅਸਥਾਈ ਵਿਸੈਥਾਰ ਦਿੱਤਾ ਸੀ ਪਿਛਲੇ ਸਾਲ ਹੀ ਤਿੰਨ ਵਾਰ ਵਿਸਥਾਰ ਦਿੱਤਾ ਗਿਆ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।