ਰੂਪਨਗਰ ਦੇ ਐਸਡੀਐਮ ਦਫ਼ਤਰ ’ਤੇ ਮੰਤਰੀ ਦੀ ਰੇਡ, ਮੁਲਾਜ਼ਮਾਂ ਨੂੰ ਪਈ ਭਾਜਡ਼

Minister Harjot Bains

ਕਈ ਮੁਲਾਜ਼ਮ ਪਾਏ ਗਏ ਗੈਰ-ਹਾਜ਼ਰ 

(ਸੱਚ ਕਹੂੰ ਨਿਊਜ਼) ਰੂਪਨਗਰ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਅਚਾਨਕ ਨੰਗਲ, ਰੂਪਨਗਰ ਦੇ ਐਸਡੀਐਮ ਦਫ਼ਤਰ ਵਿੱਚ ਛਾਪਾ ਮਾਰਿਆ। ਦਫ਼ਤਰ ’ਚ ਮੰਤਰੀ ਦੇ ਪਹੁੰਚਦਿਆਂ ਹੀ ਹਡ਼ਕੰਪ ਮੱਚ ਗਿਆ ਤੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੌਰਾਨ ਉਨ੍ਹਾਂ ਦਫ਼ਤਰ ਵਿੱਚ ਤਾਇਨਾਤ ਕਈ ਮੁਲਾਜ਼ਮ ਡਿਊਟੀ ਤੋਂ ਗੈਰ ਹਾਜ਼ਰ ਪਾਏ। ਇਸ ਤੋਂ ਇਲਾਵਾ ਕਈ ਕਰਮਚਾਰੀ ਸਮੇਂ ਸਿਰ ਡਿਊਟੀ ‘ਤੇ ਨਹੀਂ ਪਹੁੰਚੇ। (Raid SDM Office) ਮੰਤਰੀ ਬੈਂਸ ਨੇ ਗੈਰ ਹਾਜ਼ਰ ਪਾਏ ਗਏ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਕਾਊਂਟਰ ਦੇ ਸਾਹਮਣੇ ਜਾ ਕੇ ਸਟਾਫ਼ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਨਾਂ ਦਫਤਰ ਦੇ ਕੰਮ-ਕਾਜ ’ਚ ਤਰੁੱਟੀਆਂ ਨੂੰ ਵੇਖਦਿਆਂ ਮੌਜ਼ਦੂ ਸਾਰੇ ਮੁਲਾਜ਼ਮਾਂ ਨੂੰ ਆਮ ਲੋਕਾਂ ਦੇ ਜਿੰਨੇ ਵੀ ਕੰਮ ਪੈਂਡਿੰਗ ਹਨ ਇੱਕ ਹਫਤੇ ਅੰਦਰ ਕਰਨ ਦੇ ਆਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਬੈਂਸ ਨੇ ਅਗਲੇ ਸੋਮਵਾਰ ਨੂੰ ਮੁੜ ਜਾਂਚ ਕਰਨ ਲਈ ਕਿਹਾ ਹੈ।

ਮੰਤਰੀ ਬੈਂਸ ਨੇ ਐਸਡੀਐਮ ਦਫ਼ਤਰ ਦਾ ਰਿਕਾਰਡ ਵੀ ਚੈੱਕ ਕੀਤਾ। ਇਸ ਦੇ ਨਾਲ ਹੀ ਮੁਲਾਜ਼ਮਾਂ ਦੇ ਦਫ਼ਤਰ ਪਹੁੰਚਣ ਦੇ ਸਮੇਂ ਅਤੇ ਵਾਪਸੀ ਦੇ ਸਮੇਂ ਬਾਰੇ ਵੀ ਜਾਣਕਾਰੀ ਲਈ ਗਈ। ਨਾਲ ਹੀ ਸਾਰੇ ਕਰਮਚਾਰੀਆਂ ਨੂੰ ਭਵਿੱਖ ਲਈ ਚੌਕਸੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਚਿਤਾਵਨੀ ਦਿੱਤੀ। ਉਨਾਂ ਨੇ ਦਫਤਰ ਦੇ ਸਾਰੇ ਮੁਲਾਜ਼ਮਾਂ ਨੂੰ ਕੰਮ ਸਮੇਂ ਸਿਰ ਨਿਪਟਾਉਣ ਤੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ