ਸਾਡੇ ਨਾਲ ਸ਼ਾਮਲ

Follow us

20.8 C
Chandigarh
Monday, February 9, 2026
More
    Home ਸਾਹਿਤ ਕਵਿਤਾਵਾਂ ਅਗਸਤ ਮਹੀਨਾ

    ਅਗਸਤ ਮਹੀਨਾ

    ਅਗਸਤ ਮਹੀਨਾ

    ਆ ਗਿਆ ਮਹੀਨਾ ਏ ਅਗਸਤ ਬੱਚਿਓ,
    ਨੱਚ ਗਾ ਕੇ, ਝੂਮੋ, ਹੋ ਜੋ ਮਸਤ ਬੱਚਿਓ
    ਬੰਦ ਨੇ ਸਕੂਲ, ਭਾਵੇਂ, ਕਰਕੇ ਕਰੋਨਾ ਬਿਮਾਰੀ,
    ਆਨਲਾਈਨ ਫ਼ਿਰ ਵੀ ਪੜ੍ਹਾਈ ਰੱਖੋ ਜਾਰੀ
    ਖੁਸ਼ੀਆਂ ਨਾਲ ਅਜ਼ਾਦੀ ਦਾ ਦਿਨ ਵੀ ਮਨਾਇਓ,
    ਇੱਕ ਪੌਦਾ ਘੱਟੋ-ਘੱਟ ਜਰੂਰ ਸਾਰੇ ਲਾਇਉ
    ਨਾਲ ਪੜ੍ਹਾਈ, ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਇਓ,
    ਵਕਤ ਬਿਤਾ ਕੇ ਨਾਲ ਬਜੁਰਗਾਂ, ਸੇਵਾ ਖੂਬ ਕਮਾਇਓ
    ਟੀ.ਵੀ. ਤੇ ਮੋਬਾਈਲਾਂ ਦਾ ਅੱਜ, ਵੱਡਾ ਮਾਇਆ ਜਾਲ,
    ਲੋੜ ਅਨੁਸਾਰ ਹੀ ਵਰਤਿਓ, ਰੱਖਿਓ ਸਿਹਤ ਸੰਭਾਲ
    ਅਗਸਤ ਮਹੀਨਾ, ਕਰਮਾਂ ਵਾਲਾ, ਹੋਊ ਸਭ ਲਈ ਸਾਬਤ,
    ਮਿਲਜੂ ਛੇਤੀ ਵੈਕਸੀਨ, ਮਹਾਂਮਾਰੀ ਤੋਂ ਮਿਲਜੂ ਰਾਹਤ
    ਬੱਚਿਓ! ਇਸ ਮਹੀਨੇ ਕਰਿਓ ਖੂਬ ਅਰਦਾਸ,
    ਹੋਜੂ ਸਭ ਕੁਝ ਠੀਕ ਛੇਤੀ, ਇਹੀ ‘ਯਸ਼’ ਦੀ ਆਸ
    ਯਸ਼ਪਾਲ ਮਾਹਵਰ, ਸ੍ਰੀ ਮੁਕਤਸਰ ਸਾਹਿਬ
    ਮੋ. 90413-47351

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ