ਗੁੱਸੇ ਦੀ ਦਵਾਈ

Medicine

ਗੁੱਸੇ ਦੀ ਦਵਾਈ

ਇੱਕ ਔਰਤ ਸੀ ਉਸ ਨੂੰ ਗੱਲ-ਗੱਲ ’ਤੇ ਗੁੱਸਾ ਆ ਜਾਂਦਾ ਸੀ ਉਸ ਦੀ ਇਸ ਆਦਤ ਨਾਲ ਪੂਰਾ ਪਰਿਵਾਰ ਪਰੇਸ਼ਾਨ ਸੀ ਉਸ ਦੀ ਵਜ੍ਹਾ ਨਾਲ ਪਰਿਵਾਰ ਵਿਚ ਕਲੇਸ਼ ਦਾ ਮਹੌਲ ਬਣਿਆ ਰਹਿੰਦਾ ਸੀ ਇੱਕ ਦਿਨ ਉਸ ਔਰਤ ਦੇ ਦਰਵਾਜ਼ੇ ’ਤੇ ਇੱਕ ਸਾਧੂ ਆਇਆ ਔਰਤ ਨੇ ਸਾਧੂ ਨੂੰ ਆਪਣੀ ਸਮੱਸਿਆ ਦੱਸੀ ਉਸ ਨੇ ਕਿਹਾ, ‘‘ਮਹਾਰਾਜ! ਮੈਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ ਮੈਂ ਚਾਹ ਕੇ ਵੀ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖ ਸਕਦੀ ਕੋਈ ਉਪਾਅ ਦੱਸੋ’’

ਸਾਧੂ ਨੇ ਆਪਣੇ ਝੋਲੇ ਵਿਚੋਂ ਇੱਕ ਦਵਾਈ (Medicine) ਦੀ ਸ਼ੀਸ਼ੀ ਕੱਢ ਕੇ ਉਸ ਨੂੰ ਦਿੱਤੀ ਅਤੇ ਦੱਸਿਆ ਕਿ ਜਦੋਂ ਵੀ ਗੁੱਸਾ ਆਵੇ ਇਸ ਵਿਚੋਂ ਚਾਰ ਬੂੰਦਾਂ ਦਵਾਈ ਆਪਣੀ ਜੀਭ ’ਤੇ ਲਾ ਲੈਣਾ ਅਤੇ ਦਸ ਮਿੰਟ ਤੱਕ ਦਵਾਈ ਮੂੰਹ ਵਿਚ ਹੀ ਰੱਖਣੀ ਦਸ ਮਿੰਟ ਤੱਕ ਮੂੰਹ ਨਹੀਂ ਖੋਲ੍ਹਣਾ, ਨਹੀਂ ਤਾਂ ਦਵਾਈ ਅਸਰ ਨਹੀਂ ਕਰੇਗੀ’’

ਮਹਿਲਾ ਨੇ ਸਾਧੂ ਦੇ ਦੱਸੇ ਅਨੁਸਾਰ ਦਵਾਈ (Medicine) ਦੀ ਵਰਤੋਂ ਸ਼ੁਰੂ ਕਰ ਦਿੱਤੀ ਸੱਤ ਦਿਨ ਵਿਚ ਹੀ ਉਸ ਦੀ ਗੁੱਸਾ ਕਰਨ ਦੀ ਆਦਤ ਛੁੱਟ ਗਈ
ਸੱਤ ਦਿਨ ਬਾਅਦ ਉਹੀ ਸਾਧੂ ਫਿਰ ਉਸ ਦੇ ਦਰਵਾਜ਼ੇ ’ਤੇ ਆਇਆ ਤਾਂ ਔਰਤ ਉਸ ਦੇ ਪੈਰਾਂ ਵਿਚ ਡਿੱਗ ਪਈ ਉਸ ਨੇ ਕਿਹਾ, ‘‘ਮਹਾਰਾਜ! ਤੁਹਾਡੀ ਦਵਾਈ ਨਾਲ ਮੇਰਾ ਗੁੱਸਾ ਗਾਇਬ ਹੋ ਗਿਆ

ਹੁਣ ਮੈਨੂੰ ਗੁੱਸਾ ਨਹੀਂ ਆਉਂਦਾ ਅਤੇ ਮੇਰੇ ਪਰਿਵਾਰ ਵਿਚ ਸ਼ਾਂਤੀ ਦਾ ਮਾਹੌਲ ਰਹਿੰਦਾ ਹੈ’’ ਉਦੋਂ ਸਾਧੂ ਨੇ ਉਸ ਨੂੰ ਦੱਸਿਆ ਕਿ ਉਹ ਕੋਈ ਦਵਾਈ ਨਹੀਂ ਸੀ ਉਸ ਸ਼ੀਸ਼ੀ ਵਿਚ ਸਿਰਫ਼ ਪਾਣੀ ਭਰਿਆ ਸੀ ਗੁੱਸੇ ਦਾ ਇਲਾਜ ਕੇਵਲ ਚੁੱਪ ਰਹਿ ਕੇ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਗੁੱਸੇ ਵਿਚ ਵਿਅਕਤੀ ਪੁੱਠਾ-ਸਿੱਧਾ ਬੋਲਦਾ ਹੈ ਜਿਸ ਨਾਲ ਵਿਵਾਦ ਵਧਦਾ ਹੈ ਇਸ ਲਈ ਗੁੱਸੇ ਦਾ ਇਲਾਜ ਸਿਰਫ਼ ਮੌਨ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।