ਗੈਂਗਸਟਰ ਮੰਨੇ ਦੇ ਇਸ਼ਾਰੇ ’ਤੇ ਚੱਲਣ ਵਾਲੇ ‘ਮਿੰਨੀ ਗੈਂਗਸਟਰ’ ਚੜੇ ਪੁਲਿਸ ਅੜਿੱਕੇ

Gangster Manne

ਗ੍ਰਿਫਤਾਰੀਆਂ ’ਚੋ ਦੋ ਪਿਓ-ਪੁੱਤ ਵੀ ਹਨ ਸ਼ਾਮਿਲ

  • ਮਾਮਲਾ : ਤਲਵੰਡੀ ਸਾਬੋ ਦੇ ਦੁਕਾਨਦਾਰਾਂ ਤੋਂ ਫਿਰੌਤੀ ਮੰਗਣ ਦਾ

(ਸੁਖਜੀਤ ਮਾਨ) ਬਠਿੰਡਾ। ਤਲਵੰਡੀ ਸਾਬੋ ਦੇ ਵਪਾਰੀਆਂ ਤੇ ਦੁਕਾਨਦਾਰਾਂ ਤੋਂ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਗੈਂਗਸਟਰ ਮਨਪ੍ਰੀਤ ਮੰਨਾ (Gangster Manne) ਨਾਲ ਸਬੰਧਿਤ 6 ਹੋਰ ਜਣਿਆਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁਲਿਸ ਨੇ 20 ਲੱਖ 15 ਹਜ਼ਾਰ ਰੁਪਏ ਅਤੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਬਠਿੰਡਾ ਜੇ. ਏਲਨਚੇਲੀਅਨ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਗ੍ਰਿਫਤਾਰ ਕੀਤੇ ਗਏ ‘ਛੋਟੇ ਗੈਂਗਸਟਰ’ ਗੈਂਗਸਟਰ ਮਨਪ੍ਰੀਤ ਮੰਨਾ ਦੇ ਕਹਿਣ ’ਤੇ ਹੀ ਦੁਕਾਨਦਾਰਾਂ ਕੋਲ ਜਾਂਦੇ ਸੀ ਤੇ ਦੁਕਾਨਦਾਰਾਂ ਦੇ ਕੰਨ ਨਾਲ ਫੋਨ ਲਗਾ ਕੇ ਮੰਨੇ ਨਾਲ ਗੱਲ ਕਰਵਾਉਂਦੇ ਸੀ ਜੋ ਦੁਕਾਨਦਾਰ ਜਾਂ ਵਪਾਰੀ ਫੋਨ ’ਤੇ ਕੀਤੀ ਗੱਲ ਮੁਤਾਬਿਕ ਫਿਰੌਤੀ ਨਹੀਂ ਦਿੰਦਾ ਸੀ ਤਾਂ ਉਸਦੇ ਘਰ ਦੇ ਸਾਹਮਣੇ ਹਵਾਈ ਫਾਇਰ ਕਰਦੇ ਅਤੇ ਰੋੜੇ ਆਦਿ ਮਾਰਦੇ ਤੇ ਸਮਾਨ ਵਗੈਰਾ ਤੋੜ ਦਿੰਦੇ ਸੀ।

ਪੁਲਿਸ ਵੱਲੋਂ ਜੋ 6 ਮੁਲਜ਼ਮ ਗਿ੍ਰਫ਼ਤਾਰ ਕੀਤੇ ਗਏ ਹਨ ਉਨਾਂ ’ਚ ਕਰਨਦੀਪ ਸਿੰਘ ਉਰਫ ਝੰਡਾ (27) ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰਬਰ 9 ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ , ਗੁਰਪ੍ਰੀਤ ਸਿੰਘ (42) ਪੁੱਤਰ ਬੂਟਾ ਸਿੰਘ ਵਾਸੀ ਪਿੰਡ ਤੰਗਰਾਲੀ ਜ਼ਿਲਾ ਬਠਿੰਡਾ , ਜਸ਼ਨਦੀਪ ਸਿੰਘ ਉਰਫ ਬੋਬੀ (22) ਪੁੱਤਰ ਹਰਮੇਸ਼ ਸਿੰਘ ਵਾਸੀ ਭਾਗੀ ਪੱਤੀ ਪਿੰਡ ਭਾਗੀ ਵਾਂਦਰ ਜ਼ਿਲਾ ਬਠਿੰਡਾ, ਕਾਲਾ ਸਿੰਘ (29) ਪੁੱਤਰ ਮਾੜਾ ਸਿੰਘ ਵਾਸੀ ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ, ਤਾਜਵੀਰ ਸਿੰਘ ਉਰਫ ਸਪੋਟੀ (50) ਪੁੱਤਰ ਦਲਜੀਤ ਸਿੰਘ ਵਾਸੀ ਗਲੀ ਨੰ. 4 ਕੋਠੀ ਵਾਲਾ ਰਾਹ ਭਾਈ ਅਚਲ ਸਿੰਘ ਕਲੋਨੀ ਤਲਵੰਡੀ ਸਾਬੋ, ਪਰਮਵੀਰ ਸਿੰਘ ਉਰਫ ਪਰਮ (21) ਪੁੱਤਰ ਤਾਜਵੀਰ ਸਿੰਘ ਉਰਫ ਸਪੋਟੀ ਵਾਸੀ ਗਲੀ ਨੰਬਰ 4 ਕੋਠੀ ਵਾਲਾ ਰਾਹ ਭਾਈ ਅਚਲ ਸਿੰਘ ਕਲੋਨੀ ਤਲਵੰਡੀ ਸਾਬੋ ਸ਼ਾਮਿਲ ਹਨ।

 ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਕੀਤਾ ਜਾਵੇਗਾ ਪੇਸ਼

ਉਕਤ ਛੇ ਜਣਿਆਂ ਤੋਂ ਇਲਾਵਾ ਇਸ ਮਾਮਲੇ ’ਚ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਪੁਲਿਸ ਪਹਿਲਾਂ ਹੀ ਫਿਰੋਜ਼ਪੁਰ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਤਾਬਿਕ ਉਕਤ ਮੁਲਜ਼ਮਾਂ ਨੂੰ ਪਿੰਡ ਤੰਗਰਾਲੀ ਤੋਂ ਜੋਗੇਵਾਲਾ ਨੂੰ ਜਾਂਦੀ ਸੜਕ ਤੋਂ ਗਿ੍ਰਫ਼ਤਾਰ ਕੀਤਾ ਹੈ । ਗਿ੍ਰਫ਼ਤਾਰੀ ਮੌਕੇ ਕੀਤੀ ਤਲਾਸ਼ੀ ਦੌਰਾਨ ਨਗਦੀ ਅਤੇ ਹਥਿਆਰ ਵੀ ਬਰਾਮਦ ਹੋਏ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ’ਚ ਹੁਣ ਤੱਕ 20 ਲੱਖ 15 ਹਜ਼ਾਰ ਰੁਪਏ ਬਰਾਮਦ ਹੋ ਚੁੱਕੇ ਹਨ ਪੁਲਿਸ ਵੱਲੋਂ ਗਿ੍ਰਫ਼ਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਨਾਲ ਜੁੜੀਆਂ ਹੋਰ ਪਰਤਾਂ ਨੂੰ ਫਰੋਲਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ