ਅੱਗ ਦੀ ਭੇਂਟ ਚੜ੍ਹੀ ਕਣਕ ਦੀ ਫਸਲ ਦਾ ਵਿਧਾਇਕ ਨੇ ਲਿਆ ਜਾਇਜ਼ਾ

Wheat Crop

ਜਗਦੀਪ ਸਿੰਘ ਕਾਕਾ ਬਰਾੜ ਨੇ ਕਿਸਾਨਾਂ ਨੂੰ ਦਿੱਤਾ ਮੁਆਵਜ਼ੇ ਦਾ ਭਰੋਸਾ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਸਥਾਨਕ ਭਾਗਸਰ ਰੋਡ ’ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ( Wheat Crop )। ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅੱਜ ਉਨ੍ਹਾਂ ਦੇ ਖੇਤਾਂ ’ਚ ਪਹੁੰਚੇ। ਇਸ ਦੌਰਾਨ ਮੌਕੇ ਅਧਿਕਾਰੀਆਂ ਨੂੰ ਫੋਨ ਲਾ ਕੇ ਤੁਰੰਤ ਰਿਪੋਰਟ ਤਿਆਰ ਕਰਨ ਨੂੰ ਆਖਿਆ ਗਿਆ।

Wheat Crop

ਇਸ ਮੌਕੇ ਵਿਧਾਇਕ ਨਾਲ ਗੱਲਬਾਤ ਕਰਦਿਆਂ ਕਿਸਾਨ ਜਤਿੰਦਰ ਮਹੰਤ ਨੇ ਦੱਸਿਆ ਕਿ ਇਸ ਘਟਨਾ ’ਚ ਗੁਰਚਰਨ ਸਿੰਘ ਦੀ ਸਾਢੇ 4 ਕਿੱਲੇ, ਰਮਨਦੀਪ ਸਿੰਘ ਦੀ ਸਾਢੇ 5 ਕਿੱਲੇ, ਭਿੰਦਰ ਸਿੰਘ ਦੀ 5 ਕਿੱਲੇ, ਭੋਲਾ ਸਿੰਘ ਦੀ 4 ਕਿੱਲੇ ਤੇ ਗੁਰਮੇਲ ਸਿੰਘ ਦੀ 5 ਕਿਲੇ ਕਣਕ ਦੀ ਖੜੀ ਫਸਲ ਅੱਗ ਦੀ ਭੇਂਟ ਚੜ੍ਹ ਗਈ, ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਵਿਧਾਇਕ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਭਰਾਵਾਂ ਨਾਲ ਗੱਲਬਾਤ ਕੀਤੀ ਤੇ ਮੌਕੇ ’ਤੇ ਅਧਿਕਾਰੀਆਂ ਨੂੰ ਰਿਪੋਰਟ ਜਲਦ ਤਿਆਰ ਕਰਨ ਨੂੰ ਆਖਿਆ ਗਿਆ। (Wheat Crop ) ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ’ਚ ਹੋਵੇਗਾ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਪਰਮਜੀਤ ਸਿੰਘ ਪੰਮਾ ਨੰਬਰਦਾਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here