ਮੋਹਾਲੀ ਨੂੰ ਨਹੀਂ ਦਿੱਤੀ ਵਿਸ਼ਵ ਕੱਪ ‘ਚ ਥਾਂ ਤਾਂ ਦੂਜੇ ਮੈਚ ਵੀ ਨਹੀਂ ਦੇਖਣਗੇ ਪੰਜਾਬੀ
- ਫਰੀ ਦਾ ਆਫ਼ਰ ਦੇਣ ਦੇ ਬਾਵਜੂਦ ਟਿਕਟ ਵਿਕਰੀ ‘ਚ ਮੰਦਾ ਹਾਲ। (Mohali Cricket Stadium)
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਕੱਲ੍ਹ ਭਾਰਤ-ਆਸਟ੍ਰੇਲੀਆ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ ਪਰ ਇਸ ਮੈਚ ਦੀਆਂ ਟਿਕਟਾਂ ਬਹੁਤ ਘੱਟ ਵਿਕੀਆਂ ਹਨ। ਇਸ ਨੂੰ ਲੈ ਕੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਇੱਕ ਟਿਕਟ ਉੱਤੇ ਇੱਕ ਫਰੀ ਦਾ ਆਫ਼ਰ ਦਿੱਤਾ ਗਿਆ ਹੈ। (Mohali Cricket Stadium)
ਦੱਸ ਦੇਈਏ ਕਿ ਇਹ ਆਫ਼ਰ ਬੁੱਧਵਾਰ ਨੂੰ ਸ਼ੁਰੂ ਹੋਇਆ ਸੀ ਤੇ ਵੀਰਵਾਰ ਨੂੰ ਵੀ ਚੱਲਿਆ ਪਰ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਟਿਕਟਾਂ ਦੀ ਵਿੱਕਰੀ ਨਹੀਂ ਹੋਈ ਹੈ। ਦੱਸ ਦਈਏ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਵਾਰ ਸਟੇਡੀਅਮ ਦੇ ਟਿਕਟ ਕਾਊਂਟਰ ਤੋਂ ਇਲਾਵਾ ਆਈਸੀਆਈਸੀਆਈ ਬੈਂਕ ਤੋਂ ਵੀ ਟਿਕਟ ਖ਼ਰੀਦਣ ਦੀ ਸੁਵਿਧਾ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀ 100 ਰੁਪਏ ਦੀ ਟਿਕਟ ਵਿਕ ਚੁੱਕੀ ਹੈ। ਇਸ ਤੋਂ ਇਲਾਵਾ 1,000 ਤੇ 5,000 ਰੁਪਏ ਵਾਲੀ ਟਿਕਟ ਵੀ ਨਹੀਂ ਮਿਲ ਰਹੀ ਹੈ। ਐਸੋਸੀਏਸ਼ਨ ਵੱਲੋਂ ਇੱਕ ਨਾਲ ਇੱਕ ਮੁਫ਼ਤ ਵਾਲਾ ਆਫ਼ਰ 3,000, 10,000 ਤੇ 20,000 ਰੁਪਏ ਦੀ ਟਿਕਟ ਉੱਤੇ ਦਿੱਤਾ ਗਿਆ ਹੈ। ਹਾਲਾਂਕਿ ਮੈਚ ਦੀਆਂ ਕਿੰਨੀਆਂ ਟਿਕਟਾਂ ਬਾਕੀ ਹਨ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। (Mohali Cricket Stadium)
ਇਹ ਵੀ ਪੜ੍ਹੋ : 8ਵਾਂ ਭਾਦਸੋਂ ਕਬੱਡੀ ਕੱਪ 24 ਸਤੰਬਰ ਨੂੰ
ਆਸਟ੍ਰੇਲੀਆ ਖ਼ਿਲਾਫ਼ ਭਾਰਤੀ ਕ੍ਰਿਕਟ ਟੀਮ ਸੂਚੀ ਵਿਚ ਕੇਐੱਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ (ਉਪ-ਕਪਤਾਨ), ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਤਿਲਕ ਵਰਮਾ, ਪ੍ਰਸਿਧ ਕ੍ਰਿਸ਼ਣਾ , ਆਰ ਅਸ਼ਵਿਨ, ਵਾਸ਼ਿੰਗਟਨ ਸੁੰਦਰ ਆਦਿ ਸ਼ਾਮਲ ਹਨ।
ਦੱਸ ਦਈਏ ਕਿ ਭਾਰਤੀ ਟੀਮ ਵਨਡੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ ਟੀਮ ਦਾ ਦੂਜਾ ਮੈਚ 11 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਅਫਗਾਨਿਸਤਾਨ ਨਾਲ ਹੋਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਆਪਣਾ ਤੀਜਾ ਮੈਚ ਪਾਕਿਸਤਾਨ ਦੇ ਖਿਲਾਫ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇਗੀ। ਇਸ ਤੋਂ ਬਾਅਦ ਟੀਮ ਇੰਡੀਆ ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਦੇ ਖਿਲਾਫ ਗਰੁੱਪ ਪੜਾਅ ਦੇ ਮੈਚ ਖੇਡੇਗੀ। ਨੀਦਰਲੈਂਡ ਦੇ ਖਿਲਾਫ ਮੈਚ 12 ਨਵੰਬਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ।