ਸਾਡੇ ਨਾਲ ਸ਼ਾਮਲ

Follow us

15.5 C
Chandigarh
Sunday, February 8, 2026
More
    Home Breaking News ਮਾਰਬਲ ਵਪਾਰੀ ਨ...

    ਮਾਰਬਲ ਵਪਾਰੀ ਨੇ ਕੀਤਾ Suicide, ਖੁਦ ਨੂੰ ਗੋਲੀ ਨਾਲ ਉਡਾਇਆ

    Barmer News

    ਕਨਪਟੀ ’ਤੇ ਬੰਦੂਕ ਰੱਖ ਮਾਰੀ ਗੋਲੀ | Barmer News

    ਬਾੜਮੇਰ (ਸੱਚ ਕਹੂੰ ਨਿਊਜ਼)। ਬਾੜਮੇਰ ’ਚ ਇੱਕ ਵਪਾਰੀ ਨੇ ਆਪਣੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਹ ਆਪਣੇ ਜੀਜੇ ਨਾਲ ਖਾਣਾ ਖਾਣ ਦੀ ਗੱਲ ਕਹਿ ਕੇ ਘਰੋਂ ਬਾਹਰ ਨਿੱਕਲਿਆ ਸੀ। ਇਸ ਦੌਰਾਨ ਘਰ ਕੋਲ ਖੜ੍ਹੀ ਕਾਰ ਪਿੱਛੇ ਜਾ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਪੁਲਿਸ ਨੇ ਦੱਸਿਆ ਕਿ ਜਦੋਂ ਜੀਜਾ ਉਸ ਨੂੰ ਤਲਾਸ਼ਦੇ ਹੋਏ ਕਾਰ ਦੇ ਪਿੱਛੇ ਪਹੁੰਚਿਆ ਤਾਂ ਉਸ ਦੇ ਸਾਲੇ ਦੇ ਸਿਰ ’ਚੋਂ ਖੂਨ ਨਿਕਲ ਰਿਹਾ ਸੀ। ਉਹ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਸਤੌਲ ਆਪਣੇ ਕਬਜ਼ੇ ’ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Barmer News)

    ਦੋ ਦਿਨ ਪਹਿਲਾਂ ਹੀ ਆਇਆ ਸੀ ਬਾੜਮੇਰ | Barmer News

    ਸਦਰ ਥਾਣਾ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਇੱਕ ਮਾਰਬਲ ਵਪਾਰੀ ਸੀ। ਜਿਸ ਦਾ ਨਾਂਅ ਮਾਲਾਰਾਮ ਹੈ ਅਤੇ ਉਸ ਨੇ ਖੁਦ ਨੂੰ ਗੋਲੀ ਮਾਰ ਦੇ ਸੁਸਾਇਡ ਕਰ ਲਿਆ ਹੈ। ਘਟਨਾ ਸਥਾਨ ’ਤੇ ਪੁਲਿਸ ਨੇ ਇੱਕ ਪਸਤੌਲ ਵੀ ਬਰਾਮਦ ਕੀਤੀ ਹੈ। ਪਰਿਵਾਰਕ ਮੈਂਬਰਾਂ ਦੀ ਰਿਪੋਰਟ ’ਤੇ ਮਾਮਲਾ ਵੀ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੀ ਸੌਂਪ ਦਿੱਤੀ ਹੈ। ਇਸ ਸਬੰਧੀ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Barmer News)

    ਪਿੰਡ ’ਚ ਲੈਣਾ ਚਾਹੁੰਦੇ ਸਨ ਇੱਕ ਪਲਾਟ | Barmer News

    ਆਦਰਸ਼ ਚਵਾ ਦੇ ਸਰਪੰਚ ਰਘੁਨਾਥ ਨੇ ਦੱਸਿਆ ਕਿ ਮਾਲਾਰਾਮ ਅਤੇ ਉਸ ਦਾ ਜੀਜਾ ਐਤਵਾਰ ਨੂੰ ਰਾਤ ਕਰੀਬ 8 ਵਜੇ ਮੇਰੇ ਕੋਲ ਆਏ ਸਨ। ਉਹ ਪਿੰਡ ’ਚ ਇੱਕ ਪਲਾਟ ਖਰੀਦਣਾ ਚਾਹੁੰਦੇ ਸਨ। ਉਸ ਤੋਂ ਬਾਅਦ ਉਹ ਮੇਰੇ ਕੋਲੋਂ ਕਾਫੀ ਪੀ ਕੇ ਚਲੇ ਗਏ। ਫਿਰ ਕਰੀਬ ਡੇਢ-ਦੋ ਘੰਟਿਆਂ ਬਾਅਦ ਸੂਚਨਾ ਮਿਲੀ ਕਿ ਮਾਲਾਰਾਮ ਦੇ ਸੁਸਾਇਡ ਕਰ ਲਿਆ ਹੈ। ਬਾਅਦ ’ਚ ਪਤਾ ਲੱਗਿਆ ਤਾਂ ਉਹ ਮੇਰੇ ਘਰ ਤੋਂ ਨਿਕਲਣ ਤੋਂ ਬਾਅਦ ਆਪਣੇ ਜੀਜਾ ਨੂੰ ਉਨ੍ਹਾਂ ਦੇ ਘਰ ਛੱਡ ਕੇ ਖਾਣਾ ਖਾਣ ਦੀ ਗੱਲ ਕਹਿ ਕੇ ਘਰੋਂ ਬਾਹਰ ਨਿਕਲ ਗਿਆ। ਕਾਫੀ ਸਮਾਂ ਘਰ ਵਾਪਸ ਨਾ ਆਉਣ ਕਰਕੇ ਉਸ ਦੇ ਜੀਜਾ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਘਰ ਤੋਂ 100 ਮੀਟਰ ਦੀ ਦੂਰੀ ’ਤੇ ਖੜ੍ਹੀ ਇੱਕ ਕਾਰ ਪਿੱਛੇ ਉਹ ਖੂਨ ਨਾਲ ਲਥਪਥ ਹੋਇਆ ਮਿਲਿਆ। (Barmer News)

    Punjab Roadways ਬੱਸ ’ਚ ਸਫ਼ਰ ਕਰਨ ਵਾਲੇ ਧਿਆਨ ਦੇਣ, ਹੋਇਆ ਨਵਾਂ ਐਲਾਨ

    LEAVE A REPLY

    Please enter your comment!
    Please enter your name here